HOME » NEWS » Films

ਮੁਕੇਸ਼ ਤੇ ਨੀਤਾ ਅੰਬਾਨੀ ਦੀ ਧੀ ਈਸ਼ਾ ਅੰਬਾਨੀ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ

News18 Punjab
Updated: November 17, 2018, 6:30 PM IST
ਮੁਕੇਸ਼ ਤੇ ਨੀਤਾ ਅੰਬਾਨੀ ਦੀ ਧੀ ਈਸ਼ਾ ਅੰਬਾਨੀ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ
ਮੁਕੇਸ਼ ਤੇ ਨੀਤਾ ਅੰਬਾਨੀ ਦੀ ਧੀ ਈਸ਼ਾ ਅੰਬਾਨੀ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ
News18 Punjab
Updated: November 17, 2018, 6:30 PM IST
ਇਸ ਸਾਲ ਦਾ ਸਭ ਤੋਂ ਰਾਇਲ ਅਤੇ ਸਭ ਤੋਂ ਜ਼ਿਆਦਾ ਚਰਚਿਤ ਵਿਆਹ ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦੀ ਧੀ ਈਸ਼ਾ ਅੰਬਾਨੀ ਦਾ ਵਿਆਹ ਹੋਵੇਗਾ। ਇਹ ਵਿਆਹ 12 ਦਸੰਬਰ ਨੂੰ ਹੋਣ ਜਾ ਰਿਹਾ ਹੈ। ਇਸ ਵਿਆਹ ਦੀਆਂ ਰੌਣਕਾਂ ਮੁਕੇਸ਼ ਅੰਬਾਨੀ ਦੇ ਘਰ ਹੁਣੇ ਤੋਂ ਹੀ ਦੇਖੀਆਂ ਜਾ ਸਕਦੀਆਂ ਹਨ। ਸ਼ੁੱਕਰਵਾਰ ਤੋਂ ਇਸ ਸ਼ਾਹੀ ਵਿਆਹ ਦੇ ਜਸ਼ਨ ਸ਼ੁਰੂ ਹੋ ਗਏ ਹਨ। ਇਸ ਜਸ਼ਨ ਦੌਰਾਨ ਅੰਬਾਨੀ ਪਰਿਵਾਰ ਨੇ ਸਾਰੇ ਮੈਂਬਰ ਰਵਾਇਤੀ ਅਤੇ ਆਕਰਸ਼ਕ ਪੌਸ਼ਾਕਾਂ ਵਿਚ ਨਜ਼ਰ ਆਏ।

ਸ਼ੁੱਕਰਵਾਰ ਦੀ ਰਾਤ ਹੋਏ ਇਸ ਫੰਕਸ਼ਨ 'ਚ ਈਸ਼ਾ ਅੰਬਾਨੀ ਨੇ ਆਪਣੀ ਦਾਦੀ ਕੋਕਿਲਾਬੇਨ ਅੰਬਾਨੀ ਤੋਂ ਆਸ਼ੀਰਵਾਦ ਲਿਆ। ਇਸ ਦੌਰਾਨ ਡਾਂਡਿਆ ਦਾ ਆਯੋਜਨ ਵੀ ਕੀਤਾ ਗਿਆ। ਈਸ਼ਾ ਅੰਬਾਨੀ ਬਹੁਤ ਹੀ ਖੂਬਸੂਰਤ ਲਿਬਾਸ ਵਿਚ ਨਜ਼ਰ ਆਈ। ਨੀਤਾ ਅੰਬਾਨੀ ਵੀ ਰਵਾਇਤੀ ਪੌਸ਼ਾਕ 'ਚ ਖੂਬਸੂਰਤ ਲੱਗ ਰਹੀ ਸੀ।

Loading...
ਸ਼ੁੱਕਰਵਾਰ ਨੂੰ ਵਿਆਹ ਦੇ ਆਯੋਜਨ ਦਾ ਜਸ਼ਨ ਸ਼ੁਰੂ ਹੋ ਗਿਆ। ਹੁਣ ਇਕ ਤੋਂ ਬਾਅਦ ਇਕ ਰਸਮ ਹੋਵੇਗੀ। ਦੇਸ਼ ਦੇ ਸਭ ਤੋਂ ਅਮੀਰ ਕਾਰੋਬਾਰੀ ਮੁਕੇਸ਼ ਅੰਬਾਨੀ ਆਪਣੀ ਲਾਡਲੀ ਧੀ ਈਸ਼ਾ ਅੰਬਾਨੀ ਦੇ ਵਿਆਹ ਦੀਆਂ ਰਸਮਾਂ ਨੂੰ ਲੈ ਕੇ ਬਹੁਤ ਉਤਸ਼ਾਹਿਤ ਲੱਗ ਰਹੇ ਹਨ। ਉਹ ਆਪਣੀ ਧੀ ਦੇ ਵਿਆਹ ਤੋਂ ਪਹਿਲਾਂ ਦੀਆਂ ਰਸਮਾਂ ਨੂੰ ਵੀ ਯਾਦਗਾਰ ਬਣਾਉਣ ਲਈ ਕੋਈ ਕਸਰ ਨਹੀਂ ਛੱਡ ਰਹੇ।
ਮੁਕੇਸ਼ ਅੰਬਾਨੀ ਨੇ ਈਸ਼ਾ ਦੇ ਰਿਸ਼ਤਾ ਪੱਕਣ ਹੋਣ ਤੋਂ ਬਾਅਦ ਦੇ ਸ਼ਾਹੀ ਜਸ਼ਨ , ਇਟਲੀ 'ਚ ਸ਼ਾਹੀ ਮੰਗਣੀ ਦਾ ਤਿੰਨ ਦਿਨ ਦਾ ਜਸ਼ਨ , ਵਿਆਹ ਦਾ ਪਹਿਲਾਂ ਕਾਰਡ ਭੇਂਟ ਕਰਨ ਲਈ ਕੇਦਾਰਨਾਥ-ਬਦਰੀਨਾਥ ਜਾਣਾ ਅਤੇ ਧੀ-ਦਾਮਾਦ ਲਈ ਆਸ਼ੀਰਵਾਦ ਮੰਗਣ ਨੂੰ ਲੈ ਕੇ ਸਭ ਕੁਝ ਸ਼ਾਹੀ ਅੰਦਾਜ਼ ਵਿਚ ਹੋ ਰਿਹਾ ਹੈ।

ਈਸ਼ਾ ਦੇ ਵਿਆਹ ਦਾ ਤਿੰਨ ਲੱਖ ਦਾ ਇਹ ਸ਼ਾਹੀ ਕਾਰਡ ਕੋਈ ਆਮ ਕਾਰਡ ਨਹੀਂ ਹੈ। ਇਹ ਇਕ ਬਕਸੇ ਦੇ ਰੂਪ ਵਿਚ ਹੈ। ਇਸ ਨੂੰ ਖੋਲ੍ਹਦੇ ਹੀ 'IA' ਲਿਖਿਆ ਦਿਖਦਾ ਹੈ ਜਿਸਦਾ ਅਰਥ ਹੈ ਈਸ਼ਾ-ਆਨੰਦ

ਜ਼ਿਕਰਯੋਗ ਹੈ ਕਿ ਇਸ ਵਿਆਹ ਲਈ ਮੁਕੇਸ਼ ਅੰਬਾਨੀ ਹਰ ਫੰਕਸ਼ਨ ਨੂੰ ਆਪਣੇ ਅੰਦਾਜ਼ 'ਚ ਕਰਦੇ ਹੋਏ ਖਾਸ ਬਣਾ ਰਹੇ ਹਨ। ਜਿਥੇ ਵਿਆਹ ਲਈ ਤਿੰਨ ਲੱਖ ਦਾ ਕਾਰਡ ਵੰਡਿਆ ਗਿਆ ਉਥੇ ਮੰਗਣੀ ਦੀ ਰਸਮ ਇਟਲੀ ਜਾ ਕੇ ਕੀਤੀ ਗਈ।
First published: November 17, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...