ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਬੌਲੀਵੁੱਡ ਅਦਾਕਾਰਾ ਜੈਕੁਲਿਨ ਫਰਨਾਂਡੇਜ਼ ਦੀ 7.27 ਕਰੋੜ ਰੁਪਏ ਮੁੱਲ ਦੀ ਸੰਪਤੀ ਕੁਰਕ ਕੀਤੀ ਹੈ। ਨੌਸਰਬਾਜ਼ ਸੁਕੇਸ਼ ਚੰਦਰਸ਼ੇਖਰ ਅਤੇ ਹੋਰਾਂ ਖ਼ਿਲਾਫ਼ ਚੱਲ ਰਹੀ ਜਾਂਚ ਦੇ ਸਬੰਧ ’ਚ ਕਾਲੇ ਧਨ ਨੂੰ ਸਫ਼ੈਦ ਬਣਾਉਣ ਦੇ ਮਾਮਲੇ ’ਚ ਜੈਕੁਲਿਨ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ।
ਈਡੀ ਨੇ 36 ਵਰ੍ਹਿਆਂ ਦੀ ਅਦਾਕਾਰਾ ਖ਼ਿਲਾਫ਼ ਕਾਲੇ ਧਨ ਨੂੰ ਸਫ਼ੈਦ ਬਣਾਉਣ ਤੋਂ ਰੋਕਣ ਦੇ ਐਕਟ ਤਹਿਤ ਕਾਰਵਾਈ ਕਰਦਿਆਂ 7.12 ਕਰੋੜ ਰੁਪਏ ਦੀ ਐੱਫਡੀ ਅਤੇ 15 ਲੱਖ ਰੁਪਏ ਨਕਦ ਕੁਰਕ ਕਰਨ ਦੇ ਆਰਜ਼ੀ ਹੁਕਮ ਜਾਰੀ ਕੀਤੇ ਹਨ।
ਈਡੀ ਨੇ ਇਕ ਬਿਆਨ ’ਚ ਕਿਹਾ,‘‘ਸੁਕੇਸ਼ ਚੰਦਰਸ਼ੇਖਰ ਨੇ ਫਿਰੌਤੀ ਵਸੂਲਣ ਸਮੇਤ ਹੋਰ ਅਪਰਾਧਕ ਸਰਗਰਮੀਆਂ ਰਾਹੀਂ ਇਕੱਠੇ ਕੀਤੇ ਗਏ ਪੈਸਿਆਂ ’ਚੋਂ ਜੈਕੁਲਿਨ ਨੂੰ 5.71 ਕਰੋੜ ਰੁਪਏ ਮੁੱਲ ਦੇ ਕਈ ਤੋਹਫ਼ੇ ਦਿੱਤੇ ਸਨ। ਚੰਦਰਸ਼ੇਖਰ ਨੇ ਇਸ ਕੇਸ ’ਚ ਸਹਿ-ਮੁਲਜ਼ਮ ਪਿੰਕੀ ਇਰਾਨੀ ਨੂੰ ਇਹ ਤੋਹਫ਼ੇ ਜੈਕੁਲਿਨ ਨੂੰ ਦੇਣ ਲਈ ਕਿਹਾ ਸੀ।’’ ਏਜੰਸੀ ਨੇ ਕਿਹਾ ਕਿ ਜਾਂਚ ਦੌਰਾਨ ਪਤਾ ਲੱਗਾ ਕਿ ਚੰਦਰਸ਼ੇਖਰ ਨੇ ਜੈਕੁਲਿਨ ਤਰਫ਼ੋਂ ਇਕ ਪਟਕਥਾ ਲੇਖਕ ਨੂੰ ਉਸ ਦੀ ਵੈੱਬਸੀਰੀਜ਼ ਪ੍ਰਾਜੈਕਟ ਲਈ ਐਡਵਾਂਸ ’ਚ 15 ਲੱਖ ਰੁਪਏ ਦਿੱਤੇ ਸਨ।
ਪਿਛਲੇ ਸਾਲ ਈਡੀ ਨੇ ਸੁਕੇਸ਼ ਦੇ ਮਾਮਲੇ ਵਿੱਚ ਅਦਾਲਤ ਵਿੱਚ ਚਾਰਜਸ਼ੀਟ ਦਾਖ਼ਲ ਕੀਤੀ ਸੀ। ਇਸ ਵਿੱਚ ਜੈਕੁਲਿਨ ਫਰਨਾਂਡੇਜ਼ ਨੂੰ ਦਿੱਤੇ ਮਹਿੰਗੇ ਤੋਹਫ਼ਿਆਂ ਦਾ ਵੀ ਜ਼ਿਕਰ ਕੀਤਾ ਗਿਆ ਸੀ। ਸੁਕੇਸ਼ ਨੇ ਪੁੱਛਗਿੱਛ ਦੌਰਾਨ ਜੈਕੁਲਿਨ ਫਰਨਾਂਡੇਜ਼ ਨੂੰ ਗਿਫਟ ਦੇਣ ਦੀ ਗੱਲ ਕਬੂਲੀ ਸੀ।
ਈਡੀ ਦਾ ਅੰਦਾਜ਼ਾ ਹੈ ਕਿ ਸੁਕੇਸ਼ ਨੇ ਜੈਕੁਲਿਨ ਫਰਨਾਂਡੇਜ਼ ਨੂੰ 5 ਕਰੋੜ 71 ਲੱਖ ਰੁਪਏ ਦੇ ਤੋਹਫ਼ੇ ਦਿੱਤੇ ਸਨ। ਇਸ ਤੋਂ ਇਲਾਵਾ ਜੈਕੁਲਿਨ ਦੇ ਰਿਸ਼ਤੇਦਾਰਾਂ ਨੂੰ 173,000 ਅਮਰੀਕੀ ਡਾਲਰ ਅਤੇ 27 ਹਜ਼ਾਰ ਆਸਟ੍ਰੇਲੀਅਨ ਡਾਲਰ ਦੀ ਵੱਡੀ ਰਕਮ ਕਰਜ਼ੇ ਵਜੋਂ ਦਿੱਤੀ ਗਈ ਸੀ। ਹੁਣ ਐਚਟੀ ਨੇ ਉਨ੍ਹਾਂ ਤੋਹਫ਼ਿਆਂ ਦੀ ਸੂਚੀ ਸਾਹਮਣੇ ਲਿਆਂਦੀ ਹੈ ਜੋ ਜੈਕੁਲਿਨ ਨੂੰ ਕਥਿਤ ਤੌਰ 'ਤੇ ਸੁਕੇਸ਼ ਤੋਂ ਮਿਲੇ ਸਨ। ਇਨ੍ਹਾਂ ਵਿੱਚ ਸ਼ਾਮਲ ਹਨ-
-3 ਬਿੱਲੀਆਂ, ਹਰੇਕ ਦੀ ਕੀਮਤ ਲਗਭਗ 9 ਲੱਖ ਰੁਪਏ ਹੈ
- ਇੱਕ ਅਰਬੀ ਘੋੜਾ, ਜਿਸ ਦੀ ਕੀਮਤ 52 ਲੱਖ ਰੁਪਏ ਹੈ
- ਹੀਰਿਆਂ ਦਾ ਸੈੱਟ
- ਕੀਮਤੀ ਕਰੌਕਰੀ
ਗੁਚੀ ਅਤੇ ਸ਼ਨੇਲ (Chanel) ਵਰਗੇ ਮਹਿੰਗੇ ਬ੍ਰਾਂਡਾਂ ਦੇ ਡਿਜ਼ਾਈਨਰ ਬੈਗ
ਜਿੰਮ ਵਿੱਚ ਪਹਿਨਣ ਲਈ ਦੋ ਗੁਚੀ ਪਹਿਰਾਵੇ
- Louis Vuitton ਜੁੱਤੀਆਂ ਦੇ ਕਈ ਜੋੜੇ
- Hermes ਦੇ ਦੋ ਬਰੇਸਲੇਟ
-ਇੱਕ ਮਿੰਨੀ ਕੂਪਰ ਕਾਰਟ
-ਰੋਲੇਕਸ ਮਹਿੰਗੀਆਂ ਘੜੀਆਂ
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Jacqueline Fernandes, Jacqueline Fernandez