HOME » NEWS » Films

ਬੇਟੇ ਦੀ ਲੜਾਈ ਨੇ ਕਾਦਰ ਖਾਨ ਨੂੰ ਵਿਲੇਨ ਤੋਂ ਬਣਾਇਆ ਸੀ ਕਾੱਮੇਡੀਅਨ

News18 Punjab
Updated: January 1, 2019, 11:43 AM IST
share image
ਬੇਟੇ ਦੀ ਲੜਾਈ ਨੇ ਕਾਦਰ ਖਾਨ ਨੂੰ ਵਿਲੇਨ ਤੋਂ ਬਣਾਇਆ ਸੀ ਕਾੱਮੇਡੀਅਨ
ਬੇਟੇ ਦੀ ਲੜਾਈ ਨੇ ਕਾਦਰ ਖਾਨ ਨੂੰ ਵਿਲੇਨ ਤੋਂ ਬਣਾਇਆ ਸੀ ਕਾੱਮੇਡੀਅਨ

ਉਨ੍ਹਾਂ ਦੀ ਗਿਣਤੀ ਬਾੱਲੀਵੁਡ ਦੇ ਮਸ਼ਹੂਰ ਵਿਲੇਨ ਵਿੱਚ ਹੁੰਦੀ ਸੀ ਪਰ ਇੱਕ ਘਟਨਾ ਨੇ ਉਨ੍ਹਾਂ ਨੂੰ ਵਿਲੇਨ ਤੋਂ ਕਾੱਮੇਡੀਅਨ ਬਣਨ 'ਤੇ ਮਜਬੂਰ ਕਰ ਦਿੱਤਾ।

  • Share this:
  • Facebook share img
  • Twitter share img
  • Linkedin share img
ਸੀਨੀਅਰ ਬਾੱਲੀਵੁਡ ਅਭਿਨੇਤਾ ਕਾਦਰ ਖਾਨ ਦਾ ਕਨੇਡਾ ਦੇ ਹਸਪਤਾਲ ਵਿੱਚ ਦਿਹਾਂਤ ਹੋ ਗਿਆ ਹੈ, ਉਹ 81 ਸਾਲ ਦੇ ਸਨ ਤੇ ਉਹ ਪਿਛਲੇ ਕੁੱਝ ਹਫ਼ਤਿਆਂ ਤੋਂ ਹਸਪਤਾਲ ਵਿੱਚ ਭਰਤੀ ਸਨ। ਕਾਦਰ ਨੇ 300 ਤੋਂ ਜ਼ਿਆਦਾ ਫ਼ਿਲਮਾਂ ਵਿੱਚ ਕੰਮ ਕੀਤੇ ਤੇ ਡਾਇਲਾੱਗਸ ਲਿਖੇ। ਆਪਣੀ ਬੁਲੰਦ ਆਵਾਜ਼ ਤੇ ਗਜ਼ਬ ਦੀ ਕਾੱਮਿਕ ਟਾਈਮਿੰਗ ਲਈ ਜਾਣੇ ਜਾਂਦੇ ਕਾਦਰ ਖਾਨ ਨੇ ਕਈ ਸੁਪਰਹਿੱਟ ਫ਼ਿਲਮਾਂ ਦਿੱਤੀਆਂ। ਉਨ੍ਹਾਂ ਨੇ ਕਾੱਮੇਡੀ ਦੇ ਨਾਲ-ਨਾਲ ਵਿਲੇਨ ਦੇ ਕਿਰਦਾਰ ਵੀ ਬੜੇ ਗਜ਼ਬ ਅੰਦਾਜ਼ ਵਿੱਚ ਨਿਭਾਏ, ਹਾਲਾਂਕਿ ਬੇਟੇ ਨਾਲ ਹੋਈ ਇੱਕ ਘਟਨਾ ਤੋਂ ਬਾਅਦ ਉਨ੍ਹਾਂ ਨੇ ਫ਼ਿਲਮਾਂ ਵਿੱਚ ਨੇਗੇਟਿਵ ਰੋਲ ਕਰਨੇ ਹੀ ਬੰਦ ਕਰ ਦਿੱਤੇ।

