Home /News /entertainment /

Kili Paul: ਕਿਲੀ ਪੌਲ ਨੇ ਗੀਤ 'Chann Sitare' ਤੇ ਬਣਾਈ ਰੀਲ, ਐਮੀ ਵਿਰਕ ਨੇ Expression ਦੀ ਕੀਤੀ ਤਾਰੀਫ਼

Kili Paul: ਕਿਲੀ ਪੌਲ ਨੇ ਗੀਤ 'Chann Sitare' ਤੇ ਬਣਾਈ ਰੀਲ, ਐਮੀ ਵਿਰਕ ਨੇ Expression ਦੀ ਕੀਤੀ ਤਾਰੀਫ਼

Kili Paul

Kili Paul

Kili Paul Makes Reel On Punjabi Song Chann Sitare: ਮਸ਼ਹੂਰ ਪੰਜਾਬੀ ਸਟਾਰ ਐਮੀ ਵਿਰਕ (Ammy Virk) ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਆਪਣੇ ਗੀਤਾਂ ਦੇ ਨਾਲ-ਨਾਲ ਫਿਲਮਾਂ ਰਾਹੀਂ ਕਲਾਕਾਰ ਦਿਲ ਜਿੱਤ ਰਿਹਾ ਹੈ। ਇਸ ਵਿਚਕਾਰ ਇੰਟਰਨੈੱਟ ਸਨਸਨੀ ਫੈਲਾਉਣ ਵਾਲੇ ਕਿਲੀ ਪੌਲ (Kili Paul) ਨੂੰ ਐਮੀ ਵਿਰਕ ਦਾ ਗੀਤ ਚੰਨ ਸਿਤਾਰੇ (Chann Sitare) ਬੇਹੱਦ ਪਸੰਦ ਆਇਆ ਤੇ ਉਸਨੇ ਆਪਣੇ ਸ਼ਾਨਦਾਰ ਹਾਵ-ਭਾਵ ਨਾਲ ਭਰਪੂਰ ਇਸ ਉੱਪਰ ਰੀਲ ਬਣਾਈ ਹੈ।

ਹੋਰ ਪੜ੍ਹੋ ...
  • Share this:

Kili Paul Makes Reel On Punjabi Song Chann Sitare: ਮਸ਼ਹੂਰ ਪੰਜਾਬੀ ਸਟਾਰ ਐਮੀ ਵਿਰਕ (Ammy Virk) ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਆਪਣੇ ਗੀਤਾਂ ਦੇ ਨਾਲ-ਨਾਲ ਫਿਲਮਾਂ ਰਾਹੀਂ ਕਲਾਕਾਰ ਦਿਲ ਜਿੱਤ ਰਿਹਾ ਹੈ। ਇਸ ਵਿਚਕਾਰ ਇੰਟਰਨੈੱਟ ਸਨਸਨੀ ਫੈਲਾਉਣ ਵਾਲੇ ਕਿਲੀ ਪੌਲ (Kili Paul) ਨੂੰ ਐਮੀ ਵਿਰਕ ਦਾ ਗੀਤ ਚੰਨ ਸਿਤਾਰੇ (Chann Sitare) ਬੇਹੱਦ ਪਸੰਦ ਆਇਆ ਤੇ ਉਸਨੇ ਆਪਣੇ ਸ਼ਾਨਦਾਰ ਹਾਵ-ਭਾਵ ਨਾਲ ਭਰਪੂਰ ਇਸ ਉੱਪਰ ਰੀਲ ਬਣਾਈ ਹੈ।  ਉੱਥੇ ਹੀ ਐਮੀ ਵਿਰਕ ਨੂੰ ਇਹ ਰੀਲ ਬੇਹੱਦ ਪੰਸਦ ਆਈ।









View this post on Instagram






A post shared by Kili Paul (@kili_paul)



ਦੱਸ ਦੇਈਏ ਕਿ ਕਿਲੀ ਪੌਲ ਭਾਰਤੀ ਮਿਊਜ਼ਿਕ ਦਾ ਬਹੁਤ ਵੱਡਾ ਪ੍ਰਸ਼ੰਸਕ ਹੈ। ਇਹ ਉਸ ਦੀਆਂ ਸੋਸ਼ਲ ਮੀਡੀਆ ਪੋਸਟਾਂ ਤੋਂ ਸਾਫ ਜ਼ਾਹਿਰ ਹੁੰਦਾ ਹੈ। ਉਸ ਹਾਵ-ਭਾਵ ਭਾਰਤੀਆਂ ਦਾ ਦਿਲ ਜਿੱਤ ਲੈਂਦੇ ਹਨ। ਉਸ ਨੇ ਐਮੀ ਵਿਰਕ ਦੇ ਸੁਪਰਹਿੱਟ ਗੀਤ ‘ਚੰਨ ਸਿਤਾਰੇ’ ‘ਤੇ ਰੀਲ ਬਣਾਈ। ਵੀਡੀਓ ‘ਚ ਕਿਲੀ ਦੀ ਭੈਣ ਨੀਮਾ ਪੌਲ ਵੀ ਉਸ ਦੇ ਨਾਲ ਨਜ਼ਰ ਆ ਰਹੀ ਹੈ। ਕਿਲੀ ਨੇ ਵੀਡੀਓ ਸ਼ੇਅਰ ਕਰ ਕੈਪਸ਼ਨ ‘ਚ ਲਿਖਿਆ, “ਬਹੁਤ ਹੀ ਸੁੰਦਰ ਪੰਜਾਬੀ ਗਾਣਾ, ਐਮੀ ਵਿਰਕ।”

ਉਸ ਦੀ ਵੀਡੀਓ ਨੂੰ ਪੰਜਾਬੀ ਫੈਨਜ਼ ਕਾਫ਼ੀ ਪਸੰਦ ਕਰ ਰਹੇ ਹਨ। ਉੱਥੇ ਹੀ ਪੰਜਾਬੀ ਗਾਇਕ ਐਮੀ ਵਿਰਕ ਨੂੰ ਵੀ ਇਹ ਰੀਲ ਪਸੰਦ ਆਈ ਅਤੇ ਉਨ੍ਹਾਂ ਨੇ ਕਲਾਕਾਰ ਦੀ ਤਾਰੀਫ਼ ਕੀਤੀ ਹੈ। ਗਾਇਕ ਨੇ ਆਪਣੇ ਇੰਸਟਾਗ੍ਰਾਮ ‘ਤੇ ਸਟੋਰੀ ਸ਼ੇਅਰ ਕਰ ਕਿਲੀ ਪੌਲ ਦੀ ਤਾਰੀਫ ਕੀਤੀ। ਐਮੀ ਨੇ ਲਿਖਿਆ, “ਬਹੁਤ ਬਹੁਤ ਸ਼ੁਕਰੀਆ ਦੋਸਤੋ।”

ਵਰਕਫਰੰਟ ਦੀ ਗੱਲ ਕਰਿਏ ਤਾਂ ਬੀਤੇ ਦਿਨ ਕਲਾਕਾਰ ਦਾ ਗੀਤ  ‘ਗੱਲ ਬਣ ਜਾਏ’ ਰਿਲੀਜ਼ ਹੋਇਆ ਹੈ।ਅਦਾਕਾਰ ਨੇ ਕਿਹਾ, 'ਗੱਲ ਬਣ ਜਾਏ' ਗੀਤ ਉਨ੍ਹਾਂ ਲੋਕਾਂ ਲਈ ਹੈ, ਜਿਨ੍ਹਾਂ ਦੀ ਪ੍ਰੇਮ ਕਹਾਣੀ ਅਧੂਰੀ ਹੈ।  ਪ੍ਰਸ਼ੰਸ਼ਕਾਂ ਨੂੰ ਇਹ ਗੀਤ ਬੇਹੱਦ ਪਸੰਦ ਆ ਰਿਹਾ ਹੈ।

Published by:Rupinder Kaur Sabherwal
First published:

Tags: Ammy Virk, Entertainment, Entertainment news, Pollywood, Punjabi singer, Singer