Home /News /entertainment /

Inderjit Nikku-Parmish Verma: ਇੰਦਰਜੀਤ ਨਿੰਕੂ ਨਵੀਂ ਸ਼ੁਰੂਆਤ ਲਈ ਤਿਆਰ, ਪਰਮਿਸ਼ ਵਰਮਾ ਨਾਲ ਕਰਨਗੇ ਕੰਮ

Inderjit Nikku-Parmish Verma: ਇੰਦਰਜੀਤ ਨਿੰਕੂ ਨਵੀਂ ਸ਼ੁਰੂਆਤ ਲਈ ਤਿਆਰ, ਪਰਮਿਸ਼ ਵਰਮਾ ਨਾਲ ਕਰਨਗੇ ਕੰਮ


Inderjit Nikku-Parmish Verma: ਇੰਦਰਜੀਤ ਨਿੰਕੂ ਨਵੀਂ ਸ਼ੁਰੂਆਤ ਲਈ ਤਿਆਰ, ਪਰਮਿਸ਼ ਵਰਮਾ ਨਾਲ ਕਰਨਗੇ ਕੰਮ

Inderjit Nikku-Parmish Verma: ਇੰਦਰਜੀਤ ਨਿੰਕੂ ਨਵੀਂ ਸ਼ੁਰੂਆਤ ਲਈ ਤਿਆਰ, ਪਰਮਿਸ਼ ਵਰਮਾ ਨਾਲ ਕਰਨਗੇ ਕੰਮ

Inderjit Nikku Work With Parmish Verma: ਪੰਜਾਬੀ ਗਾਇਕ ਅਤੇ ਅਦਾਕਾਰ ਇੰਦਰਜੀਤ ਨਿੰਕੂ (Inderjit Nikku) ਇੱਕ ਨਵੀਂ ਸ਼ੁਰੂਆਤ ਲਈ ਤਿਆਰ ਹੋ ਚੁੱਕੇ ਹਨ। ਪਿਛਲੇ ਕਈ ਦਿਨਾਂ ਤੋਂ ਚਰਚਾ ਵਿੱਚ ਚੱਲ ਰਹੇ ਸਟਾਰ ਉੱਪਰ ਪ੍ਰਮਾਤਮਾ ਦੀ ਮਿਹਰ ਹੋ ਗਈ ਹੈ। ਦੱਸ ਦੇਈਏ ਕਿ ਕਲਾਕਾਰ ਬਹੁਤ ਜਲਦੀ ਆਪਣਾ ਗੀਤ ਲੈ ਕੇ ਦਰਸ਼ਕਾਂ ਵਿੱਚ ਪੇਸ਼ ਹੋਣ ਵਾਲੇ ਹਨ।

ਹੋਰ ਪੜ੍ਹੋ ...
  • Share this:

