Home /News /entertainment /

Inderjit Nikku New Song Release: ਇੰਦਰਜੀਤ ਨਿੱਕੂ ਦਾ ਗੀਤ `ਮੇਹਰਬਾਨੀ` ਰਿਲੀਜ਼, ਫ਼ੈਨਜ਼ ਬੋਲੇ- "King is Back"

Inderjit Nikku New Song Release: ਇੰਦਰਜੀਤ ਨਿੱਕੂ ਦਾ ਗੀਤ `ਮੇਹਰਬਾਨੀ` ਰਿਲੀਜ਼, ਫ਼ੈਨਜ਼ ਬੋਲੇ- "King is Back"

Inderjit Nikku New Song Release: ਇੰਦਰਜੀਤ ਨਿੱਕੂ ਦਾ ਗੀਤ `ਮੇਹਰਬਾਨੀ` ਰਿਲੀਜ਼, ਫ਼ੈਨਜ਼ ਬੋਲੇ- "King is Back"

Inderjit Nikku New Song Release: ਇੰਦਰਜੀਤ ਨਿੱਕੂ ਦਾ ਗੀਤ `ਮੇਹਰਬਾਨੀ` ਰਿਲੀਜ਼, ਫ਼ੈਨਜ਼ ਬੋਲੇ- "King is Back"

Inderjit Nikku New Song Release: ਪੰਜਾਬੀ ਗਾਇਕ ਅਤੇ ਅਦਾਕਾਰ ਇੰਦਰਜੀਤ ਨਿੱਕੂ (Inderjit Nikku) ਦਾ ਗੀਤ `ਮੇਹਰਬਾਨੀ (Meharbani) ਰਿਲੀਜ਼ ਹੋ ਚੁੱਕਾ ਹੈ। ਇਸ ਗੀਤ ਦੇ ਜਰਿਏ ਇੱਕ ਵਾਰ ਫਿਰ ਤੋਂ ਕਲਾਕਾਰ ਨੇ ਆਪਣੇ ਪਹਿਲੇ ਵਾਲੇ ਜ਼ਜ਼ਬੇ ਨਾਲ ਵਾਪਸੀ ਕੀਤੀ ਹੈ। ਦੱਸ ਦੇਈਏ ਕਿ ਬਾਬੇ ਵਾਲੀ ਵੀਡੀਓ ਵਾਈਰਲ ਹੋਣ ਤੋਂ ਬਾਅਦ ਮੇਹਰਬਾਨੀ ਗੀਤ ਰਾਹੀਂ ਨਿੱਕੂ ਨੇ ਨਵੀਂ ਸ਼ੁਰੂਆਤ ਕੀਤੀ ਹੈ।

ਹੋਰ ਪੜ੍ਹੋ ...
  • Share this:

Inderjit Nikku New Song Release: ਪੰਜਾਬੀ ਗਾਇਕ ਅਤੇ ਅਦਾਕਾਰ ਇੰਦਰਜੀਤ ਨਿੱਕੂ (Inderjit Nikku) ਦਾ ਗੀਤ `ਮੇਹਰਬਾਨੀ (Meharbani) ਰਿਲੀਜ਼ ਹੋ ਚੁੱਕਾ ਹੈ। ਇਸ ਗੀਤ ਦੇ ਜਰਿਏ ਇੱਕ ਵਾਰ ਫਿਰ ਤੋਂ ਕਲਾਕਾਰ ਨੇ ਆਪਣੇ ਪਹਿਲੇ ਵਾਲੇ ਜ਼ਜ਼ਬੇ ਨਾਲ ਵਾਪਸੀ ਕੀਤੀ ਹੈ। ਦੱਸ ਦੇਈਏ ਕਿ ਬਾਬੇ ਵਾਲੀ ਵੀਡੀਓ ਵਾਈਰਲ ਹੋਣ ਤੋਂ ਬਾਅਦ ਮੇਹਰਬਾਨੀ ਗੀਤ ਰਾਹੀਂ ਨਿੱਕੂ ਨੇ ਨਵੀਂ ਸ਼ੁਰੂਆਤ ਕੀਤੀ ਹੈ। ਇਹ ਗੀਤ ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਦੇ ਅਧਿਕਾਰਤ ਯੂਟਿਊਬ ਚੈਨਲ ਤੇ ਰਿਲੀਜ਼ ਕੀਤਾ ਗਿਆ ਹੈ। ਇਸਦੇ ਬੋਲ ਲਾਡੀ ਚਾਹਲ ਅਤੇ ਮਿਊਜ਼ਿਕ ਸ਼ੇਖ ਵੱਲੋਂ ਦਿੱਤਾ ਗਿਆ ਹੈ।



