HOME » NEWS » Films

ਉਪਾਸਨਾ ਸਿੰਘ ਆਪਣੇ ਜਨਮਦਿਨ ਨੁੰ ਕਿਵੇਂ ਬਣਾ ਰਹੀ ਹੈ ਖਾਸ, ਤਸਵੀਰਾਂ ਸਾਂਝੀਆਂ ਕਰ ਫੈਨਸ ਦੇ ਰਹੇ ਨੇ ਵਧਾਈਆਂ

News18 Punjabi | News18 Punjab
Updated: June 29, 2021, 2:20 PM IST
share image
ਉਪਾਸਨਾ ਸਿੰਘ ਆਪਣੇ ਜਨਮਦਿਨ ਨੁੰ ਕਿਵੇਂ ਬਣਾ ਰਹੀ ਹੈ ਖਾਸ, ਤਸਵੀਰਾਂ ਸਾਂਝੀਆਂ ਕਰ ਫੈਨਸ ਦੇ ਰਹੇ ਨੇ ਵਧਾਈਆਂ
ਉਪਾਸਨਾ ਸਿੰਘ ਆਪਣੇ ਜਨਮਦਿਨ ਨੁੰ ਕਿਵੇਂ ਬਣਾ ਰਹੀ ਹੈ ਖਾਸ, ਤਸਵੀਰਾਂ ਸਾਂਝੀਆਂ ਕਰ ਫੈਨਸ ਦੇ ਰਹੇ ਨੇ ਵਧਾਈਆਂ

