Home /News /entertainment /

Adipurush: 'ਆਦਿਪੁਰਸ਼' 'ਚ ਪ੍ਰਭਾਸ ਨੇ ਭਗਵਾਨ ਰਾਮ ਬਣ ਜਿੱਤਿਆ ਦਿਲ, ਲੋਕਾਂ ਨੇ ਸੈਫ ਨੂੰ 'ਰਾਵਣ ਘੱਟ ਦੱਸਿਆ ਔਰੰਗਜ਼ੇਬ...'

Adipurush: 'ਆਦਿਪੁਰਸ਼' 'ਚ ਪ੍ਰਭਾਸ ਨੇ ਭਗਵਾਨ ਰਾਮ ਬਣ ਜਿੱਤਿਆ ਦਿਲ, ਲੋਕਾਂ ਨੇ ਸੈਫ ਨੂੰ 'ਰਾਵਣ ਘੱਟ ਦੱਸਿਆ ਔਰੰਗਜ਼ੇਬ...'

Adipurush: 'ਆਦਿਪੁਰਸ਼' 'ਚ ਪ੍ਰਭਾਸ ਨੇ ਰਾਮ ਬਣ ਜਿੱਤਿਆ ਦਿਲ, ਲੋਕਾਂ ਨੇ ਸੈਫ ਨੂੰ 'ਰਾਵਣ ਘੱਟ ਦੱਸਿਆ ਔਰੰਗਜ਼ੇਬ...'

Adipurush: 'ਆਦਿਪੁਰਸ਼' 'ਚ ਪ੍ਰਭਾਸ ਨੇ ਰਾਮ ਬਣ ਜਿੱਤਿਆ ਦਿਲ, ਲੋਕਾਂ ਨੇ ਸੈਫ ਨੂੰ 'ਰਾਵਣ ਘੱਟ ਦੱਸਿਆ ਔਰੰਗਜ਼ੇਬ...'

Prabhas And Saif Ali khan Look in Adipurush: ਫਿਲਮੀ ਸੁਪਰਸਟਾਰ (Prabhas) ਪ੍ਰਭਾਸ, ਸੈਫ ਅਲੀ ਖਾਨ ਅਤੇ ਕ੍ਰਿਤੀ ਸੈਨਨ ਦੀ ਫਿਲਮ 'ਆਦਿਪੁਰਸ਼' (Adipurush) ਲੰਬੇ ਸਮੇਂ ਤੋਂ ਸੁਰਖੀਆਂ ਵਿੱਚ ਹੈ। ਇਸ ਫਿਲਮ ਨੂੰ ਮੋਸਟ ਅਵੇਟਿਡ ਫਿਲਮ ਵੀ ਕਿਹਾ ਜਾ ਰਿਹਾ ਹੈ। ਫਿਲਮ ਦੇ ਟੀਜ਼ਰ ਦਾ ਕਾਫੀ ਸਮੇਂ ਤੋਂ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਸੀ। ਹੁਣ ਇਸ ਫਿਲਮ ਦਾ ਟੀਜ਼ਰ ਵੀ ਰਿਲੀਜ਼ ਹੋ ਗਿਆ ਹੈ। ਪਰ ਜਿਵੇਂ ਹੀ ਟੀਜ਼ਰ ਆਇਆ, ਲੋਕਾਂ ਨੇ ਹੰਗਾਮਾ ਮਚਾ ਦਿੱਤਾ। ਟੀਜ਼ਰ ਦੇਖਣ ਤੋਂ ਬਾਅਦ ਪ੍ਰਭਾਸ ਦਾ ਲੁੱਕ ਪ੍ਰਸ਼ੰਸ਼ਕਾਂ ਨੂੰ ਬੇਹੱਦ ਪਸੰਦ ਆ ਰਿਹਾ ਹੈ।

ਹੋਰ ਪੜ੍ਹੋ ...
  • Share this:

Prabhas And Saif Ali khan Look in Adipurush: ਫਿਲਮੀ ਸੁਪਰਸਟਾਰ (Prabhas) ਪ੍ਰਭਾਸ, ਸੈਫ ਅਲੀ ਖਾਨ ਅਤੇ ਕ੍ਰਿਤੀ ਸੈਨਨ ਦੀ ਫਿਲਮ 'ਆਦਿਪੁਰਸ਼' (Adipurush) ਲੰਬੇ ਸਮੇਂ ਤੋਂ ਸੁਰਖੀਆਂ ਵਿੱਚ ਹੈ। ਇਸ ਫਿਲਮ ਨੂੰ ਮੋਸਟ ਅਵੇਟਿਡ ਫਿਲਮ ਵੀ ਕਿਹਾ ਜਾ ਰਿਹਾ ਹੈ। ਫਿਲਮ ਦੇ ਟੀਜ਼ਰ ਦਾ ਕਾਫੀ ਸਮੇਂ ਤੋਂ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਸੀ। ਹੁਣ ਇਸ ਫਿਲਮ ਦਾ ਟੀਜ਼ਰ ਵੀ ਰਿਲੀਜ਼ ਹੋ ਗਿਆ ਹੈ। ਪਰ ਜਿਵੇਂ ਹੀ ਟੀਜ਼ਰ ਆਇਆ, ਲੋਕਾਂ ਨੇ ਹੰਗਾਮਾ ਮਚਾ ਦਿੱਤਾ। ਟੀਜ਼ਰ ਦੇਖਣ ਤੋਂ ਬਾਅਦ ਪ੍ਰਭਾਸ ਦਾ ਲੁੱਕ ਪ੍ਰਸ਼ੰਸ਼ਕਾਂ ਨੂੰ ਬੇਹੱਦ ਪਸੰਦ ਆ ਰਿਹਾ ਹੈ। ਹਾਲਾਂਕਿ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਸੈਫ ਅਲੀ ਖਾਨ ਨੂੰ ਘੇਰ ਲਿਆ। ਦੱਸ ਦਈਏ ਕਿ ਫਿਲਮ 'ਚ ਰਾਵਣ ਦਾ ਕਿਰਦਾਰ ਨਿਭਾਅ ਰਹੇ ਸੈਫ ਅਲੀ ਖਾਨ ਦੇ ਲੁੱਕ ਦੀ ਆਲੋਚਨਾ ਕੀਤੀ ਹੈ।