ਪਰਮੀਸ਼ ਵਰਮਾ ਫ਼ਿਲਮਜ਼ ਦੇ ਲੇਬਲ ਹੇਠ ਰਿਲੀਜ਼ ਹੋਏ ਗੀਤ ਦੀ ਕਲਿੱਪ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਸ਼ੇਅਰ ਕਰਦੇ ਹੋਏ ਇੰਦਰਜੀਤ ਨਿੱਕੂ ਨੇ ਲਿਖਿਆ- ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ, ਇੰਨੇ ਪਿਆਰ ਤੇ ਸਾਥ ਲਈ. ਸਾਡਾ ਗੀਤ ਮੇਹਰਬਾਨੀ ਹੁਣ ਸਾਰੇ ਸਟ੍ਰੀਮਿੰਗ ਐਪਸ ਤੇ ਯੂਟਿਊਬ ਤੇ ਲਾਈਵ ਹੋ ਗਿਆ ਹੈ, ਖਿੱਚ ਕੇ ਰੱਖੋ (support)! ਇਸਦੇ ਨਾਲ ਹੀ ਕਲਾਕਾਰ ਨੇ ਗੀਤ ਦੀ ਟੀਮ ਨੂੰ ਟੈਗ ਕੀਤਾ ਹੈ।

ਜ਼ਿਕਰਯੋਗ ਹੈ ਕਿ ਇੰਦਰਜੀਤ ਨਿੱਕੂ ਨੂੰ ਇੱਕ ਬਾਬੇ ਦੇ ਦਰਬਾਰ `ਚ ਰੋਂਦੇ ਹੋਏ ਇੱਕ ਵੀਡੀਓ ਤੇਜ਼ੀ ਨਾਲ ਵਾਈਰਲ ਹੋਇਆ ਸੀ। ਜਿਸ ਵਿੱਚ ਉਹ ਬਾਬਾ ਸਾਹਮਣੇ ਆਪਣੀਆਂ ਪਰੇਸ਼ਾਨੀਆਂ ਬਾਰੇ ਦੱਸਦੇ ਹੋਏ ਨਜ਼ਰ ਆਏ ਸੀ। ਜਿਸਦਾ ਵੀਡੀਓ ਸੋਸ਼ਲ ਮੀਡੀਆ `ਤੇ ਅੱਗ ਦੀ ਤਰ੍ਹਾਂ ਫੈਲ ਗਿਆ ਸੀ। ਜਿਸਨੂੰ ਦੇਖ ਕੇ ਕਈ ਲੋਕਾਂ ਨੇ ਕਲਾਕਾਰ ਦੀ ਆਲੋਚਨਾ ਕੀਤੀ ਅਤੇ ਕਈਆਂ ਨੇ ਸਮਰਥਨ ਕਰਦੇ ਹੋਏ ਉਨ੍ਹਾਂ ਦਾ ਹੌਸਲਾ ਵਧਾਇਆ। ਉਸ ਤੋਂ ਬਾਅਦ ਨਿੱਕੂ ਦਾ ਗੀਤ ਮੇਹਰਬਾਨੀ ਦਰਸ਼ਕਾਂ ਲਈ ਰਿਲੀਜ਼ ਕੀਤਾ ਗਿਆ।

ਦੱਸ ਦੇਈਏ ਕਿ ਇਸ ਗੀਤ ਤੋਂ ਇਲਾਵਾ ਕਲਾਕਾਰ ਦਿਲਜੀਤ ਦੋਸਾਂਝ ਦੀ ਫਿਲਮ ਦੇ ਗੀਤ ਨੂੰ ਵੀ ਆਪਣੀ ਆਵਾਜ਼ ਦੇਵੇਗਾ। ਦਿਲਜੀਤ ਤੋਂ ਇਲਾਵਾ ਗਿੱਪੀ ਗਰੇਵਾਲ (Gippy Grewal) ਅਤੇ ਪਰਮੀਸ਼ ਵਰਮਾ (Parmish Verma) ਨੇ ਇੰਦਰਜੀਤ ਨਿੱਕੂ ਦੇ ਨਾਲ ਖੜ੍ਹ ਕਲਾਕਾਰ ਦਾ ਖੂਬ ਸਾਥ ਦਿੱਤਾ।

Published by:Rupinder Kaur Sabherwal
First published:

Tags: Inderjit Singh Nikku, Parmish Verma, Pollywood, Punjabi industry, Punjabi singer, Punjabi song