HOME » NEWS » Films

ਦੀਪਿਕਾ ਨੇ ਰਣਵੀਰ ਸਿੰਘ ਨਾਲ ਵਿਆਹ ਕੀਤਾ ਤੇ ਰਣਬੀਰ ਕਪੂਰ ਦੇ ਨਾਮ ਦਾ RK ਟੈਟੂ ਵੀ ਮਿਟਾ ਲਿਆ...

News18 Punjab
Updated: November 21, 2018, 1:48 PM IST
share image
ਦੀਪਿਕਾ ਨੇ ਰਣਵੀਰ ਸਿੰਘ ਨਾਲ ਵਿਆਹ ਕੀਤਾ ਤੇ ਰਣਬੀਰ ਕਪੂਰ ਦੇ ਨਾਮ ਦਾ RK ਟੈਟੂ ਵੀ ਮਿਟਾ ਲਿਆ...
ਦੀਪਿਕਾ ਨੇ ਰਣਵੀਰ ਸਿੰਘ ਨਾਲ ਵਿਆਹ ਕੀਤਾ ਤੇ ਰਣਬੀਰ ਕਪੂਰ ਦੇ ਨਾਮ ਦਾ RK ਟੈਟੂ ਵੀ ਮਿਟਾ ਲਿਆ...

  • Share this:
  • Facebook share img
  • Twitter share img
  • Linkedin share img
ਦੀਪਿਕਾ ਪਾਦੁਕੋਣ ਤੇ ਰਣਬੀਰ ਕਪੂਰ ਦੇ ਰਿਲੇਸ਼ਨਸ਼ਿਪ ਦੀ ਗੱਲ ਤਾਂ ਸਾਰਿਆਂ ਨੂੰ ਪਤਾ ਹੈ। ਇਸ ਅਫੇਅਰ ਦੌਰਾਨ ਦੀਪਿਕਾ ਨੇ ਰਣਬੀਰ ਦੇ ਨਾਮ ਦਾ RK ਟੈਟੂ ਆਪਣੀ ਧੌਣ ਦੇ ਪਿੱਛੇ ਬਣਵਾ ਲਿਆ ਸੀ। ਹੁਣ ਜਦ ਦੀਪਿਕਾ ਦਾ ਵਿਆਬ ਰਣਵੀਰ ਸਿੰਘ ਨਾ ਹੋ ਚੁੱਕਿਆ ਹੈ ਤਾਂ ਉਨ੍ਹਾਂ ਦਾ ਲੇਟੇਸਟ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਦੀਪਿਕਾ ਦੀ ਧੌਣ ਸਾਫ਼ ਨਜ਼ਰ ਆ ਰਹੀ ਹੈ। ਦਰਅਸਲ ਦੀਪਿਕਾ ਦਾ ਇਹ ਵੀਡੀਓ ਪਤੀ ਰਣਵੀਰ ਸਿੰਘ ਦੇ ਨਾਲ ਬੈਂਗਲੁਰੂ ਵਿੱਚ ਹੋ ਰਹੇ ਪਹਿਲੇ ਰਿਸੈਪਸ਼ਨ ਲਈ ਜਾਂਦੇ ਸਮੇਂ ਦਾ ਹੈ। ਇਸ ਵਿੱਚ ਦੀਪਿਕਾ ਦੀ ਧੌਣ ਦੇ ਪਿੱਛੇ RK ਦਾ ਟੈਟੂ ਨਹੀਂ ਦਿਖ ਰਿਹਾ ਹੈ। ਅਜਿਹੇ ਵਿੱਚ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਵਿਆਹ ਤੋਂ ਬਾਅਦ ਦੀਪਿਕਾ ਨੇ ਐਕਸ-ਬੁਆਏਫਰੈਂਡ ਦੇ ਨਾਮ ਟੈਟੂ ਮਿਟਵਾ ਲਿਆ ਹੈ। ਵੀਡੀਓ ਨੂੰ ਦੇਖ ਫੈਨਸ ਦੇ ਰਿਐਕਸ਼ਨ ਆਉਣੇ ਸ਼ੁਰੂ ਹੋ ਗਏ ਹਨ। ਇੱਕ ਯੂਜ਼ਰ ਨੇ ਲਿਖਿਆ, "ਕੀ ਕੋਈ ਹੋਰ ਵੀ ਹੈ ਜਿਸਨੂੰ ਦੀਪਿਕਾ ਦਾ RK ਟੈਟੂ ਨਹੀਂ ਦਿਖਿਆ।" ਇਹ ਹੋਰ ਯੂਜ਼ਰ ਨੇ ਲਿਖਿਆ- "ਕੀ ਉਸਨੇ ਆਪਣੇ ਟੈਟੂ ਢਕਿਆ ਹੋਇਆ ਹੈ?"