ਬੇਟੇ ਦੀ ਲੜਾਈ ਨੇ ਬਦਲਿਆ ਕਰੀਅਰ

ਆਪਣੇ ਕਰੀਅਰ ਦੀ ਸ਼ੁਰੂਆਤ ਦੌਰ ਵਿੱਚ ਕਾਦਰ ਖਾਨ ਨੇ ਵਿਲੇਨ ਦਾ ਕਿਰਦਾਰ ਨਿਭਾਇਆ। ਉਨ੍ਹਾਂ ਦੀ ਗਿਣਤੀ ਬਾੱਲੀਵੁਡ ਦੇ ਮਸ਼ਹੂਰ ਵਿਲੇਨ ਵਿੱਚ ਹੁੰਦੀ ਸੀ ਪਰ ਇੱਕ ਘਟਨਾ ਨੇ ਉਨ੍ਹਾਂ ਨੂੰ ਵਿਲੇਨ ਤੋਂ ਕਾੱਮੇਡੀਅਨ ਬਣਨ 'ਤੇ ਮਜਬੂਰ ਕਰ ਦਿੱਤਾ। ਦਰਅਸਲ ਇੱਕ ਦਿਨ ਉਨ੍ਹਾਂ ਦਾ ਬੇਟਾ ਸਰਫਰਾਜ਼ ਸਕੂਲ ਤੋਂ ਲੜਾਈ ਕਰਕੇ ਵਾਪਿਸ ਘਰ ਆਇਆ। ਜਦੋਂ ਕਾਦਰ ਖਾਨ ਨੇ ਬੇਟੇ ਤੋਂ ਪੁੱਛਿਆ ਕਿ ਉਸਨੇ ਲੜਾਈ ਕਿਉਂ ਕੀਤੀ ਤਾਂ ਸਰਫਰਾਜ਼ ਨੇ ਜਵਾਬ ਦਿੱਤਾ ਕਿ ਸਕੂਲ ਵਿੱਚ ਸਾਰੇ ਉਸਨੂੰ ਵਿਲੇਨ ਤੇ ਬੁਰੇ ਆਦਮੀ ਦਾ ਬੇਟਾ ਕਹਿ ਕੇ ਚਿੜਾਉਂਦੇ ਹਨ। ਇਹ ਸੁਣ ਕੇ ਕਾਦਰ ਖਾਨ ਨੂੰ ਕਾਦਰ ਖਾਨ ਹੈਰਾਨ ਰਹਿ ਗਏ ਤੇ ਉਨ੍ਹਾਂ ਨੇ ਉਸੇ ਸਮੇਂ ਤੈਅ ਕੀਤਾ ਕਿ ਹੁਣ ਉਹ ਫ਼ਿਲਮਾਂ ਵਿੱਚ ਚੰਗੇ ਕਿਰਦਾਰ ਨਿਭਾਉਣਗੇ।
ਮਾਂ ਦੀ ਸਲਾਹ ਨੇ ਫਰਸ਼ ਤੋਂ ਅਰਸ਼ ਉੱਤੇ ਪਹੁੰਚਾਇਆ...

ਬਚਪਨ ਵਿੱਚ ਕਾਦਰ ਖਾਨ ਬੇਹੱਦ ਗਰੀਬ ਸਨ। ਇੱਕ ਵਾਰ ਉਨ੍ਹਾਂ ਦੀ ਮਾਂ ਨੇ ਕਿਹਾ ਕਿ ਗਰੀਬੀ ਮਿਟਾਉਣੀ ਹੈ ਤਾਂ ਪੜ੍ਹਾਈ ਕਰੋ। ਮਾਂ ਦੀ ਇਹ ਗੱਲ ਕਾਦਰ ਖਾਨ ਦੇ ਦਿਲੋ ਦਿਮਾਰ ਵਿੱਚ ਬੈਠ ਗਈ। ਉਨ੍ਹਾਂ ਨੇ ਪੜ੍ਹਾਈ ਤਾਂ ਕੀਤੀ ਹੀ ਸਗੋਂ ਉਨ੍ਹਾਂ ਵਿੱਚ ਲਿਖਣ ਦਾ ਸ਼ੌਕ ਵੀ ਪੈਦਾ ਹੋ ਗਿਆ। ਉਨ੍ਹਾਂ ਇਸਮਾਇਲ ਯੂਸੁਫ਼ ਕਾੱਲਜ ਤੋਂ ਇੰਜੀਨੀਅਰਿੰਗ ਕੀਤੀ। ਉਹ ਐਮਐਚ ਸੈਬੂੂ ਸਿੱਦਿਕ ਕਾੱਲਜ ਆੱਫ਼ ਇੰਜੀਨੀਅਰਿੰਗ ਵਿੱਚ ਸਿਵਲ ਇੰਜੀਨਿਅਰਿੰਗ ਦੇ ਪ੍ਰੋਫੈਸਰ ਸਨ।
First published: January 1, 2019
ਹੋਰ ਪੜ੍ਹੋ
ਅਗਲੀ ਖ਼ਬਰ