Home /News /entertainment /

Charlie Chaplin Birthday: ਉਹ ਸ਼ਖਸ ਜੋ ਰੋਂਦੇ ਹੋਏ ਨੂੰ ਵੀ ਹੱਸਣ 'ਤੇ ਮਜ਼ਬੂਰ ਕਰ ਦਿੰਦਾ ਸੀ

Charlie Chaplin Birthday: ਉਹ ਸ਼ਖਸ ਜੋ ਰੋਂਦੇ ਹੋਏ ਨੂੰ ਵੀ ਹੱਸਣ 'ਤੇ ਮਜ਼ਬੂਰ ਕਰ ਦਿੰਦਾ ਸੀ

  • Share this:

ਕੋਰੋਨਾ ਕਾਲ ਵਿੱਚ ਅਸ਼ਾਂਤ ਜ਼ਿੰਦਗੀਆਂ ਅਤੇ ਉਦਾਸੀਨਤਾ ਨਾਲ ਭਰੇ ਲੋਕਾਂ ਨੂੰ ਦੇਖਦੇ ਹੋ, ਤਾਂ ਤੁਹਾਨੂੰ ਵੀ ਚਾਰਲੀ ਚੈਪਲਿਨ ਦੀ ਯਾਦ ਜਰੂਰ ਆਉਂਦੀ ਹੋਵੇਗੀ । ਚਾਰਲੀ ਚੈਪਲਿਨ ਉਹ ਨਾਂ ਜਿਸ ਨੂੰ ਸੁਣਦੇ ਹੀ ਸਾਡੇ ਚਿਹਰੇ 'ਤੇ ਰੌਣਕ ਆ ਜਾਂਦੀ ਹੈ। ਕਾਮੇਡੀ ਅਤੇ ਲਾਫਟਰ ਦੀ ਦੁਨੀਆ 'ਚ ਸਭ ਤੋਂ ਪਹਿਲਾਂ ਚਾਰਲੀ ਚੈਪਲਿਨ ਦਾ ਨਾਂ ਆਉਂਦਾ ਹੈ। ਦੁਨੀਆਂ ਚ ਹਾਂਸੇ ਦੇ ਰੰਗ ਭਰਨ ਵਾਲੇ ਚਾਰਲੀ ਚੈਪਲਿਨ ਦੀ ਅੱਜ 132 ਵੀਂ ਜਯੰਤੀ ਹੈ ।

ਚਾਰਲੀ ਨੇ ਆਪਣੀ ਸਾਰੀ ਜ਼ਿੰਦਗੀ ਲੋਕਾਂ ਨੂੰ ਹਸਾਉਣ ‘ਚ ਹੀ ਲੰਘਾ ਦਿੱਤੀ ਸੀ। ਦੁਨੀਆ ਭਰ ‘ਚ ਮਸ਼ਹੂਰ ਇਸ ਕਲਾਕਾਰ ਨੇ ਜ਼ਿੰਦਗੀ ਦੇ ਦੁਖਾਂਤ ਪਲਾਂ ਨੂੰ ਵੀ ਹਸਾਉਣ ਦੀ ਕਲਾ ਨੂੰ ਪਰਦੇ ‘ਤੇ ਬਾਖ਼ੂਬੀ ਬਿਖੇਰਿਆ। ਉਹ ਮੂਕ ਫਿਲਮਾਂ ਦੇ ਬਿਹਤਰੀਨ ਕਲਾਕਾਰ ਸਨ। ਚਾਰਲੀ ਨੇ 1940 ‘ਚ ਹਿਟਲਰ ‘ਤੇ ਫਿਲਮ ‘ਦਿ ਗ੍ਰੇਟ ਡਿਕਟੇਟਰ ਬਣਾਈ ਸੀ।

