ਸਟੇਜਾਂ ਦਾ ਧਨੀ ਗਾਇਕ ਸੋਨੂੰ ਵਿਰਕ, ਮੁਲਾਕਾਤ ਦੇ ਕੁੱਝ ਅੰਸ਼..

ਸਟੇਜਾਂ ਦਾ ਧਨੀ ਗਾਇਕ ਸੋਨੂੰ ਵਿਰਕ, ਮੁਲਾਕਾਤ ਦੇ ਕੁੱਝ ਅੰਸ਼..

 • Share this:
  ਚੰਗੀਆ ਰੂਹਾਂ ਦਾ ਸੁਮੇਲ ਨੌਜਵਾਨ ਰੂਹ ਗੋਰਾ ਰੰਗ ਸਟੇਜਾਂ ਦਾ ਧਨੀ ਮਿਲਾਪਿੜਾ ਸੁਭਾਅ ਪਹਿਲੀ ਮਿਲਣੀ ਚ ਮੋਹ ਲੈਣ ਵਾਲਾ ਹਨੇਰੀਆ ਦਾ ਟਾਕਰਾ ਕਰਕੇ ਸਮਿਆ ਦਾ ਹਾਣੀ ਬਣ ਖੜਾ ਰਹਿਣਾ ਇਹ ਸਾਰੀਆ ਲਾਇਨਾ ਆਉਦੀਆ ਨੇ ਪੰਜਾਬੀ ਗਾਇਕ ਸੋਨੂੰ ਵਿਰਕ ਦੇ ਹਿੱਸੇ । ਸੋਨੂੰ ਵਿਰਕ ਨਾਲ ਕੀਤੀ ਸੰਖੇਪ ਜਿਹੀ ਮੁਲਾਕਾਤ ਦੇ ਕੁੱਝ ਅੰਸ਼ ।

  ਪ੍ਰਸ਼ਨ.   ਗਾਇਕੀ ਦਾ ਆਗਾਜ ਕਿੱਥੋ ਕੀਤਾ ਤੇ ਪਰਿਵਾਰ ਬਾਰੇ ਵੀ ਚਾਨਣਾ ਪਾਉ ।

  ਉਤਰ.  ਮੇਰਾ ਭਰਾ ਕਰਮਜੀਤ ਵਿਰਕ ਗਾਇਕ ਸੀ । ਜਿਸ ਤੋ ਪ੍ਰਭਾਵਿਤ ਹੋ ਕੇ ਮੈ ਗਾਇਕੀ ਵੱਲ ਆਇਆ । ਅਸੀ ਚਾਰ ਭਰਾ ਹਾਂ, ਕਰਮਜੀਤ ਵਿਰਕ ਸਭ ਤੋ ਵੱਡਾ ਹੈ ਤੇ ਮੈ ਸਭ ਤੋ ਛੋਟਾ ਹਾਂ, ਤੇ ਮੇਰੇ ਪਰਿਵਾਰ ਵਿਚ ਮੇਰੀ ਧਰਮ ਪਤਨੀ ਜਗਰਾਜ ਕੌਰ ਤੇ ਮੇਰੀਆ ਦੋ ਬੇਟੀਆ ਨੂਰਕਮਲ ਕੌਰ ਤੇ ਮਨਰੀਤ ਕੌਰ ਨੇ ।

  ਪ੍ਰਸ਼ਨ. ਕੀ ਪਰਿਵਾਰ ਗਾਉਣ ਚ ਤੁਹਾਡਾ ਸਹਿਯੋਗ ਦਿੰਦਾ ।

  ਉਤਰ. ਹਾਂਜੀ, ਮੇਰੀ ਧਰਮ ਪਤਨੀ ਪ੍ਰਸਿੱਧ ਲੋਕ ਗਾਇਕ ਸਵਰਗਵਾਸੀ ਕਰਮਜੀਤ ਧੂਰੀ ਜੀ ਦੀ ਬੇਟੀ ਹੈ ਜੀ, ਤੇ ਉਹਨਾਂ ਦਾ ਭਰਾ ਮਿੰਟੂ ਧੂਰੀ ਵੀ ਗਾਇਕ ਹੈ । ਇਸ ਕਰਕੇ ਪਿੱਛੋ ਉਹਨਾ ਦੇ ਘਰ ਦਾ ਮਾਹੌਲ ਵੀ ਗਾਇਕੀ ਵਾਲਾ ਹੋਣ ਕਰਕੇ ਤੇ ਹੁਣ ਵੀ ਗਾਇਕੀ ਵਾਲਾ ਹੈ । ਉਹਨਾਂ ਦਾ ਮੈਨੂੰ ਬਹੁਤ ਸਹਿਯੋਗ ਹੈ ।