ਸੈਫ ਨੂੰ ਲੋਕਾਂ ਨੇ ਰਾਵਣ ਘੱਟ ਔਰੰਗਜ਼ੇਬ ਦੱਸਿਆ

ਦਰਅਸਲ, ਫਿਲਮ ਵਿੱਚ ਸੈਫ ਦਾ ਲੁੱਕ ਦੇਖਣ ਤੋਂ ਬਾਅਦ ਕੁਝ ਪ੍ਰਸ਼ੰਸਕਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਸੈਫ ਅਲੀ ਖਾਨ ਰਾਵਣ ਘੱਟ ਅਤੇ ਔਰੰਗਜ਼ੇਬ ਜ਼ਿਆਦਾ ਲੱਗਦੇ ਹਨ। ਦੱਸ ਦੇਈਏ ਕਿ ਫਿਲਮ 'ਆਦਿਪੁਰਸ਼' ਦਾ ਟੀਜ਼ਰ ਪਿਛਲੇ ਦਿਨੀਂ ਅਯੁੱਧਿਆ 'ਚ ਲਾਂਚ ਕੀਤਾ ਗਿਆ ਸੀ। ਇਸ ਦੇ ਲਈ ਮੇਕਰਸ ਵਲੋਂ ਈਵੈਂਟ ਆਯੋਜਿਤ ਕੀਤਾ ਗਿਆ ਸੀ। ਜਿਸ ਦੇ ਜ਼ਰੀਏ ਟੀਜ਼ਰ ਲਾਂਚ ਕੀਤਾ ਗਿਆ ਸੀ। ਟੀਜ਼ਰ ਲਾਂਚ ਹੁੰਦੇ ਹੀ ਪ੍ਰਸ਼ੰਸਕਾਂ ਨੇ ਦੇਖਣਾ ਸ਼ੁਰੂ ਕਰ ਦਿੱਤਾ। ਹਾਲਾਂਕਿ ਟੀਜ਼ਰ ਨੂੰ ਦੇਖਣ ਤੋਂ ਬਾਅਦ ਕੁਝ ਪ੍ਰਸ਼ੰਸਕਾਂ ਦੀ ਨਾਰਾਜ਼ਗੀ ਵੀ 7ਵੇਂ ਆਸਮਾਨ 'ਤੇ ਪਹੁੰਚ ਗਈ ਹੈ। ਕੁਝ ਲੋਕਾਂ ਨੂੰ ਸੈਫ ਅਲੀ ਖਾਨ ਦਾ ਰਾਵਣ ਦਾ ਰੂਪ ਪਸੰਦ ਨਹੀਂ ਆਇਆ। ਲੋਕਾਂ ਨੇ ਸੈਫ ਦੇ ਹੇਅਰ ਸਟਾਈਲ ਨੂੰ ਲੈ ਕੇ ਵੀ ਹੰਗਾਮਾ ਕੀਤਾ। ਪ੍ਰਸ਼ੰਸਕਾਂ ਨੇ ਸੋਸ਼ਲ ਮੀਡੀਆ 'ਤੇ ਸੈਫ ਦੇ ਕਿਰਦਾਰ ਬਾਰੇ ਬਣੇ ਲੁੱਕ ਦੀ ਸਖ਼ਤ ਆਲੋਚਨਾ ਕੀਤੀ ਹੈ।


ਰਾਮ ਦਾ ਕਿਰਦਾਰ ਨਿਭਾਉਣ 'ਤੇ ਪ੍ਰਭਾਸ ਨੇ ਕੀ ਕਿਹਾ?

ਉੱਥੇ ਹੀ ਬਾਹੂਬਲੀ ਸਟਾਰ ਨੂੰ ਰਾਮ ਦੇ ਕਿਰਦਾਰ 'ਚ ਦੇਖਣ ਲਈ ਫੈਨਜ਼ ਕਾਫੀ ਉਤਸ਼ਾਹਿਤ ਹਨ। ਪ੍ਰਭਾਸ ਦਾ ਟਰਾਂਸਫਾਰਮੇਸ਼ਨ ਲੋਕਾਂ ਦਾ ਦਿਲ ਜਿੱਤ ਰਿਹਾ ਹੈ। ਵੈਸੇ ਤਾਂ ਸਿਲਵਰ ਸਕ੍ਰੀਨ 'ਤੇ ਰਾਮ ਬਣਨਾ ਕਿਸੇ ਵੀ ਅਦਾਕਾਰ ਲਈ ਵੱਡੀ ਚੁਣੌਤੀ ਹੁੰਦੀ ਹੈ। 'ਆਦਿਪੁਰਸ਼' 'ਚ ਪ੍ਰਭਾਸ ਰਾਮ, ਸੀਤਾ ਦੀ ਭੂਮਿਕਾ 'ਚ ਕ੍ਰਿਤੀ ਸੈਨਨ, ਸੰਨੀ ਸਿੰਘ ਲਕਸ਼ਮਣ ਅਤੇ ਸੈਫ ਅਲੀ ਖਾਨ ਰਾਵਣ ਦਾ ਕਿਰਦਾਰ ਨਿਭਾਅ ਰਹੇ ਹਨ। ਇਹ ਫਿਲਮ 12 ਜਨਵਰੀ 2023 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਇਸ ਦਾ ਨਿਰਦੇਸ਼ਨ ਓਮ ਰਾਉਤ ਨੇ ਕੀਤਾ ਹੈ।

Published by:Rupinder Kaur Sabherwal
First published:

Tags: Bollywood, Entertainment, Entertainment news, Saif Ali Khan, South, South Star