HOME » NEWS » Films

ਸ਼ਹਿਨਾਜ਼ ਦੇ ਪ੍ਰੋਡਿਊਸਰ ਬਣਨ ਦੀ ਖੁਸ਼ੀ ਵਿੱਚ ਸ਼ੁਕਲਾ ਜੀ ਨੇ ਸੋਸ਼ਲ ਮੀਡੀਆ 'ਤੇ ਬੰਨ੍ਹੇ ਤਾਰੀਫਾਂ ਦੇ ਪੁਲ

News18 Punjabi | News18 Punjab
Updated: May 12, 2021, 2:12 PM IST
share image
ਸ਼ਹਿਨਾਜ਼ ਦੇ ਪ੍ਰੋਡਿਊਸਰ ਬਣਨ ਦੀ ਖੁਸ਼ੀ ਵਿੱਚ ਸ਼ੁਕਲਾ ਜੀ ਨੇ ਸੋਸ਼ਲ ਮੀਡੀਆ 'ਤੇ ਬੰਨ੍ਹੇ ਤਾਰੀਫਾਂ ਦੇ ਪੁਲ
ਸ਼ਹਿਨਾਜ਼ ਦੇ ਪ੍ਰੋਡਿਊਸਰ ਬਣਨ ਦੀ ਖੁਸ਼ੀ ਵਿੱਚ ਸ਼ੁਕਲਾ ਜੀ ਨੇ ਸੋਸ਼ਲ ਮੀਡੀਆ 'ਤੇ ਬੰਨ੍ਹੇ ਤਾਰੀਫਾਂ ਦੇ ਪੁਲ