ਉਹ ਸ਼ਖਸ ਜੋ ਰੋਂਦੇ ਹੋਏ ਆਦਮੀ ਨੂੰ ਵੀ ਹੱਸਣ 'ਤੇ ਮਜ਼ਬੂਰ ਕਰ ਦਿੰਦਾ ਸੀ। ਉਸ ਦੀ ਖੁਦ ਦੀ ਜ਼ਿੰਦਗੀ ਬੇਹੱਦ ਦੁੱਖ ਭਰੀ ਅਤੇ ਗਰੀਬੀ 'ਚ ਗੁਜਰੀ। ਚਾਰਲੀ ਚੈਪਲਿਨ ਦਾ ਜਨਮ 16 ਅਪ੍ਰੈਲ 1889 ਨੂੰ ਲੰਡਨ 'ਚ ਹੋਇਆ ਸੀ। ਉਨ੍ਹਾਂ ਦੀ ਮਾਂ ਦਾ ਨਾਂ ਹੈਨਾ ਚੈਪਲਿਨ ਅਤੇ ਪਿਤਾ ਦਾ ਨਾਂ ਚਾਰਲਸ ਸਪੈਂਸਰ ਚੈਪਲਿਨ ਸੀ। ਚਾਰਲੀ ਦੇ ਪਿਤਾ ਇਕ ਮਿਊਜ਼ੀਅਮ ਹਾਲ 'ਚ ਗਾਣਾ ਗਾਉਂਦੇ ਸਨ ਅਤੇ ਐਕਟ ਕਰਦੇ ਸਨ। ਚੈਪਲਿਨ ਪਰਿਵਾਰ ਦੀ ਕਮਾਈ ਦਾ ਇਹੀ ਇਕ ਜ਼ਰੀਆ ਸੀ। ਚਾਰਲੀ ਦਾ ਬਚਪਨ ਬੇਹੱਦ ਗਰੀਬੀ 'ਚ ਗੁਜਰਿਆ। ਉਨ੍ਹਾਂ ਦੇ ਪਿਤਾ ਨੂੰ ਸ਼ਰਾਬ ਦੀ ਅਜਿਹੀ ਲੱਤ ਲੱਗੀ ਕਿ ਪੂਰਾ ਘਰ ਤਬਾਹ ਹੋ ਗਿਆ। ਉਨ੍ਹਾਂ ਦੀ ਮਾਂ ਗਾਣਾ ਗਾ ਕੇ ਗੁਜਾਰਾ ਕਰਦੀ ਸੀ ਪਰ ਇਕ ਦਿਨ ਇਹ ਸਹਾਰਾ ਵੀ ਛੁਟ ਗਿਆ ਜਦੋਂ ਗਾਣਾ-ਗਾਉਂਦੇ ਉਨ੍ਹਾਂ ਦੀ ਆਵਾਜ਼ ਬੰਦ ਹੋ ਗਈ।

ਚਾਰਲੀ ਦੀ ਮਾਂ ਹੈਨਾ ਸਟੇਜ 'ਤੇ ਗਾਣਾ ਗਾ ਰਹੀ ਸੀ ਅਤੇ ਅਚਾਨਕ ਉਸ ਦੀ ਆਵਾਜ਼ ਬੰਦ ਹੋ ਗਈ, ਦਰਸ਼ਕ ਜ਼ੋਰ-ਜ਼ੋਰ ਨਾਲ ਚਿੱਕਣ ਲੱਗੇ। ਅਜਿਹੀ ਹਲਾਤ 'ਚ ਸ਼ੋਅ ਦੇ ਮੈਨੇਜਰ ਨੇ 5 ਸਾਲ ਦੇ ਚਾਰਲੀ ਨੂੰ ਹੀ ਸਟੇਜ 'ਤੇ ਖੜ੍ਹਾ ਕਰ ਦਿੱਤਾ। ਚਾਰਲੀ ਨੇ ਆਪਣੀ ਮਾਸੂਮ ਆਵਾਜ਼ 'ਚ ਗਾਣਾ ਗਾਇਆ ਤਾਂ ਉਥੇ ਮੌਜੂਦ ਦਰਸ਼ਨ ਹੈਰਾਨ ਹੋ ਗਏ। ਚਾਰਲੀ ਦਾ ਗਾਣਾ ਸੁਣਦੇ ਹੀ ਸਟੇਜ 'ਤੇ ਸਿੱਕਿਆਂ ਦਾ ਮੀਂਹ ਵਰਣ ਲੱਗਾ। ਚਾਰਲੀ ਜਦੋਂ 3 ਸਾਲਾ ਦੇ ਸਨ ਉਦੋਂ ਉਨ੍ਹਾਂ ਦੇ ਮਾਤਾ-ਪਿਤਾ ਵੱਖ ਹੋ ਗਏ ਸਨ। ਗਰੀਬੀ ਅਤੇ ਬਦਹਾਲੀ 'ਚ ਚਾਰਲੀ ਨੂੰ ਆਪਣੇ ਭਰਾ ਦੇ ਨਾਲ ਆਸ਼ਰਮ 'ਚ ਰਹਿਣਾ ਪਿਆ। ਇਹੀਂ ਨਹੀਂ ਇਕ ਸਮਾਂ ਅਜਿਹਾ ਸੀ ਕਿ ਜਦੋਂ ਉਨ੍ਹਾਂ ਦੀ ਮਾਂ ਪਾਗਲ ਹੋ ਗਈ ਅਤੇ ਉਸ ਸਮੇਂ ਚਾਰਲੀ ਨੂੰ ਆਪਣੇ ਪਿਤਾ ਦੇ ਘਰ 'ਚ ਰਹਿਣਾ ਪਿਆ, ਜਿੱਥੇ ਦੂਜੀ ਮਾਂ ਦੇ ਜ਼ੁਲਮ ਵੀ ਸਹਿਣੇ ਪਏ।