ਹੁਣ ਦੀਪਿਕਾ-ਰਣਬੀਰ ਹਨ ਚੰਗੇ ਦੋਸਤ...

 

  • ਬ੍ਰੇਕਅੱਪ ਤੋਂ ਬਾਅਦ ਵੀ ਦੀਪਿਕਾ ਤੇ ਰਣਬੀਰ ਬੇਹੱਦ ਕਰੀਬੀ ਦੋਸਤ ਹਨ। ਦੋਨੋਂ ਨੂੰ ਇਵੈਂਟਸ ਵਿੱਚ ਅਕਸਰ ਸਪੈਸ਼ਲ ਬਾਂਡਿੰਗ ਸ਼ੇਅਰ ਕਰਦੇ ਦੇਖਿਆ ਜਾਂਦਾ ਹੈ।

  • ਵਿਆਹ ਤੋਂ ਪਹਿਲਾਂ ਦੀਪਿਕਾ 'ਕਾੱਫੀ ਵਿਦ ਕਰਨ' ਵਿੱਚ ਰਣਬੀਰ ਦੀ ਗਰਲਫਰੈਂਡ ਆਲਿਆ ਭੱਟ ਦੇ ਨਾਲ ਪਹੁੰਚੀ ਸੀ। ਇਸ ਦੌਰਾਨ ਆਲਿਆ-ਦੀਪਿਕਾ ਨੇ ਦੱਸਿਆ ਸੀ ਕਿ ਉਹ ਪਲਾਨ ਕਰਨਗੀਆਂ ਕਿ ਦੋਨੋਂ ਆਪਣੇ ਸਾਥੀਆਂ ਨੂੰ ਲੈ ਕੇ ਇਕੱਠੇ ਛੁੱਟੀ ਉੱਤੇ ਜਾਣ।

  • ਫਿਲਹਾਲ ਤਾਂ ਦੀਪਿਕਾ ਤੇ ਰਣਵੀਰ ਰਿਸੈਪਸ਼ਨ ਦੀਆਂ ਤਿਆਰੀਆਂ ਵਿੱਚ ਮਸ਼ਰੂਫ਼ ਹਨ। ਅਜਿਹੇ ਵਿੱਚ ਆਉਣ ਵਾਲੇ ਸਮੇਂ ਵਿੱਚ ਇਹ ਜੋੜਾ ਆਲਿਆ ਤੇ ਰਣਬੀਰ ਨਾਲ ਛੁੱਟੀ ਉੱਤੇ ਜਾਵੇਗਾ।

  • ਦੀਪਿਕਾ ਨੇ ਬ੍ਰੇਕਅੱਪ ਤੋਂ ਬਾਅਦ ਰਣਬੀਰ ਨਾਲ 'ਯੇ ਜਵਾਨੀ ਹੈ ਦਿਵਾਨੀ' ਤੇ 'ਤਮਾਸ਼ਾ' ਵਰਗੀਆਂ ਫ਼ਿਲਮਾਂ ਕੀਤੀਆਂ ਹਨ।

First published: November 21, 2018
ਹੋਰ ਪੜ੍ਹੋ
ਅਗਲੀ ਖ਼ਬਰ