ਵੀਡੀਓ ਸ਼ੂਟਿੰਗ ਦੇ ਸਮੇਂ ਪਰਮੀਸ਼ ਵਰਮਾ ਨੂੰ ਲਗੀ ਸੱਟ, ਤਸਵੀਰਾਂ ਆਈਆਂ  ਸਾਹਮਣੇ

ਪਰਮੀਸ਼ ਵਰਮਾ ਜੋ ਕੇ ਪੰਜਾਬੀ ਇੰਡਸਟਰੀ 'ਚ ਇਕ ਚੰਗਾ ਨਾਮ ਬਣਾ ਚੁੱਕੇ  ਨੇ  ਪਰਮੀਸ਼ ਵਰਮਾ ਨੇ ਪਹਿਲਾ ਡਾਇਰੈਕਟਰ ਦੇ ਤੌਰ ਤੇ ਇੰਡਸਟਰੀ 'ਚ ਕੰਮ ਕਰਨਾ ਸ਼ੁਰੂ ਕੀਤਾ ਤੇ ਫਿਰ ਮਾਡਲਿੰਗ ਤੇ ਗਾਇਕੀ ਕਰਨੀ ਸ਼ੁਰੂ ਕੀਤੀ  ਹਰ ਕੋਈ ਪਰਮੀਸ਼ ਦੇ ਗਾਣਿਆਂ ਨੂੰ ਬੇਹੱਦ ਪਸੰਦ ਕਰਦਾ ਹੈ

ਵੀਡੀਓ ਸ਼ੂਟਿੰਗ ਦੇ ਸਮੇਂ ਪਰਮੀਸ਼ ਵਰਮਾ ਨੂੰ ਲਗੀ ਸੱਟ, ਤਸਵੀਰਾਂ ਆਈਆਂ  ਸਾਹਮਣੇ

ਵੀਡੀਓ ਸ਼ੂਟਿੰਗ ਦੇ ਸਮੇਂ ਪਰਮੀਸ਼ ਵਰਮਾ ਨੂੰ ਲਗੀ ਸੱਟ, ਤਸਵੀਰਾਂ ਆਈਆਂ  ਸਾਹਮਣੇ

  • Share this:
ਪਰਮੀਸ਼ ਵਰਮਾ ਜੋ ਕੇ ਪੰਜਾਬੀ ਇੰਡਸਟਰੀ 'ਚ ਇਕ ਚੰਗਾ ਨਾਮ ਬਣਾ ਚੁੱਕੇ ਨੇ ਪਰਮੀਸ਼ ਵਰਮਾ ਨੇ ਪਹਿਲਾ ਡਾਇਰੈਕਟਰ ਦੇ ਤੌਰ ਤੇ ਇੰਡਸਟਰੀ 'ਚ ਕੰਮ ਕਰਨਾ ਸ਼ੁਰੂ ਕੀਤਾ ਤੇ ਫਿਰ ਮਾਡਲਿੰਗ ਤੇ ਗਾਇਕੀ ਕਰਨੀ ਸ਼ੁਰੂ ਕੀਤੀ  ਹਰ ਕੋਈ ਪਰਮੀਸ਼ ਦੇ ਗਾਣਿਆਂ ਨੂੰ ਬੇਹੱਦ ਪਸੰਦ ਕਰਦਾ ਹੈ ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਜੋ ਕਿ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਉਨ੍ਹਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਉਨ੍ਹਾਂ ਦੇ ਸੱਟ ਲੱਗ ਗਈ।

