Valentines Week 2018: ਵਾਇਰਲ ਹੋ ਰਹੀ ਹੈ ਅੱਖ ਮਾਰਦੀ ਇਹ ਕੁੜੀ ਕੌਣ ਹੈ, ਪੜੋ


Updated: February 13, 2018, 3:33 PM IST
Valentines Week 2018: ਵਾਇਰਲ ਹੋ ਰਹੀ ਹੈ ਅੱਖ ਮਾਰਦੀ ਇਹ ਕੁੜੀ ਕੌਣ ਹੈ, ਪੜੋ
Valentines Week 2018: ਵਾਇਰਲ ਹੋ ਰਹੀ ਹੈ ਅੱਖ ਮਾਰਦੀ ਇਹ ਕੁੜੀ ਕੌਣ ਹੈ, ਪੜੋ

Updated: February 13, 2018, 3:33 PM IST
ਮੇਰੇ ਦੋਸਤ ਜ਼ਾਕਿਰ ਦੀ ਇਕ ਲਾਇਨ ਹੈ, ਜਿਸਨੂੰ ਅਕਸਰ ਉਹ ਆਪਣੇ ਪ੍ਰੋਗਰਾਮਾਂ 'ਚ ਇਸਤੇਮਾਲ ਕਰਦੇ ਹਨ -" ਵੈਸੇ ਤਾਂ ਮੈਂ ਸਖਤ ਮੁੰਡਾ ਹਾਂ, ਪਰ ਕਦੀ ਕਦੀ ਪਿਗਲ ਜਾਂਦਾ ਹਾਂ", ਹੁਣ ਜ਼ਾਕਿਰ ਦੀ ਇਸ ਲਾਈਨ ਨੂੰ ਇਕ ਕੁੜੀ ਦੀ ਤਸਵੀਰ ਨਾਲ ਸੋਸ਼ਲ ਮੀਡਿਆ ਤੇ ਜੰਮਕੇ ਸ਼ੇਅਰ ਕੀਤਾ ਜਾ ਰਿਹਾ ਹੈ ਅਤੇ ਲੋਕ ਸੋਚ ਰਹੇ ਹਨ ਕਿ ਆਖਿਰ ਜਿਸ ਕੁੜੀ ਪਿੱਛੇ ਪੂਰਾ ਇੰਟਰਨੇਟ ਪਾਗਲ ਹੋ ਗਿਆ ਹੈ, ਉਹ ਕੌਣ ਹੈ?

ਤੁਹਾਨੂੰ ਦੱਸ ਦਇਏ ਕਿ ਪ੍ਰਿਆ ਪ੍ਰਕਾਸ਼ ਵਾਰੀਅਰ ਇੱਕ ਦੱਖਣ ਭਾਰਤੀ ਅਭਿਨੇਤਰੀ ਹੈ ਅਤੇ ਮਲਿਆਲਮ ਫਿਲਮ (Oru Adaar Love) ਤੋਂ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕਰ ਰਹੀ ਹੈ।

ਕੇਰਲ 'ਚ ਪੈਦਾ ਹੋਈ ਇਸ ਅਭਿਨੇਤਰੀ ਨੇ ਆਪਣੀ ਫਿਲਮ 'ਚ ਇਕ ਸਕੂਲ ਦੀ ਕੁੜੀ ਦਾ ਕਿਰਦਾਰ ਨਿਭਾਇਆ ਹੈ ਜੋ ਆਪਣੇ ਬੁਆਏਫੈਂਡ ਨੂੰ ਭਰੇ ਸੈਮੀਨਾਰ 'ਚ ਹਾਲ 'ਚ ਇਕ ਖਾਸ ਅੰਦਾਜ਼ 'ਚ ਅੱਖ ਮਾਰਦੀ ਹੈ ਅਤੇ ਪ੍ਰਿਆ ਦੇ ਅੱਖ ਮਾਰਨ ਦਾ ਅੰਦਾਜ਼ ਲੋਕਾਂ ਨੂੰ ਬੇਹੱਦ ਪਸੰਦ ਆਇਆ।

3 ਮਾਰਚ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਇਸ ਫਿਲਮ ਦੇ ਪ੍ਰੋਮੋਸ਼ਨ ਦੌਰਾਨ ਪ੍ਰਿਆ ਨੇ ਇਹ ਵੀਡੀਓ ਕੀਤੀ ਜਿਸਤੇ ਦਰਸ਼ਕਾਂ ਦਾ ਦਿਲ ਆ ਗਿਆ ਅਤੇ ਇਹ ਵਾਇਰਲ ਹੋ ਗਈ।

ਇਸ ਵੀਡੀਓ ਦੇ ਆਉਂਦੇ ਹੀ ਲੋਕਾਂ ਨੇ ਪ੍ਰਿਆ ਦੇ ਅੱਖ ਮਾਰਨ ਵਾਲੇ ਸੀਨ ਨੂੰ ਵਾਇਰਲ ਕਰਨਾ ਸ਼ੁਰੂ ਕਰਤਾ ਅਤੇ ਪ੍ਰਿਆ ਰਾਤੋਂ-ਰਾਤ ਇੰਟਰਨੇਟ ਸੈਨਸੇਸ਼ਨ ਬਣ ਗਈ। ਕਿਉਂਕਿ ਇਹ ਉਹਦੀ ਪਹਿਲੀ ਫਿਲਮ ਹੈ ਇਸਲਈ ਕਯੀ ਲੋਕਾਂ ਨੂੰ ਤਾਂ ਲੱਗਾ ਕਿ ਉਹ ਸਕੂਲ ਦੀ ਵਿਦਿਆਰਥਣ ਹੀ ਹੈ ਅਤੇ ਇਹ ਕਿਸੇ ਅਸਲੀ ਸਕੂਲ ਦਾ ਹੀ ਸੀਨ ਹੈ।

ਕੱਜਲ਼ ਲਗੀ ਅੱਖਾਂ ਨਾਲ ਆਪਣੇ ਪ੍ਰੇਮੀ ਨੂੰ ਅੱਖ ਮਾਰਦੀ ਇਸ ਕੁੜੀ ਨਾਲ ਲੋਕਾਂ ਨੂੰ ਵੈਲੇਨਟਾਈਨ ਵੀਕ ਦੌਰਾਨ ਪਿਆਰ ਹੋਣ ਲਗਾ ਹੈ।

 

 

First published: February 13, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...