Inderjit Nikku Work With Parmish Verma: ਪੰਜਾਬੀ ਗਾਇਕ ਅਤੇ ਅਦਾਕਾਰ ਇੰਦਰਜੀਤ ਨਿੰਕੂ (Inderjit Nikku) ਇੱਕ ਨਵੀਂ ਸ਼ੁਰੂਆਤ ਲਈ ਤਿਆਰ ਹੋ ਚੁੱਕੇ ਹਨ। ਪਿਛਲੇ ਕਈ ਦਿਨਾਂ ਤੋਂ ਚਰਚਾ ਵਿੱਚ ਚੱਲ ਰਹੇ ਸਟਾਰ ਉੱਪਰ ਪ੍ਰਮਾਤਮਾ ਦੀ ਮਿਹਰ ਹੋ ਗਈ ਹੈ। ਦੱਸ ਦੇਈਏ ਕਿ ਕਲਾਕਾਰ ਬਹੁਤ ਜਲਦੀ ਆਪਣਾ ਗੀਤ ਲੈ ਕੇ ਦਰਸ਼ਕਾਂ ਵਿੱਚ ਪੇਸ਼ ਹੋਣ ਵਾਲੇ ਹਨ। ਖਾਸ ਗੱਲ ਇਹ ਹੈ ਕਿ ਇਸ ਗੀਤ ਵਿੱਚ ਨਿੰਕੂ ਨੂੰ ਫਿਲਮ ਨਿਰਦੇਸ਼ਕ, ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ (Parmish Verma) ਦਾ ਵੀ ਸਾਥ ਮਿਲੇਗਾ। ਇਸਦੀ ਜਾਣਕਾਰੀ ਕਲਾਕਾਰ ਵੱਲੋਂ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਸ਼ੇਅਰ ਕੀਤੀ ਗਈ ਹੈ।ਦਰਅਸਲ, ਇੰਦਰਜੀਤ ਨਿੰਕੂ ਵੱਲੋਂ ਆਪਣੇ ਨਵੇਂ ਗੀਤ ਦਾ ਪੋਸਟਰ ਸ਼ੇਅਰ ਕਰਦੇ ਹੋਏ ਇਹ ਜਾਣਕਾਰੀ ਪ੍ਰਸ਼ੰਸ਼ਕਾਂ ਨਾਲ ਸ਼ੇਅਰ ਕੀਤੀ ਗਈ ਹੈ। ਕਲਾਕਾਰ ਨੇ ਆਪਣੇ ਗੀਤ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ- ਲਓ ਜੀ ਨਵੀਂ ਜ਼ਿੰਦਗੀ ਦੇ ਪਹਿਲੇ ਗਾਣੇ ਦਾ ਪਹਿਲਾ ਪੋਸਟਰ, ਛੋਟਾ ਵੀਰ ਪਰਮੀਸ਼ ਵਰਮਾ ਤੇ ਲਾਡੀ ਚਾਹਲ ਦੇ ਸਾਥ ਨਾਲ ਤੁਹਾਡੇ ਸਭ ਲਈ ਲੈ ਕੇ ਆ ਰਹੇ ਆ 12 ਸਤੰਬਰ ਨੂੰ ਇੱਕ ਟ੍ਰੈਕ ਮੇਹਰਬਾਨੀ. ਪਿਆਰ ਦਿਓ. ❤️

ਕਾਬਿਲੇਗੌਰ ਹੈ ਕਿ ਕੁਝ ਹਫਤਿਆਂ ਪਹਿਲਾ ਕਲਾਕਾਰ ਇੰਦਰਜੀਤ ਨਿੰਕੂ ਦਾ ਇੱਕ ਵੀਡੀਓ ਇੰਟਰਨੈਂੱਟ ਉੱਪਰ ਤੇਜ਼ੀ ਨਾਲ ਵਾਈਰਲ ਹੋਇਆ। ਜਿਸਨੂੰ ਦੇਖ ਕਈ ਲੋਕਾਂ ਨੇ ਉਨ੍ਹਾਂ ਦਾ ਸਾਥ ਦਿੱਤਾ ਅਤੇ ਕਈਆਂ ਨੇ ਨਿੰਕੂ ਦੀ ਆਲੋਚਨਾ ਕੀਤੀ। ਖਾਸ ਗੱਲ਼ ਇਹ ਹੈ ਕਿ ਇਸ ਦੌਰਾਨ ਪੰਜਾਬੀ ਸਿਨੇਮਾ ਜਗਤ ਦੇ ਕਈ ਸਿਤਾਰਿਆਂ ਵੱਲੋਂ ਨਿੰਕੂ ਦੀ ਹੌਸਲਾਂ ਵਧਾਈ ਕੀਤੀ ਗਈ। ਜਿਸ ਤੋਂ ਬਾਅਦ ਕਲਾਕਾਰ ਇੱਕ ਵਾਰ ਫਿਰ ਉਤਸ਼ਾਹਿਤ ਹੋ ਆਪਣੇ ਨਵੇਂ ਸਫਰ ਦੀ ਸ਼ੁਰੂਆਤ ਉੱਪਰ ਨਿਕਲ ਚੁੱਕੇ ਹਨ। ਕਲਾਕਾਰ ਦਾ ਨਵਾਂ ਗੀਤ 12 ਸਤੰਬਰ ਰਿਲੀਜ਼ ਕੀਤਾ ਜਾਣਾ ਹੈ।

Published by:Rupinder Kaur Sabherwal
First published:

Tags: Entertainment news, Inderjit Singh Nikku, Parmish Verma, Pollywood, Punjabi industry