  ਪ੍ਰਸ਼ਨ. ਉਸਤਾਦ ਕਿਸਨੂੰ ਧਾਰਿਆ ਤੇ ਸਟੇਜਾ ਦਾ ਗਿਆਨ ਕਿਸ ਤੋ ਪ੍ਰਾਪਤ ਹੋਇਆ ।

  ਉਤਰ. ਮੇਰੇ ਉਸਤਾਦ ਪਟਿਆਲਾ ਘਰਾਨੇ ਤੋ ਉਸਤਾਦ ਪੰਡਤ ਮੋਹਨ ਲਾਲ ਬੱਲੋ ਜੀ ਜੋ ਕਿ ਹੁਣ ਨਹੀ ਰਹੇ ਤੇ ਸਟੇਜਾਂ ਦੀਆਂ ਬਰੀਕੀਆ ਮੈ ਆਪਣੇ ਭਰਾ ਕਰਮਜੀਤ ਵਿਰਕ ਦੇ ਸਵਰਗਵਾਸੀ ਗਾਇਕ ਫਕੀਰ ਚੰਦ ਪਤੰਗ ਜੀ ਤੋ ਬਾਖੂਬੀ ਸਿੱਖੀਆ ।

  ਪ੍ਰਸ਼ਨ. ਹੁਣ ਤੱਕ ਆਪਣੀ ਗਾਇਕੀ ਦਾ ਲੋਹਾ ਦੇਸ਼ ਤੇ ਵਿਦੇਸ਼ਾ ਵਿਚ ਕਿਥੇ-ਕਿਥੇ ਮੰਨਵਾ ਚੁੱਕੇ ਹੋ ।

  ਉਤਰ-ਮੈ ਵਿਦੇਸ਼ਾ ਵਿਚ ਅਮਰੀਕਾ, ਕਨੇਡਾਂ, ਜਰਮਨ, ਇਟਲੀ, ਨਿਉਜੀਲੈਡ, ਸਵੀਡਨ, ਡੈਨਮਾਰਕ, ਬੈਲਜੀਅਮ, ਫਿਨਲੈਡ, ਆਦਿ ਵਿਦੇਸ਼ਾਂ ਵਿਚ ਅਤੇ ਉੱਤਰੀ ਜੋਨ ਸਭਿਆਚਾਰਕ ਕੇਦਰਾਂ ਵਲੋ ਜੰਮੂ, ਸ਼੍ਰੀ ਨਗਰ, ਲੇਹ ਲਦਾਖ, ਕੋਟਾ ਬੂੰਦੀ ਆਦਿ ਬਹੁਤ ਥਾਵਾ ਤੇ ਆਪਣੀ ਕਲਾ ਦੇ ਜੋਹਰ ਵਿਖਾ ਚੁੱਕਾ ਹਾਂ ।

  ਪ੍ਰਸ਼ਨ- ਤੁਹਾਡੀਆ ਹੁਣ ਤੱਕ ਕਿੰਨੀਆ ਟੇਪਾਂ ਆ ਚੁੱਕੀਆ ਹਨ ।

  ਉਤਰ. ਮੇਰੀਆ ਹੁਣ ਤੱਕ ਦੀਆ ਟੇਪਾਂ ਜਿਸ ਵਿਚ ਸ਼ੌਕੀਨ ਮੁੰਡੇ, ਗੰਡਾਸੀ ਵੱਲੀਏ, ਬਾਈ ਜੀ ਇਸ ਤੋ ਬਾਦ ਸਿੰਗਲ ਟਰੈਕ ਦਾ ਯੁੱਗ ਆ ਗਿਆ ਸੀ ।

  ਪ੍ਰਸ਼ਨ. ਇਸ ਲਾਇਨ ਵਿਚ ਵਪਾਰਕ ਤੌਰ ਤੇ ਕਦੇ ਆਏ ਤੇ ਕਿਥੇ ਕੁ ਖੜੇ ਆਪਣੇ ਆਪ ਨੂੰ ਮਹਿਸੂਸ ਕਰਦੇ ਹੋ ।