ਜ਼ਿੰਦਗੀ ਦੇ ਸੰਘਰਸ਼ਾਂ ਨਾਲ ਨਜਿੱਠਣ ਲਈ ਚਾਰਲੀ ਤਰ੍ਹਾਂ-ਤਰ੍ਹਾਂ ਦੇ ਕੰਮਾਂ 'ਚ ਕਿਸਮਤ ਅਜਾਉਂਦੇ ਰਹੇ। ਕਿਹਾ ਜਾਂਦਾ ਹੈ ਕਿ ਚਾਰਲੀ ਦਾ ਮੰਨਣਾ ਸੀ ਕਿ ਮੇਰਾ ਦਰਦ ਕਿਸੇ ਦੀ ਖੁਸ਼ੀ ਦਾ ਕਾਰਨ ਬਣ ਸਕਦਾ ਹੈ, ਪਰ ਮੇਰੀ ਹੱਸੀ ਕਿਸੇ ਦੇ ਦਰਦ ਦਾ ਸਬੱਬ ਨਹੀਂ ਬਣਨੀ ਚਾਹੀਦੀ। ਦਰਅਸਲ ਚਾਰਲੀ ਦਾ ਨਿੱਜੀ ਜੀਵਨ ਬਹੁਤ ਉਤਾਰ-ਚੜਾਅ ਵਾਲਾ ਰਿਹਾ ਹੈ। ਉਹ ਆਪਣੇ ਜੀਵਨ ਤੋਂ ਕਾਫੀ ਨਿਰਾਸ਼ ਸਨ, ਪਰ ਇਸਦਾ ਅਸਰ ਉਨ੍ਹਾਂ ਨੇ ਆਪਣੇ ਕੰਮ ‘ਤੇ ਨਹੀਂ ਪੈਣ ਦਿੱਤਾ। ਉਨ੍ਹਾਂ ਨੇ ਨਿੱਜੀ ਜੀਵਨ ਦੀਆਂ ਪਰੇਸ਼ਾਨੀਆਂ ਨੂੰ ਅਦਾਕਾਰੀ ‘ਚ ਤਾਕਤ ਦੇ ਰੂਪ ‘ਚ ਪ੍ਰਯੋਗ ਕੀਤਾ।ਜੇਕਰ ਚਾਰਲੀ ਦੇ ਜੀਵਨ ਦਰਸ਼ਨ ਦੀ ਗੱਲ ਕਰੀਏ ਤਾਂ ਚਾਰਲੀ ਦਾ ਮੰਨਣਾ ਸੀ ਕਿ ‘ਤੁਸੀਂ ਜਿਸ ਦਿਨ ਹੱਸਦੇ ਨਹੀਂ, ਉਹ ਦਿਨ ਬੇਕਾਰ ਹੋ ਜਾਂਦਾ ਹੈ।”

Published by:Anuradha Shukla
First published: