HOME » NEWS » Films

ਕੀ ਸੱਚ ਵਿੱਚ ਆਸਿਮ ਅਤੇ ਹਿਮਾਸ਼ੀ 'ਲਿਵ ਇਨ' ਰਹਿਣ ਜਾ ਰਹੇ ਹਨ ਹੋਇਆ ਖੁਲਾਸਾ

News18 Punjabi | News18 Punjab
Updated: May 21, 2021, 12:14 PM IST
share image
ਕੀ ਸੱਚ ਵਿੱਚ ਆਸਿਮ ਅਤੇ ਹਿਮਾਸ਼ੀ 'ਲਿਵ ਇਨ' ਰਹਿਣ ਜਾ ਰਹੇ ਹਨ ਹੋਇਆ ਖੁਲਾਸਾ
ਕੀ ਸੱਚ ਵਿੱਚ ਆਸਿਮ ਅਤੇ ਹਿਮਾਸ਼ੀ 'ਲਿਵ ਇਨ' ਰਹਿਣ ਜਾ ਰਹੇ ਹਨ ਹੋਇਆ ਖੁਲਾਸਾ

  • Share this:
  • Facebook share img
  • Twitter share img
  • Linkedin share img
ਬਿੱਗ ਬੌਸ ਫੇਮ ਅਤੇ ਪੰਜਾਬੀ ਮਾਡਲ ਅਤੇ ਸਿੰਗਰ ਹਿਮਾਸ਼ੀ ਖੁਰਾਣਾ ਅਕਸਰ ਕਿਸੇ ਨਾ ਕਿਸੇ ਕਾਰਨ ਸੁਰੱਖੀਆਂ ਬਟੋਰਦੀ ਹੀ ਰਹਿੰਦੀ ਅਤੇ ਹੁਣ ਹਾਲਾਂਹੀ ਵਿੱਚ ਵੀ ਹਿਮਾਂਸ਼ੀ ਆਪਣੇ ਇੱਕ ਇੰਟਰਵਿਊ ਦੇ ਕਰਕੇ ਕਾਫੀ ਚਰਚਾ ਵਿੱਚ ਬਣੀ ਹੋਈ ਹੈ।ਦਰਅਸਲ ਹਿਮਾਸ਼ੀ ਨੇ ਆਪਣੇ ਇੱਕ ਇੰਟਰਵਿਊ ਦੇ ਵਿੱਚ ਆਪਣੀ ਪਰਸ਼ਲਨ ਲਾਈਫ ਅਤੇ ਪ੍ਰੋਫੈਸ਼ਨਲ ਲਾਈਫ ਨੂੰ ਕਈ ਖੁਲਾਸੇ ਕੀਤੇ, ਜਿੱਥੇ ਉਨ੍ਹਾਂ ਨੇ ਬੀ ਟਾਊਨ ਵਿੱਚ ਕੰਮ ਕਰਨ ਦੀਆਂ ਆਪਣੀਆਂ ਪਲੈਨਿੰਗਜ਼ ਦਾ ਖੁਲਾਸਾ ਤਾਂ ਕੀਤਾ ਹੀ ਹੈ ਪਰ ਆਸਿਮ ਰਿਆਜ਼ ਨਾਲ ਰਿਸ਼ਤੇ ਨੂੰ ਲੈ ਕੇ ਵੀ ਬਹੁਤ ਕੁਝ ਦੱਸਿਆ ਹੈ। ਦਰਅਸਲ ਇਨ੍ਹਾਂ ਦੋਨਾ ਦੀ ਮੁਲਾਕਾਤ ਬਿੱਗ ਬੌਸ ਹਾਊਸ ਵਿੱਚ ਹੋਈ ਸੀ। ਜਿੱਥੇ ਇਨ੍ਹਾਂ ਦੋਨਾਂ ਦਾ ਪਿਆਰ ਸਿਖਰਾਂ 