  ਉਤਰ. ਮੈ  ਸੰਨ 2001 ਵਿਚ ਆਪਣਾ ਦਫਤਰ ਖੋਲਿਆ ਸੀ। ਜੋ ਕਿ ਹੁਣ ਵੀ ਬਰਕਰਾਰ ਹੈ ਰੱਬ ਦੀ ਕ੍ਰਿਪਾ ਸਦਕਾ । ਮੇਰੇ ਨਾਲ ਨੂੰ ਇਸ ਲਾਇਨ ਵਿਚ ਬਹੁਤ ਆਏ ਤੇ ਬਹੁਤ ਚਲੇ ਗਏ ਪਰ ਰੱਬ ਦੀ ਮੇਰੇ ਦੇ ਮਿਹਰ ਹੈ ।

  ਪ੍ਰਸ਼ਨ. ਤੁਹਾਡੇ ਹੁਣ ਤੱਕ ਹਿਟ ਗੀਤ ਕਿਹੜੇ ਕਿਹੜੇ ਨੇ ।

  ਉਤਰ. ਭਾਜੀ ਮੇਰੇ, ਬਾਈ ਨੱਚੂਗਾ, ਜਿਨਾ ਪੈਟਰੋਲ ਤੇਰੇ ਪਿਛੇ ਫੂਕਤਾਂ ਮਿੱਤਰਾ ਦਾ ਪੰਪ ਲੱਗ ਜਾਣਾ ਸੀ, ਅਸੀ ਜਦੋ ਦੇ ਸ਼ਰੀਫ ਹੋਏ ਲੱਲੀ ਛੱਲੀ ਬਦਨਾਮ ਹੋ ਗਈ, ਮਾਂਜ ਦਿੰਦਾ ਚੱਸਕਾ ਬੇਗਾਨੀ ਨਾਰ ਦਾ, ਧੰਨਵਾਦ ਵਿਚੋਲੇ ਦਾ, ਬਾਈ ਜੀ, ਸ਼ੋਕੀਨ ਮੁੰਡੇ ਆਦਿ ਜੋ ਹਰ ਸਟੇਜ ਤੋ ਸਰੋਤੇ ਵਾਰ-ਵਾਰ ਸੁਣਦੇ ਨੇ ।

  ਪ੍ਰਸ਼ਨ. ਵਿਦੇਸ਼ਾ ਦੇ ਸਰੋਤਿਆ ਤੇ ਇੱਥੋ ਦੇ ਸਰੋਤਿਆ ਵਿਚ ਕੋਈ ਅੰਤਰ ?

  ਉਤਰ. (ਹੱਸ ਕੇ) ਭਾਅ ਜੀ ਵਿਦੇਸ਼ਾ ਵਿਚ ਸਰੋਤੇ ਅਨੁਸ਼ਾਸਨ ਵਿਚ ਰਹਿੰਦੇ ਨੇ ਇਥੋ ਦੇ ਥੋੜੋ ਖੁਲ੍ਹੇ ਡੁੱਲੇ ਹੁੰਦੇ ਨੇ . ਮੇਰੇ ਕਹਿਣ ਦਾ ਭਾਵ ਵਿਦੇਸ਼ਾ ਵਾਲੇ ਪ੍ਰੋਗਰਾਮ ਵਿਚ ਸਮੇ ਦਾ ਪੂਰਾ ਪੂਰਾ ਆਨੰਦ ਮਾਣਦੇ ਹਨ । ਉਹ ਕੋਈ ਵੀ ਮਿੰਟ ਖਰਾਬ ਹੋਣ ਨਹੀ ਦਿੰਦੇ ਬਾਕੀ ਪਿਆਰ ਸਾਰੇ ਹੀ ਸਰੋਤੇ ਇਕੋ ਜਿਹਾ ਕਰਦੇ ਹਨ।

  ਪ੍ਰਸ਼ਨ. ਪਹਿਲਾ ਕਈ ਗਾਇਕ ਕਹਿੰਦੇ ਸੀ ਕਿ ਕੰਪਨੀਆ ਗਾਇਕਾਂ ਦਾ ਸ਼ੋਸ਼ਣ ਕਰਦਿਆ ਨੇ । ਹੁਣ ਤਾ ਸੋਸ਼ਨ ਨੈਟਵਰਕ ਦਾ ਜਮਾਨਾ ਹੈ ਕਿਵੇ ਦੇਖਦੇ ਓ ਇਸਨੂੰ ?

  ਉਤਰ. ਭਾਅ ਜੀ ਪਹਿਲਾ ਕੰਪਨੀਆ ਕੈਸਟਾ ਕਰਦੀਆ ਸੀ, ਦੁਰਦਰਸ਼ਨ ਦੇ ਪ੍ਰੋਗਰਾਮਾ ਵਿਚ ਜਾਦੇ ਸੀ । ਲੋਕਾ ਤੱਕ ਐਡ ਕਰਨ ਲਈ ਪੋਸਟਰ ਲਗਾਉਦੇ ਸੀ । ਕੈਸਟਾਂ ਦੀ ਮਾਰਕੀਟੀਗ ਵੱਲ ਧਿਆਨ ਹੁੰਦਾ ਸੀ । ਹੁਣ ਸੋਸ਼ਲ ਮੀਡੀਆ ਤੇ ਗੀਤ ਪਾਉ ਮਿੰਟਾ ਸੈਕਿੰਡਾਂ ਵਿਚ ਸੰਸਾਰ ਭਰ ਵਿਚ ਘੁੰਮ ਜਾਦਾ ਹੈ । ਪਰ ਐਡ ਦੀ ਨਵੇ ਕਲਾਕਾਰਾਂ ਨੂੰ ਅੱਜ ਵੀ ਲੋੜ ਐ ਜੀ ।

  ਪ੍ਰਸ਼ਨ. ਤੁਸੀ ਹੁਣ ਤੱਕ ਕਿੰਨ੍ਹਾ ਕਿੰਨ੍ਹਾ ਸੰਗੀਤਕਾਰਾ ਦੇ ਸੰਗੀਤ ਚ ਗਾਇਆ ।

  ਉਤਰ. ਮੈ ਜੀ ਹੁਣ ਤੱਕ ਅਤੁੱਲ ਸ਼ਰਮਾ ਜੀ, ਕੁਲਜੀਤ ਜੀ, ਜੋਆਏ ਅਤੁੱਲ ਜੀ, ਤੇ ਮਿਉਜਿਕ ਅੰਪਾਇਰ ਦੇ ਸੰਗੀਤ ਵਿਚ ਗੀਤਾਂ ਨੂੰ ਸੰਗੀਤ ਬੱਧ ਕਰਵਾਇਆ ਤੇ ਆਪਣੀ ਆਵਾਜ ਵਿਚ ਗਾ ਚੁੱਕਿਆ ਹਾਂ ।

  ਪ੍ਰਸ਼ਨ.  ਤੁਹਾਡੇ ਨਾਲ ਦੇ ਗਾਇਕ ਤੁਹਾਡੇ ਨਾਲ ਵੱਡੇ ਸਟਾਰ ਬਣ ਗਏ ਹੋਣ ਤੇ ਉਹਨਾਂ ਦੇ ਸਟਾਰ ਹੋਣ ਤੇ ਤੁਹਾਡੇ ਆਪਸੀ ਰਾਬਤੇ ਚ ਕੋਈ ਅੰਤਰ ਆਇਆ ਹੈ ।

