ਫਰਹਾਨ ਅਖਤਰ ਦੇ ਵਿਆਹ 'ਤੇ ਰਿਤਿਕ ਰੋਸ਼ਨ ਦੇ ਡਾਂਸ ਦੀ Video Viral, ਲੋਕਾਂ ਨੇ ਕਹੀ ਇਹ ਗੱਲ

ਬਾਲੀਵੁੱਡ ਅਭਿਨੇਤਾ ਫਰਹਾਨ ਅਖਤਰ ਨੇ 19 ਫਰਵਰੀ ਨੂੰ ਆਪਣੀ ਪ੍ਰੇਮਿਕਾ ਸ਼ਿਬਾਨੀ ਦਾਂਡੇਕਰ ਨਾਲ ਵਿਆਹ ਕਰਾ ਲਿਆ। ਫਰਹਾਨ ਤੇ ਸ਼ਿਬਾਨੀ ਲੰਬੇ ਸਮੇਂ ਤੋਂ ਡੇਟ ਕਰ ਰਹੇ ਸਨ। ਫਰਹਾਨ ਦੇ ਵਿਆਹ 'ਚ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਸ਼ਾਮਲ ਹੋਈਆਂ ਸਨ। ਅਦਾਕਾਰਾ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

ਫਰਹਾਨ ਅਖਤਰ ਦੇ ਵਿਆਹ 'ਤੇ ਰਿਤਿਕ ਰੋਸ਼ਨ ਦੇ ਡਾਂਸ ਦੀ Video Viral(ਸੰਕੇਤਕ ਫੋਟੋ)

 • Share this:
  ਬਾਲੀਵੁੱਡ ਅਭਿਨੇਤਾ ਫਰਹਾਨ ਅਖਤਰ ਨੇ 19 ਫਰਵਰੀ ਨੂੰ ਆਪਣੀ ਪ੍ਰੇਮਿਕਾ ਸ਼ਿਬਾਨੀ ਦਾਂਡੇਕਰ ਨਾਲ ਵਿਆਹ ਕਰਾ ਲਿਆ। ਫਰਹਾਨ ਤੇ ਸ਼ਿਬਾਨੀ ਲੰਬੇ ਸਮੇਂ ਤੋਂ ਡੇਟ ਕਰ ਰਹੇ ਸਨ। ਫਰਹਾਨ ਦੇ ਵਿਆਹ 'ਚ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਸ਼ਾਮਲ ਹੋਈਆਂ ਸਨ। ਅਦਾਕਾਰਾ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ 'ਚੋਂ ਕੁਝ ਵੀਡੀਓਜ਼ ਫਰਹਾਨ ਦੇ ਡਾਂਸ ਦੀਆਂ ਵੀ ਵਾਇਰਲ ਹੋ ਰਹੀਆਂ ਹਨ, ਜਿਸ 'ਚ ਫਰਹਾਨ ਆਪਣੇ ਦੋਸਤ ਅਤੇ ਅਭਿਨੇਤਾ ਰਿਤਿਕ ਰੋਸ਼ਨ ਨਾਲ ਜੰਮ ਕੇ ਡਾਂਸ ਕਰਦੇ ਨਜ਼ਰ ਆ ਰਹੇ ਹਨ।

  ਵੀਡੀਓ 'ਚ ਫਰਹਾਨ ਅਤੇ ਰਿਤਿਕ ਆਪਣੀ ਸੁਪਰਹਿੱਟ ਫਿਲਮ 'ਜ਼ਿੰਦਗੀ ਨਾ ਮਿਲੇਗੀ ਦੋਬਾਰਾ' ਦੇ ਮਸ਼ਹੂਰ ਗੀਤ 'ਸੇਨੋਰਿਟਾ' 'ਤੇ ਜ਼ਬਰਦਸਤ ਡਾਂਸ ਕਰਦੇ ਨਜ਼ਰ ਆ ਰਹੇ ਹਨ ਅਤੇ ਦੋਵੇਂ ਉਹ ਸਟੈਪ ਕਰਦੇ ਨਜ਼ਰ ਆ ਰਹੇ ਹਨ ਜੋ ਉਨ੍ਹਾਂ ਨੇ ਫਿਲਮ ਵਿੱਚ ਕੀਤੇ ਸਨ। ZNMD 'ਜ਼ਿੰਦਗੀ ਨਾ ਮਿਲੇਗੀ ਦੋਬਾਰਾ' ਸਾਲ 2011 ਵਿੱਚ ਰਿਲੀਜ਼ ਹੋਈ ਸੀ। ਫਿਲਮ ਤਿੰਨ ਦੋਸਤਾਂ, ਅਰਜੁਨ (ਰਿਤਿਕ), ਕਬੀਰ (ਅਭੈ) ਅਤੇ ਇਮਰਾਨ (ਫਰਹਾਨ) ਦੁਆਲੇ ਘੁੰਮਦੀ ਹੈ। ਫਿਲਮ ਵਿੱਚ ਕੈਟਰੀਨਾ ਕੈਫ ਅਤੇ ਕਲਕੀ ਕੋਚਲਿਨ ਨੇ ਵੀ ਕੰਮ ਕੀਤਾ ਸੀ। ਜ਼ੋਇਆ ਅਖਤਰ ਦੁਆਰਾ ਨਿਰਦੇਸ਼ਿਤ, ਇਹ ਫਿਲਮ ਦਹਾਕੇ ਦੀ ਸਭ ਤੋਂ ਮਸ਼ਹੂਰ ਫਿਲਮਾਂ ਵਿੱਚੋਂ ਇੱਕ ਹੈ, ਫਿਲਮ ਦੇ ਦ੍ਰਿਸ਼, ਡਾਈਲਾਗ ਅਜੇ ਵੀ ਲੋਕਾਂ ਵਿੱਚ ਪ੍ਰਸਿੱਧ ਹਨ।