  • Share this:
  • Facebook share img
  • Twitter share img
  • Linkedin share img
ਸ਼ਹਿਨਾਜ ਕੌਰ ਗਿੱਲ ਉਰਫ ਪੰਜਾਬ ਦੀ ਕੈਟਰੀਨਾ ਕੈਫ, ਜਿਸ ਦੀ ਜ਼ਿੰਦਗੀ ਵਿੱਚ ਬਿੱਗ ਬੌਸ 13 ਤੋਂ ਬਾਅਦ 2 ਸਾਲਾਂ ਵਿੱਚ ਸ਼ਹਿਨਾਜ ਗਿੱਲ ਦਾ ਜ਼ਬਰਸਦਤ ਟਰਾਂਸਫਾਰਮੇਸ਼ਨ ਦੇਖਣ ਨੂੰ ਮਿਲ ਰਿਹਾ ਹੈ। ਹੁਣ ਸ਼ਹਿਨਾਜ ਖੁਦ ਦੀ ਇੱਕ ਵੱਖਰੀ ਪਛਾਣ ਬਣਾ ਚੁੱਕੀ ਹੈ।
ਹਾਂਲਾਹੀ ਵਿੱਚ ਸ਼ਹਿਨਾਜ ਕੌਰ ਗਿੱਲ ਪ੍ਰੌਫੈਸ਼ਨਲ ਅਤੇ ਪਰਸਨਲ ਫਰੰਟ 'ਤੇ ਆਪਣੇ ਕੈਰੀਅਰ ਵਿੱਚ ਜ਼ਬਰਦਸਤ ਸੰਤੁਲਨ ਬਣਾ ਕੇ ਚੱਲ ਰਹੀ ਹੈ ਅਤੇ ਉਨ੍ਹਾਂ ਨੂੰ ਕਾਫੀ ਕਾਮਯਾਬੀ ਮਿਲ ਰਹੀ ਹੈ। ਹੁਣ ਸ਼ਹਿਨਾਜ਼ ਪ੍ਰੋਡਿਊਸਰ ਬਣ ਗਈ ਹੈ ਅਤੇ ਉਸ ਨੇ ਇੱਕ ਵੀਡੀਓ ਦੇ ਰਾਂਹੀ ਆਪਣਾ ਡੈਬਿਊ ਕੀਤਾ ਹੈ ਅਤੇ ਉਸ ਨੂੰ ਇਸ ਲਈ ਕਾਫੀ ਸਰਹਾਨਾ ਅਤੇ ਵਧਾਈਆਂ ਮਿਲ ਰਹੀਆਂ ਹਨ।ਹੁਣ ਸ਼ਹਿਨਾਜ਼ ਨੇ ਕੋਈ ਚੰਗਾ ਕੰਮ ਕੀਤਾ ਹੋਵੇ ਤਾਂ ਸਿਧਾਰਥ ਕਿਸ ਤਰ੍ਹਾਂ ਪਿੱਛੇ ਰਹਿ ਸਕਦੇ ਹਨ। ਤਾਂ ਲਓ ਫਿਰ ਸ਼ੁਕਲਾ ਜੀ ਨੇ ਵੀ ਆਪਣੀ ਬੈੱਸਟ ਫਰੈਂਡ ਦੀ ਹੌਸਲਾਹਫਜਾਈ ਲਈ ਸੋਸ਼ਲ ਮੀਡੀਆ 'ਤੇ ਲਾ ਦਿੱਤੇ ਤਾਰੀਫਾਂ ਦੇ ਪੁਲ ਅਤੇ ਉਹ ਸ਼ਹਿਨਾਜ ਦੀ ਇਸ ਉਪਲੱਬਧੀ ਤੋਂ ਬੇਹੱਦ ਖੁਸ਼ ਨਜ਼ਰ ਆ ਰਹੇ ਹਨ।
ਦੱਸਦਈਏ ਕੀ ਬਿਗ ਬੌਸ ਤੋਂ ਸ਼ਹਿਨਾਜ ਸਿਰਫ ਪੰਜਾਬ ਵਿੱਚ ਹੀ ਨਹੀਂ ਬਲਕਿ ਇੰਡੀਅਨ ਟੀਵੀ ਇੰਡਸਟਰੀ ਦਾ ਇੱਕ ਵੱਡਾ ਚਿਹਰਾ ਬਣ ਗਈ ਹੈ ਅਤੇ ਬਹੁਤ ਸਾਰੇ ਸੁਪਰ ਹਿੱਟ ਵੀਡੀਓਜ਼ ਵਿੱਚ ਹਿੱਸਾ ਬਣ ਚੁੱਕੀ ਹੈ।ਸਭ ਤੋਂ ਜ਼ਿਆਦਾ ਮਜ਼ੇਦਾਰ ਗੱਲ ਤਾਂ ਇਹ ਹੈ ਕਿ ਇਨ੍ਹਾਂ ਦੋ ਸਾਲਾਂ ਵਿੱਚ ਸ਼ਹਿਨਾਜ ਦੀ ਬਾਡੀ ਵਿੱਚ ਜ਼ਬਰਦਸਤ ਬਾਡੀ ਟਰਾਂਸਫੋਰਮੇਸ਼ਨ ਦੇਖਣ ਨੂੰ ਮਿਿਲਆ ਹੈ, ਜਿਸ ਦੇ ਕਾਰਨ ਉਹ ਦਰਸ਼ਕਾਂ ਤੋਂ ਕਾਫੀ ਸੁਰੱਖਿਆ ਬਟੋਰ ਰਹੀ ਹੈ, ਅਤੇ ਇਨ੍ਹਾਂ ਦੋ ਸਾਲਾਂ ਦੇ ਦੌਰਾਨ ਸ਼ਹਿਨਾਜ ਵਿੱਚ ਕਾਫੀ ਬਦਲਾਅ ਦੇਖਣ ਨੂੰ ਮਿਿਲਆ ਹੈ। ਜਿਸ ਨੂੰ ਉਨ੍ਹਾਂ ਦੇ ਫੈਨਜ਼ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।ਇਸ ਦੇ ਨਾਲ ਸ਼ਹਿਨਾਜ ਦਿਲਜੀਤ ਅਤੇ ਸੋਨਮ ਬਾਜਵਾ ਦੇ ਨਾਲ ਸਕ੍ਰਿਨ 'ਤੇ ਧਮਾਲ ਮਚਾਉਣ ਵਾਲੀ ਹੈ।
Published by: Ramanpreet Kaur
First published: May 12, 2021, 2:06 PM IST
ਹੋਰ ਪੜ੍ਹੋ
ਅਗਲੀ ਖ਼ਬਰ