  ਉਤਰ. ਹੱਸ ਕੇ ਵੀਰ ਜੀ ਮੇਰੇ ਤੋ ਸਾਰੇ ਹੀ ਵੱਡੇ ਸਟਾਰ ਨੇ । ਅੱਜ ਦੇ ਕਈ ਸਟਾਰ ਕਿਸੇ ਦਿਨ ਮੇਰੇ ਦਫਤਰ ਵਿਚ ਆ ਕੇ ਮੈਨੂੰ ਕਹਿੰਦੇ ਹੁੰਦੇ ਸੀ, ਸੋਨੂੰ ਬਾਈ ਸਾਨੂੰ ਪ੍ਰਗੋਰਾਮ ਤੇ ਨਾਲ ਲੈ ਚੱਲਿਆ ਕਰ , ਕਈ ਅੱਜ ਦੇ ਸਟਾਰਾਂ ਨੂੰ ਮੈ ਸਭਿਆਚਾਰਕ ਮੇਲਿਆ ਤੇ ਲੈ ਕੇ ਜਾਦਾ ਰਿਹਾਂ ਹਾਂ । ਕਈ ਤਾਂ ਕਪੱੜੇ (ਕੁੜਤੇ ਚਾਦਰੇ/ ਸਟੇਜੀ ਡਰੈਸ) ਵੀ ਮੇਰੇ ਤੋ ਲੈ ਕੇ ਸਟੇਜਾਂ ਤੇ ਪਾ ਕੇ ਜਾਦੇ ਸੀ । ਪਰ ਅੱਜ ਦੁਖ ਹੁੰਦਾ ਜਦੋ ਉਹ ਮੇਰੇ ਦਫਤਰ ਅੱਗੋ ਦੀ ਲੰਘ ਜਾਦੇ ਨੇ ਜਾਂ ਕਹਿ ਲੋ ਕਿ ਕਦੇ ਫੋਨ ਤੇ ਹਾਲ ਤੱਕ ਨਹੀ ਪੁਛੱਦੇ, ਜਿਹੜੋ ਕਈ ਕਈ ਘੰਟੇ ਮੇਰੇ ਦਫਤਰ ਵਿਚ ਬੈਠੇ ਰਹਿੰਦੇ ਸੀ । ਚਲੋ ਪ੍ਰਮਾਤਮਾ ਉਹਨਾਂ ਨੂੰ ਹੋਰ ਤਰੱਕੀਆ ਬਖਸ਼ੇ ।

  ਪ੍ਰਸ਼ਨ. ਅੱਜ ਗਾਇਕਾ ਨਾਲ ਬਾਉਸਰ ਰੱਖਣ ਦਾ ਰਿਵਾਜ ਬਣ ਗਿਆ ਕਿ ਤੁਸੀ ਵੀ ਬਾਉਸਰ ਰੱਖਦੇ ਹੋ ?

  ਉਤਰ. ਗਾਇਕਾਂ ਨੂੰ ਪ੍ਰੋਗਰਾਮਾਂ ਤੇ ਬੁਲਾਂ ਕੇ ਗਾਉਣ ਦੀ ਨਹੀ ਦਿੰਦੇ ਸਰੋਤੇ ਸਟੇਜਾਂ ਤੇ ਜਾਂ ਚੜ੍ਹਦੇ ਨੇ ਉਹ ਸਾਜਾਂ ਸਾਜੀਆਂ ਦੀ ਪਰਵਾਹ ਵੀ ਨਹੀ ਕਰਦੇ ਤੇ ਪੰਜ ਪੰਜ ਜਣੇ ਆਪਣੇ ਆਪਣੇ ਅਲਗ ਅਲਗ ਗੀਤ ਦੀ ਫਰਮਾਇਸ਼ ਕਰਦੇ ਕਿ ਇਹ ਮੇਰਾ ਗੀਤ ਪਹਿਲਾ ਗਾ ਫਿਰ ਗਾਇਕ ਕਿ ਕਰੇ । ਪਹਿਲਾ ਇਹ ਕੰਮ ਪ੍ਰਬੰਧਕ ਆਪ ਸੰਭਾਲ ਲੈਦੇ ਸੀ । ਹੁਣ ਉਹ ਵੀ ਗਾਇਕਾ ਤੇ ਹੀ ਸੁੱਟ ਦਿੰਦੇ ਨੇ ਦੂਜੀ ਗੱਲ ਇਹ ਜਿੰਨਾ ਸਰੋਤਿਆ ਨੇ ਸਾਨੂੰ ਸਟਾਰ ਬਣਾਇਆ ਸਭ ਕੁੱਝ ਦਿੱਤਾ ਉਹਨਾ ਨੂੰ ਰੱਬ ਦੀ ਤਰਾਂ ਦੀ ਦੇਖਣਾ ਚਾਹੀਦਾ ਹੈ । ਖੈਰ ਮੈ ਤਾ ਹੁਣ ਤੱਕ ਕੋਈ ਬਾਉਸਰ ਨਹੀ ਰੱਖਿਆ । ਮਕੁਦੀ ਗੱਲ ਕੀ ਸਰੋਤੀਆ ਨੂੰ ਤੇ ਕਲਾਕਾਰਾਂ ਨੂੰ ਇੱਕ ਦੂਜੇ ਦਾ ਖਿਆਲ ਰੱਖਣਾ ਚਾਹੀਦਾ ਹੈ ।                                                                                                                                     -ਹਰਵਿੰਦਰ ਜੱਸੋਵਾਲ
  Published by:Sukhwinder Singh
  First published:
  Advertisement
  Advertisement