  ਟਵਿਟਰ ਉੱਤੇ ਕਈਆਂ ਨੇ ਵੀਡੀਓ ਉੱਤੇ ਕਮੈਂਟ ਕੀਤੇ ਹਨ। ਇਕ ਨੇ ਲਿਖਿਆ ਕਿ "ਜ਼ਰਾ ਇਮੈਜਨ ਕਰੋ ਕਿ ਵਿਆਹ ਵਾਲੇ ਘਰ ਵਿੱਚ ਸੰਗੀਤ ਕੋਰੀਓਗ੍ਰਾਫਰ ਇੰਨੀ ਮਿਹਨਤ ਕਰਦਾ ਹੈ ਤੇ ਵਿਆਹ ਵਾਲੇ ਦਿਨ ਉਸ ਨੂੰ ਪਤਾ ਲਗਦਾ ਹੈ ਕਿ ਲਾੜੇ ਦਾ ਦੋਸਤ ਰਿਤਿਕ ਰੋਸ਼ਨ ਉਸ ਦੇ ਕੀਤੇ ਕਰਾਏ ਉੱਤੇ ਪਾਣੀ ਫੇਰਦਾ ਹੋਇਆ ਡਾਂਸ ਫਲੋਰ ਉੱਤੇ ਧੂਮ ਮਚਾ ਰਿਹਾ ਹੈ।" ਇਸ ਤੋਂ ਇਲਾਵਾ ਫਰਹਾਨ ਅਤੇ ਸ਼ਿਬਾਨੀ ਦੇ ਵਿਆਹ ਦਾ ਇੱਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਸਾਰੇ ਇਕੱਠੇ ਡਾਂਸ ਕਰਦੇ ਨਜ਼ਰ ਆ ਰਹੇ ਹਨ। ਇਸ ਵਾਇਰਲ ਹੁੰਦੀ ਵੀਡੀਓ ਵਿੱਚ ਫਿਲਮ ਦਾ ਗੀਤ 'ਦਿਲ ਚਾਹਤਾ ਹੈ' ਚੱਲ ਰਿਹਾ ਹੈ। ਜਿਸ 'ਤੇ ਰਿਤਿਕ ਰੋਸ਼ਨ ਫਰਾਹ ਖਾਨ ਨਾਲ ਡਾਂਸ ਕਰਦੇ ਨਜ਼ਰ ਆ ਰਹੇ ਹਨ।

  ਤੁਹਾਨੂੰ ਦੱਸ ਦੇਈਏ ਕਿ ਫਰਹਾਨ ਅਤੇ ਸ਼ਿਬਾਨੀ ਨੇ ਕਈ ਸਾਲਾਂ ਤੱਕ ਇੱਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਵਿਆਹ ਕਰਨ ਦਾ ਫੈਸਲਾ ਕੀਤਾ ਹੈ। ਦੋਵੇਂ ਕਰੀਬ 4 ਸਾਲ ਤੱਕ ਰਿਲੇਸ਼ਨਸ਼ਿਪ 'ਚ ਸਨ। ਉਨ੍ਹਾਂ ਨੇ ਕਾਫੀ ਸਮਾਂ ਪਹਿਲਾਂ ਆਪਣੇ ਰਿਸ਼ਤੇ ਨੂੰ ਅਧਿਕਾਰਤ ਕੀਤਾ ਸੀ। ਉਹ ਹਰ ਰੋਜ਼ ਇਕੱਠੇ ਤਸਵੀਰਾਂ ਸ਼ੇਅਰ ਕਰਦੇ ਸਨ। ਫਰਹਾਨ ਅਤੇ ਸ਼ਿਬਾਨੀ ਦਾ ਖੰਡਾਲਾ ਵਿੱਚ ਵਿਆਹ ਹੋਇਆ ਹੈ, ਜਿਸ ਵਿੱਚ ਬਹੁਤ ਘੱਟ, ਸਿਰਫ ਕੁੱਝ ਗਿਣੇ-ਚੁਣੋ ਲੋਕਾਂ ਦੀ ਹਾਜ਼ਰੀ ਸੀ। ਰਿਤਿਕ ਨੂੰ ਫਰਹਾਨ ਦਾ ਕਰੀਬੀ ਦੋਸਤ ਮੰਨਿਆ ਜਾਂਦਾ ਹੈ।
  Published by:rupinderkaursab
  First published: