HOME » NEWS » Films

ਤੁਸੀਂ ਆਪਣੀ ਜ਼ਿੰਦਗੀ ਤੋਂ ਤੰਗ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ

News18 Punjabi | News18 Punjab
Updated: February 20, 2020, 6:47 PM IST
share image
ਤੁਸੀਂ ਆਪਣੀ ਜ਼ਿੰਦਗੀ ਤੋਂ ਤੰਗ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ
ਤੁਸੀਂ ਆਪਣੀ ਜ਼ਿੰਦਗੀ ਤੋਂ ਤੰਗ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ

ਦਿਨੇਸ਼ ਦਾ ਜਨਮ ਹਰਿਆਣਾ ਦੇ ਰੋਹਤਕ ਵਿਚ ਹੋਇਆ ਸੀ। ਦਿਨੇਸ਼ ਦੀ ਵੀ ਸਰਕਾਰੀ ਨੌਕਰੀ ਕਰਦੇ ਸੀ ਪਰ  ਡਿਪ੍ਰੈਸ਼ਨ ਵਿਚ ਆਕੇ ਉਸਨੇ ਸਰਕਾਰੀ ਨੌਕਰੀ ਤੱਕ ਛੱਡ ਦਿੱਤੀ । 61ਸਾਲ ਦੀ ਉਮਰ ਚ ਦਿਨੇਸ਼ ਮਾਡਲਿੰਗ ਨਾਲ ਲੋਹਾ ਮਨਵਾ ਰਿਹਾ ਹੈ ਅਤੇ ਜਿਸ ਉਮਰ ਵਿਚ ਲੋਕ ਰਿਟਾਇਰ ਹੋ ਕੇ ਘਰ ਬੈਠਦੇ ਹਨ। ਉਸ ਸਮੇ ਦਿਨੇਸ਼ ਫ਼ਿਲਮਾਂ ਵਿਚ ਅਦਾਕਾਰੀ ਕਰ ਰਿਹਾ ਹੈ।

  • Share this:
  • Facebook share img
  • Twitter share img
  • Linkedin share img
ਦਿਨੇਸ਼ ਮੋਹਨ ਪੇਸ਼ੇ ਤੋਂ ਮਾਡਲਿੰਗ ਕਰਦੇ ਹਨ ਅਤੇ ਉਮਰ 61 ਸਾਲ ਹੈ । ਇਕ ਸਮਾਂ ਸੀ ਜਦੋਂ ਦਿਨੇਸ਼ ਦਾ ਭਾਰ 130 ਕਿਲੋ ਹੋ ਚੁੱਕਿਆ ਸੀ ਅਤੇ ਮੋਟਾਪੇ ਦੀ ਵਜ੍ਹਾ ਕਰਕੇ ਹਰ ਕੋਈ ਦਿਨੇਸ਼ ਦਾ ਮਜ਼ਾਕ ਉਡਾਉਂਦਾ ਸੀ। ਦਿਨੇਸ਼ ਦੀ ਜ਼ਿੰਦਗੀ ਵਿਚ 2004 ਦੌਰਾਨ ਡਿਪ੍ਰੈਸ਼ਨ ਆ ਗਿਆ ਸੀ ਅਤੇ ਜ਼ਿੰਦਗੀ ਤੋਂ ਹਾਰ ਮੰਨ ਚੁੱਕਿਆ ਸੀ। ਦਿਨੇਸ਼ ਦੇ 130 ਕਿਲੋ ਵਜ਼ਨ ਕਰਕੇ ਜ਼ਿਆਦਾ ਚਲ ਫਿਰ ਵੀ ਨਹੀਂ ਸਕਦਾ ਸੀ ਤੇ ਬਿਮਾਰੀਆਂ ਨੇ ਘੇਰਾ ਪਾ ਲਿਆ ਸੀ।  ਪਰ ਉਸ ਵੇਲੇ ਦਿਨੇਸ਼ ਨੇ ਹਾਰ ਨਹੀਂ ਮੰਨੀ ਅਤੇ ਭਾਰ ਘਟਾਉਣ ਦੀ ਜ਼ਿਦ ਫੜ ਲਈ।  ਹੁਣ ਦਿਨੇਸ਼ ਪੰਜਾਬੀ ਫ਼ਿਲਮਾਂ ਤੋਂ ਲੈ ਕੇ ਬਾਲੀਵੁੱਡ, ਤੇਲਗੂ ਫ਼ਿਲਮਾਂ ਵਿਚ ਕੰਮ ਕਰ ਰਿਹਾ ਹੈ। ਦਿਨੇਸ਼ ਨੇ 130 ਕਿਲੋ ਤੋਂ ਭਾਰ ਘਟਾ ਕੇ 74 ਕਿਲੋ ਕਿਲੋ ਕਰ ਲਿਆ ਹੈ ਅਤੇ ਅੱਜ ਦਿਨੇਸ਼ ਦੂਜੇ ਲੋਕਾਂ ਲਈ ਇਕ ਵੱਡੀ ਮਿਸਾਲ ਬਣ ਚੁੱਕਿਆ ਹੈ।


ਦਿਨੇਸ਼ ਦਾ ਜਨਮ ਹਰਿਆਣਾ ਦੇ ਰੋਹਤਕ ਜਿਲੇ ਵਿਚ ਹੋਇਆ ਸੀ। ਦਿਨੇਸ਼ ਦੇ ਪਿਤਾ ਸਰਕਾਰੀ ਅਧਿਆਪਕ ਸੀ।  ਦਿਨੇਸ਼ ਦੀ ਵੀ ਸਰਕਾਰੀ ਨੌਕਰੀ ਕਰਦੇ ਸੀ ਪਰ  ਡਿਪ੍ਰੈਸ਼ਨ ਵਿਚ ਆਕੇ ਉਸਨੇ ਸਰਕਾਰੀ ਨੌਕਰੀ ਤੱਕ ਛੱਡ ਦਿੱਤੀ ।
61ਸਾਲ ਦੀ ਉਮਰ ਚ ਦਿਨੇਸ਼ ਮਾਡਲਿੰਗ ਨਾਲ ਲੋਹਾ ਮਨਵਾ ਰਿਹਾ ਹੈ ਅਤੇ ਜਿਸ ਉਮਰ ਵਿਚ ਲੋਕ ਰਿਟਾਇਰ ਹੋ ਕੇ ਘਰ ਬੈਠਦੇ ਹਨ। ਉਸ ਸਮੇ ਦਿਨੇਸ਼ ਫ਼ਿਲਮਾਂ ਵਿਚ ਅਦਾਕਾਰੀ ਕਰ ਰਿਹਾ ਹੈ। ਆਪਣੀ ਜ਼ਿੰਦਗੀ ਵਿਚ ਡਿਪ੍ਰੈਸ਼ਨ ਤੋਂ ਬਾਹਰ ਆ ਕੇ ਦਿਨੇਸ਼ ਨੇ ਸਲਮਾਨ ਖਾਨ ਨਾਲ ਭਾਰਤ ਫਿਲਮ, ਸਾਂਡ ਕੀ ਆਂਖ ਤਾਪਸੀ ਪਨੂੰ , ਹਾਈ ਐਂਡ ਯਾਰੀਆਂ ਵਰਗੀਆਂ ਬਿਮਾਰੀਆਂ ਫ਼ਿਲਮਾਂ ਵਿਚ ਆਪਣਾ ਲੋਹਾ ਮਨਵਾ ਚੁੱਕਿਆ ਹੈ। 61 ਸਾਲ ਦੀ ਉਮਰ ਵਿਚ ਦਿਨੇਸ਼ ਦਾ ਜੋਸ਼ ਤੇ  ਜ਼ਿੰਦਗੀ ਦਾ ਜਜ਼ਬਾ ਹਰ ਨੌਜਵਾਨ ਨੂੰ ਮਾਤ ਦੇ ਰਿਹਾ ਹੈ ।


ਦਿਨੇਸ਼ ਨੇ ਦੱਸਿਆ ਕਿ ਫ਼ਿਲਮਾਂ ਵਿਚ ਚਾਹੇ ਸਿਗਰੇਟ ਅਤੇ ਸ਼ਰਾਬ ਦੀ ਐਕਟਿੰਗ ਕਰਦਾ ਹੋਵੇ ਪਰ  ਨਿੱਜੀ ਜ਼ਿੰਦਗੀ ਕਦੇ ਸ਼ਰਾਬ ਅਤੇ ਸਿਗਰੇਟ ਨਹੀਂ ਪੀਤੀ। ਉਨ੍ਹਾਂ ਦੱਸਿਆ ਕੀ ਕਦੀ ਵੀ ਜ਼ਿੰਦਗੀ ਵਿਚ ਕੋਈ ਵੀ ਮੁਸੀਬਤ ਜਾਂ ਡਿਪ੍ਰੈਸ਼ਨ ਆਵੇ ਲੇਕਿਨ ਹਾਰ ਨਹੀਂ ਮੰਨਣੀ ਚਾਹੀਦੀ ਬਲਕਿ ਉਸ ਨਾਲ ਲੜਨ ਦੀ ਹਿੰਮਤ ਹੋਣੀ ਚਾਹੀਦੀ ਹੈ।
61 ਸਾਲ ਦੇ ਮਾਡਲ ਨੇ ਦੱਸਿਆ  ਕੀ ਡਿਪ੍ਰੈਸ਼ਨ ਤੋਂ ਬਾਹਰ ਆਉਣ ਲਈ ਅਤੇ 56 ਕਿਲੋ ਵਜ਼ਨ ਘਟਾਉਣ ਲਈ ਉਸਨੇ ਸਭ ਤੋਂ ਪਹਿਲਾਂ ਜ਼ਿਦ ਫੜੀ ਕੀ ਇਸ ਬਿਮਾਰੀ ਤੋਂ ਬਾਹਰ ਆਉਣਾ ਹੈ ਇਸ ਲਈ ਸਭ ਤੋਂ ਪਹਿਲਾਂ ਆਪਣੀ ਡਾਇਟ ਚ ਸੁਧਾਰ ਕੀਤਾ, ਜਿਸ ਚ ਜੰਕ ਫ਼ੂਡ ਬਾਹਰ ਦਾ ਖਾਣਾ ਖਾਨਾ ਬੰਦ ਕੀਤਾ ਹੈ।
First published: February 20, 2020
ਹੋਰ ਪੜ੍ਹੋ
ਅਗਲੀ ਖ਼ਬਰ