'ਤੇ ਚੱੜਿਆ ਅਤੇ ਹੁਣ ਹਿਮਾਂਸੀ ਆਪਣੇ ਉਸ ਪਿਆਰ ਦੇ ਨਾਲ ਬਾਲੀਵੁੱਡ ਦੇ ਬਹੁਤ ਸਾਰੇ ਪ੍ਰਾਜੈਕਟਜ਼ ਵਿੱਚ ਨਜ਼ਰ ਆਏਗੀ। ਦਰਅਸਲ ਕੋਵਿਡ ਦੇ ਕਾਰਨ ਬਹੁਤ ਸਾਰੇ ਕਲਾਕਾਰਾਂ ਨੇ ਇੱਕਠੇ ਰਹਿਣਾ ਸ਼ੁਰੂ ਕਰ ਦਿੱਤਾ ਹੈ, ਹਾਲਾਂਹੀ ਵਿੱਚ ਜਦੋਂ ਹਿਮਾਸ਼ੀ ਨੂੰ ਇਸ ਬਾਰੇ ਵਿੱਚ ਪੁੱਛਿਆ ਗਿਆ ਤਾਂ ੳਨ੍ਹਾਂ ਨੇ ਵੀ ਇਸ ਦਾ ਹੁੰਗਾਰਾ ਭਰਿਆ ਹੈ, ਇਸ ਸਵਾਲ 'ਤੇ ਕੀ ਇਹ ਦੋਨੋ ਇੱਕਠੇ ਲਿਵ ਇਨ ਵਿੱਚ ਰਹਿਣ ਜਾ ਰਹੇ ਹਨ, ਇਸ ਦੇ ਨਾਲ ਹਿਮਾਸ਼ੀ ਨੇ ਕਿਹਾ ਕੀ ਨਹੀਂ ਅਸੀਂ ਹਾਲੇ ਤੱਕ ਕਿਸੇ ਵੀ ਗੱਲ 'ਤੇ ਵਿਚਾਰ ਨਹੀਂ ਕੀਤਾ ਹੈ ਕਿਉਂਕਿ ਮੇਰਾ ਕੰਮ ਇੱਥੇ ਹੀ ਹੈ ਅਤੇ ਮੈਨੂੰ ਆਪਣੇ ਪਰੋਮਿਸਜ਼ ਪੂਰੇ ਕਰਨੇ ਹਨ, ਜਿਸ ਲਈ ਉਨ੍ਹਾਂ ਅਕਸਰ ਮੁੰਬਈ ਆਉਣਾ ਪੈਦਾ ਹੈ।
ਦੱਸਦਈਏ ਇਹ ਜੋੜੀ ਅਕਸਰ ਸੋਸ਼ਲ ਮੀਡੀਆ ''ਤੇ ਆਪਣੀ ਸੋਹਣੀਆਂ ਤਸਵੀਰਾਂ ਨਾਲ ਧਮਾਲ ਪਾਉਂਦੀ ਹੀ ਰਹਿੰਦੀ ਹੈ ਉਧਰ ਜੇਕਰ ਗੱਲ ਆਸਿਮ ਦੀ ਕੀਤੀ ਜਾਵੇ ਤਾਂ ਉਨਾਂ੍ਹ ਨੇ ਕੈਰੀਅਰ ਸ਼ੁਰੂਆਤ ਕਰਦੇ ਇੱਕ ਰੈਪ ਰਿਲੀਜ਼ ਕੀਤਾ ਹੈ, ਜਿਸ ਤੋਂ ਫੈਨ ਵੱਲੋਂ ਕਾਫੀ ਪਿਆਰ ਮਿਲ ਰਿਹਾ ਹੈ ਅਤੇ ਇਸ ਪਿਆਰੇ ਜਿਹੇ ਕਪੱਲ ਨੇ ਈਦ ਵੀ ਇੱਕਠੇ ਮਨਾਈ ਸੀ ਜਿਸ ਦੀਆਂ ਤਸਵੀਰਾਂ ਵੀ ਕਾਫੀ ਵਾਇਰਲ ਹੋਈਆਂ ਹਨ।
Published by: Ramanpreet Kaur
First published: May 21, 2021, 12:14 PM IST
ਹੋਰ ਪੜ੍ਹੋ
ਅਗਲੀ ਖ਼ਬਰ