  • Share this:
  • Facebook share img
  • Twitter share img
  • Linkedin share img
ਉਹ ਚਿਹਰਾ ਜੋ ਪਹਿਚਾਣ ਦਾ ਮੋਹਤਾਜ ਨਹੀਂ ਹੈ ਹਰ ਸੀਰੀਅਲ ਚ ਅਪਣੀ ਅਦਾਕਾਰੀ ਦੇ ਜਲਵੇ ਦਿਖਾਉਣ ਵਾਲੀ ਪਰੀ  ਉਪਾਸਨਾ ਸਿੰਘ ਅੱਜ ਆਪਣਾ ਜਨਮਦਿਨ ਮਨਾ ਰਹੀ ਹੈ । ਤਸਵੀਰ ਸਾਂਝੀ ਕਰ  ਆਪਣੇ ਫੈਨਸ ਨੁੰ ਜਾਣਕਾਰੀ ਵੀ ਦਿਤੀ ਤੇ   ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਵੀ ਸ਼ੇਅਰ ਕੀਤੀ ਹੈ । ਜਿਸ ਤੇ ਲੋਕ ਲਗਾਤਾਰ ਕਮੈਂਟ ਕਰਕੇ ਉਹਨਾਂ ਨੂੰ ਜਨਮ ਦਿਨ ਦੀਆਂ ਵਧਾਈਆਂ ਦੇ ਰਹੇ ਹਨ । ਉਹਨਾਂ ਦੇ ਫ਼ਿਲਮੀ ਸਫ਼ਰ ਦੀ ਗੱਲ ਕੀਤੀ ਜਾਵੇ ਤਾਂ ਉਪਾਸਨਾ ਸਿੰਘ ਨੇ ਸਾਲ 1986 ਵਿੱਚ ਫਿਲਮ ‘ਬਾਬੂਲ’ ਨਾਲ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ।ਉਹਨਾਂ ਨੇ ਹੁਣ ਤੱਕ ਲਗਭਗ 75 ਫਿਲਮਾਂ ਵਿੱਚ ਕੰਮ ਕੀਤਾ ਹੈ। ਉਹਨਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1988 ਵਿੱਚ ਰਾਜਸਥਾਨੀ ਫਿਲਮ ਨਾਲ ਕੀਤੀ ਸੀ। ਫਿਲਮ ਵੱਡੀ ਹਿੱਟ ਸਾਬਤ ਹੋਈ। ਉਪਾਸਨਾ ਨੇ ਕਈ ਖੇਤਰੀ ਫਿਲਮਾਂ ਵਿੱਚ ਕੰਮ ਕੀਤਾ। ਉਹਨਾਂ ਨੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ ਵਿੱਚ ਅਹਿਮ ਕਿਰਦਾਰ ਨਿਭਾਏ ।ਫ਼ਿਲਮ ‘ਮੈਂ ਪ੍ਰੇਮ ਕੀ ਦੀਵਾਨੀ ਹੂੰ, ‘ਮੁਝਸੇ ਸ਼ਾਦੀ ਕਰੋਗੀ’, ‘ਜੁਦਾਈ’ ਵਰਗੀਆਂ ਫਿਲਮਾਂ ‘ਚ ਕਿਰਦਾਰ ਨਿਭਾਏ ਉਹਨਾਂ ਦੇ ਕਿਰਦਾਰਾਂ ਨੂੰ ਅੱਜ ਵੀ ਪਸੰਦ ਕੀਤਾ ਜਾਂਦਾ ਹੈ । ਇਸ ਤੋਂ ਇਲਾਵਾ ਉਹਨਾਂ ਨੇ ਕਈ ਟੀ ਵੀ ਸੀਰੀਅਲ ਵਿੱਚ ਵੀ ਕੰਮ ਕੀਤਾ, ਪਰ ਉਨ੍ਹਾਂ ਨੂੰ ‘ਕਾਮੇਡੀ ਨਾਈਟਸ ਵਿਦ ਕਪਿਲ’ ਤੋਂ ਸਭ ਤੋਂ ਵੱਧ ਪ੍ਰਸਿੱਧੀ ਮਿਲੀ। ਇਸ ਸ਼ੋਅ ਵਿੱਚ ਉਹ ਪਿੰਕੀ ਭੂਆ ਦਾ ਰੋਲ ਅਦਾ ਕਰ ਰਹੀ ਹੈ।ਉਪਾਸਨਾ ਸਿੰਘ ਦਾ ਵਿਆਹ ਟੀਵੀ ਸੀਰੀਅਲ ‘ਸਾਥ ਨਿਭਾਣਾ ਸਾਥੀਆ’ ਦੇ ਅਭਿਨੇਤਾ ਨੀਰਜ ਭਾਰਦਵਾਜ ਨਾਲ ਹੋਇਆ ਹੈ। ਹੁਸ਼ਿਆਰਪੁਰ ਪੰਜਾਬ ਦੀ ਰਹਿਣ ਵਾਲੀ ਉਪਾਸਨਾ ਨੇ ਅਭਿਨੇਤਾ ਨੀਰਜ ਭਾਰਦਵਾਜ ਨਾਲ ਟੀ ਵੀ ਸੀਰੀਅਲ ‘ਏ ਦਿਲ-ਏ-ਨਦਾਨ’ ਚ ਕੰਮ ਕੀਤਾ। ਇਸ ਸਮੇਂ ਦੌਰਾਨ ਦੋਵਾਂ ਨੇ ਇਕ ਦੂਜੇ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ ਅਤੇ ਵਿਆਹ ਕਰਨ ਦਾ ਫੈਸਲਾ ਕੀਤਾ। ਦੋਵਾਂ ਦਾ ਵਿਆਹ ਸਾਲ 2009 ਵਿੱਚ ਹੋਇਆ ਸੀ। ਤੇ ਹੁਣ ਜਲਦ ਆਪਣੇ ਪੁੱਤਰ ਦੀ ਨਵੀ ਬਣੀ ਫਿਲਮ ਨੁੰ ਸਿਨੇਮਾ ਘਰਾਂ ਚ ਲੈ ਕੇ ਆਵੇਗੀ
Published by: Ramanpreet Kaur
First published: June 29, 2021, 2:20 PM IST
ਹੋਰ ਪੜ੍ਹੋ
ਅਗਲੀ ਖ਼ਬਰ