ਇਹ ਅਸੀਂ ਨਹੀਂ ਸਗੋਂ ਖ਼ੁਦ ਪਰਮੀਸ਼ ਵਰਮਾ ਆਖ ਰਹੇ ਹਨ। ਇਸ ਵੀਡੀਓ 'ਚ ਪਰਮੀਸ਼ ਵਰਮਾ ਹਿੰਦੀ ਫ਼ਿਲਮ ਦੇ ਡਾਇਰਲਾਗ 'ਤੇ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ 'ਚ ਫਨੀ ਮੋੜ ਉਸ ਸਮੇਂ ਆਉਂਦਾ ਹੈ ਜਦੋਂ ਮੁੱਕਾ ਛਾਤੀ ਦੇ 'ਤੇ ਮਾਰਦੇ-ਮਾਰਦੇ ਜ਼ਿਆਦਾ ਹੀ ਜ਼ੋਰ ਨਾਲ ਵੱਜ ਜਾਂਦਾ ਹੈ ਤਾਂ ਕਹਿੰਦੇ ਹਾਏ ਜ਼ੋਰ ਦੀ ਵੱਜ ਗਿਆ। ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਪਰਮੀਸ਼ ਵਰਮਾ ਨੇ ਕੈਪਸ਼ਨ 'ਚ ਲਿਖਿਆ ਹੈ, ''ਸੱਟ ਲੱਗ ਗਈ ਓਏ।''ਇਹ ਵੀਡੀਓ ਪਰਮੀਸ਼ ਵਰਮਾ ਨੇ ਮਜ਼ਾਕੀਆ ਅੰਦਾਜ਼ 'ਚ ਬਣਾਈ ਹੈ। ਇਸ ਵੀਡੀਓ ਨੂੰ ਵੇਖ ਕੇ ਪ੍ਰਸ਼ੰਸਕਾਂ ਨੂੰ ਪ੍ਰੇਸ਼ਾਨ ਹੋਣ ਦੀ ਕੋਈ ਜ਼ਰੂਰਤ ਨਹੀਂ ਹੈ, ਪਰਮੀਸ਼ ਵਰਮਾ ਬਿਲਕੁਲ ਠੀਕ ਹੈ।
ਇਹ ਵੀਡੀਓ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਦੇ ਮਨੋਰੰਜਨ ਲਈ ਬਣਾਈ ਹੈ। ਇਸ ਵੀਡੀਓ 'ਤੇ ਰੇਸ਼ਮ ਸਿੰਘ ਅਨਮੋਲ ਤੇ ਅਦਾਕਾਰਾ ਈਸ਼ਾ ਰਿਖੀ ਨੇ ਵੀ ਫਨੀ ਕੁਮੈਂਟ ਕੀਤਾ ਹੈ। ਪ੍ਰਸ਼ੰਸਕਾਂ ਵਲੋਂ ਪਰਮੀਸ਼ ਵਰਮਾ ਦਾ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ। ਵੱਡੀ ਗਿਣਤੀ 'ਚ ਲਾਈਕਸ ਤੇ ਕੁਮੈਂਟ ਆ ਚੁੱਕੇ ਹਨ ਜੇ ਗੱਲ ਕਰੀਏ ਪਰਮੀਸ਼ ਵਰਮਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਮਲਟੀ ਸਟਾਰ ਕਲਾਕਾਰ ਹਨ, ਜਿਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਦਿੱਤੇ ਹਨ। ਗਾਇਕੀ ਦੇ ਨਾਲ-ਨਾਲ ਉਹ ਅਦਾਕਾਰੀ ਦੇ ਖ਼ੇਤਰ 'ਚ ਵੀ ਕਾਫ਼ੀ ਸਰਗਰਮ ਹਨ। ਅਖੀਰਲੀ ਵਾਰ ਉਹ 'ਜਿੰਦੇ ਮੇਰੀਏ' 'ਚ ਸੋਨਮ ਬਾਜਵਾ ਨਾਲ ਨਜ਼ਰ ਆਏ ਸੀ ਤੇ ਹੁਣ ਆਉਣ ਵਾਲਵ ਸਮੇਂ  ਚ ਪਰਮੀਸ਼ ਵਲੋਂ ਕੀ ਕੁਝ ਸਾਹਮਣੇ ਆਵੇਗਾ ਇਸ ਦਾ ਸਭ ਨੂੰ ਬੇਸਬਰੀ ਨਾਲ ਇੰਤਜਾਰ ਹੈ
Published by:Ramanpreet Kaur
First published: