Home /News /entertainment /

Grammy Awards: ਗ੍ਰੈਮੀ ਐਵਾਰਡ 'ਚ ਰਿੱਕੀ ਕੇਜ ਨੇ ਕਰਵਾਈ ਬੱਲੇ-ਬੱਲੇ, ਜਾਣੋ ਇਤਿਹਾਸ ਰਚਣ ਵਾਲੇ ਇਸ ਸਟਾਰ ਬਾਰੇ

Grammy Awards: ਗ੍ਰੈਮੀ ਐਵਾਰਡ 'ਚ ਰਿੱਕੀ ਕੇਜ ਨੇ ਕਰਵਾਈ ਬੱਲੇ-ਬੱਲੇ, ਜਾਣੋ ਇਤਿਹਾਸ ਰਚਣ ਵਾਲੇ ਇਸ ਸਟਾਰ ਬਾਰੇ

grammy awards ricky kej

grammy awards ricky kej

Indian musician Ricky Kej Created History: ਬੈਂਗਲੁਰੂ ਦੇ ਰਹਿਣ ਵਾਲੇ ਸੰਗੀਤਕਾਰ ਰਿੱਕੀ ਕੇਜ ਨੇ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ। ਦੱਸ ਦੇਈਏ ਕਿ ਰਿਕੀ ਨੇ ਤੀਜੀ ਵਾਰ ਬਹੁ-ਪ੍ਰਤੀਤ ਗ੍ਰੈਮੀ ਪੁਰਸਕਾਰ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ।

  • Share this:

Indian musician Ricky Kej Created History: ਬੈਂਗਲੁਰੂ ਦੇ ਰਹਿਣ ਵਾਲੇ ਸੰਗੀਤਕਾਰ ਰਿੱਕੀ ਕੇਜ ਨੇ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ। ਦੱਸ ਦੇਈਏ ਕਿ ਰਿਕੀ ਨੇ ਤੀਜੀ ਵਾਰ ਬਹੁ-ਪ੍ਰਤੀਤ ਗ੍ਰੈਮੀ ਪੁਰਸਕਾਰ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਉਨ੍ਹਾਂ ਨੂੰ ਇਹ ਐਵਾਰਡ ਐਲਬਮ ‘ਡਿਵਾਈਨ ਟਾਈਡਜ਼’ ਲਈ ਦਿੱਤਾ ਗਿਆ ਹੈ। ਰਿੱਕੀ ਕੇਜ ਆਖਿਰ ਕੌਣ ਹਨ, ਜਿਨ੍ਹਾਂ ਨੇ ਇਹ ਸਨਮਾਨ ਹਾਸਿਲ ਕੀਤਾ ਹੈ। ਆਓ ਜਾਣਦੇ ਹਾਂ ਇਸ ਸਟਾਰ ਬਾਰੇ ਖਾਸ...

ਰਿੱਕੀ ਕੇਜ ਅੱਧਾ ਪੰਜਾਬੀ ਅਤੇ ਅੱਧਾ ਮਾਰਵਾੜੀ...

ਦੱਸ ਦੇਈਏ ਕਿ ਰਿੱਕੀ ਕੇਜ ਦਾ ਜਨਮ 5 ਅਗਸਤ 1981 ਨੂੰ ਹੋਇਆ ਸੀ, ਉਹ ਅੱਧਾ ਪੰਜਾਬੀ ਅਤੇ ਅੱਧਾ ਮਾਰਵਾੜੀ ਹੈ। ਇਸ ਤੋਂ ਬਾਅਦ ਜਦੋਂ ਉਹ 8 ਸਾਲ ਦੇ ਹੋਏ ਤਾਂ ਉਹ ਬੈਂਗਲੁਰੂ ਸ਼ਿਫਟ ਹੋ ਗਏ। ਉਸ ਨੇ ਮੁੱਢਲੀ ਸਿੱਖਿਆ ਉਥੋਂ ਹੀ ਪ੍ਰਾਪਤ ਕੀਤੀ। ਡੈਂਟਲ ਕਾਲਜ ਵਿੱਚ ਪੜ੍ਹਦਿਆਂ ਉਹ ਸੰਗੀਤ ਨਾਲ ਜੁੜ ਗਿਆ। ਪੜ੍ਹਾਈ ਦੌਰਾਨ ਉਹ ਇੱਕ ਰਾਕ ਬੈਂਡ ਦਾ ਹਿੱਸਾ ਬਣ ਗਿਆ ਅਤੇ ਇੱਥੋਂ ਹੀ ਉਹ ਸੰਗੀਤ ਦਾ ਸ਼ੌਕੀਨ ਹੋ ਗਿਆ। ਕੇਜ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਬੋਰਡ ਕਲਾਕਾਰ ਵਜੋਂ ਕੀਤੀ ਸੀ। ਇਸ ਤੋਂ ਬਾਅਦ ਸਾਲ 2003 'ਚ ਉਨ੍ਹਾਂ ਨੇ ਆਪਣਾ ਸਟੂਡੀਓ ਬਣਾਇਆ।

View this post on Instagram


A post shared by Ricky Kej (@rickykej)ਮਾਂ ਪੰਮੀ ਕੇਜ ਅਨੁਸਾਰ ਰਿੱਕੀ ਨੂੰ ਕਲਾ ਆਪਣੇ ਦਾਦਾ ਜੀ ਤੋਂ ਵਿਰਾਸਤ ਵਿੱਚ ਮਿਲੀ ਹੈ। ਉਸਦੇ ਦਾਦਾ ਜਾਨਕੀ ਦਾਸ ਇੱਕ ਅਭਿਨੇਤਾ ਅਤੇ ਸੁਤੰਤਰਤਾ ਸੈਨਾਨੀ ਸਨ। ਅਜਿਹੇ 'ਚ ਪਰਿਵਾਰ ਦਾ ਕਹਿਣਾ ਹੈ ਕਿ ਕਲਾ ਰਿੱਕੀ ਦੀ ਜੀਨਸ 'ਚ ਰਹਿੰਦੀ ਹੈ। ਤੁਹਾਨੂੰ ਦੱਸ ਦੇਈਏ ਕਿ ਰਿਕੀ ਨੇ ਇਹ ਐਵਾਰਡ ਬ੍ਰਿਟਿਸ਼ ਰਾਕ ਬੈਂਡ ‘ਦ ਪੁਲਿਸ’ ਦੇ ਡਰਮਰ ਸਟੀਵਰਟ ਕੋਪਲੈਂਡ ਨਾਲ ਸਾਂਝਾ ਕੀਤਾ ਹੈ। ਦੋਵਾਂ ਨੂੰ ਇਹ ਐਵਾਰਡ ਬੈਸਟ ਇਮਰਸਿਵ ਆਡੀਓ ਐਲਬਮ ਸ਼੍ਰੇਣੀ ਵਿੱਚ ਮਿਲਿਆ ਹੈ। ਜ਼ਿਕਰਯੋਗ ਹੈ ਕਿ ਮਿਊਜ਼ਿਕ ਕੰਪੋਜ਼ਰ ਕੇਜ ਨੂੰ ਸਾਲ 2015 'ਚ ਪਹਿਲਾ ਗ੍ਰੈਮੀ ਐਵਾਰਡ ਮਿਲਿਆ ਸੀ। ਉਨ੍ਹਾਂ ਨੂੰ ਇਹ ਐਵਾਰਡ ‘ਵਿੰਡਜ਼ ਆਫ ਸਮਸਾਰਾ’ ਲਈ ਦਿੱਤਾ ਗਿਆ।

Published by:Rupinder Kaur Sabherwal
First published:

Tags: Bengaluru, Entertainment, Entertainment news