• Home
 • »
 • News
 • »
 • entertainment
 • »
 • JACQUELINE FERNANDEZS ROMANTIC PHOTO WITH CONMAN SUKESH CHANDRASEKHAR TRIGGERS CONTROVERSY AP

ਮਹਾਂਠੱਗ ਨਾਲ ਆਸ਼ਕੀ ਕਰਨਾ ਅਦਾਕਾਰਾ ਜੈਕਲੀਨ ਨੂੰ ਪਿਆ ਮਹਿੰਗਾ, ਹੋ ਗਈ ਬਦਨਾਮ

ਇਨ੍ਹਾ ਦੋਵਾਂ ਦੇ ਰਿਸ਼ਤੇ ਦਾ ਖ਼ੁਲਾਸਾ ਇੱਕ ਤਸਵੀਰ ਤੋਂ ਹੋਇਆ ਸੀ, ਜਿਸ ਵਿੱਚ ਦੋਵੇਂ ਸ਼ੀਸ਼ੇ ਸਾਹਮਣੇ ਖੜੇ ਹੋ ਕੇ ਸੈਲਫ਼ੀ ਲੈ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਤਸਵੀਰ ਅਪ੍ਰੈਲ-ਜੂਨ ਦੇ ਦਰਮਿਆਨ ਲਈ ਗਈ ਸੀ। ਇਸ ਫ਼ੋਟੋ ਨੂੰ ਇੰਡੀਆ ਟੂਡੇ ਨੇ ਸ਼ੇਅਰ ਕੀਤਾ ਸੀ। ਇਸ ਤੋਂ ਬਾਅਦ ਇਹ ਤਸਵੀਰ ਇੰਟਰਨੈੱਟ ‘ਤੇ ਅੱਗ ਵਾਂਗ ਫ਼ੈਲ ਗਈ, ਅਤੇ ਜੈਕਲੀਨ ਬੁਰੀ ਤਰ੍ਹਾਂ ਬਦਨਾਮ ਹੋ ਗਈ।

ਮਹਾਂਠੱਗ ਨਾਲ ਆਸ਼ਕੀ ਕਰਨਾ ਅਦਾਕਾਰਾ ਜੈਕਲੀਨ ਨੂੰ ਪਿਆ ਮਹਿੰਗਾ, ਹੋ ਗਈ ਬਦਨਾਮ

 • Share this:
  ਅਪਰਾਧ ਜਗਤ ਦਾ ਮਸ਼ਹੂਰ ਚਿਹਰਾ ਮਹਾਂਠੱਗ ਸੁਕੇਸ਼ ਚੰਦਰਸ਼ੇਖਰ ਨਾਲ ਚੱਕਰ ਚਲਾਉਣਾ ਬਾਲੀਵੁੱਡ ਅਦਾਕਾਰਾ ਜੈਕਲੀਨ ਫ਼ਰਨਾਂਡਿਸ ਨੂੰ ਮਹਿੰਗਾ ਪੈ ਰਿਹੈ। ਬਾਰ ਬਾਰ ਇਨ੍ਹਾਂ ਦਾ ਨਾਂਅ ਜੋੜਿਆ ਜਾ ਰਿਹਾ ਹੈ। ਕੁੱਝ ਦਿਨ ਪਹਿਲਾਂ ਦਿਨ੍ਹਾਂ ਦੋਵਾਂ ਦੀ ਇੱਕ ਸੈਲਫ਼ੀ ਵੀ ਸਾਹਮਣੇ ਆਈ, ਜਿਸ ਤੋਂ ਬਾਅਦ ਇਹ ਵਿਵਾਦ ਹੋਰ ਜ਼ਿਆਦਾ ਭਖ ਗਿਆ ਹੈ।

  ਕੀ ਹੈ ਤਸਵੀਰ ਦੀ ਕਹਾਣੀ?

  ਇਨ੍ਹਾ ਦੋਵਾਂ ਦੇ ਰਿਸ਼ਤੇ ਦਾ ਖ਼ੁਲਾਸਾ ਇੱਕ ਤਸਵੀਰ ਤੋਂ ਹੋਇਆ ਸੀ, ਜਿਸ ਵਿੱਚ ਦੋਵੇਂ ਸ਼ੀਸ਼ੇ ਸਾਹਮਣੇ ਖੜੇ ਹੋ ਕੇ ਸੈਲਫ਼ੀ ਲੈ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਤਸਵੀਰ ਅਪ੍ਰੈਲ-ਜੂਨ ਦੇ ਦਰਮਿਆਨ ਲਈ ਗਈ ਸੀ। ਇਸ ਫ਼ੋਟੋ ਨੂੰ ਇੰਡੀਆ ਟੂਡੇ ਨੇ ਸ਼ੇਅਰ ਕੀਤਾ ਸੀ। ਇਸ ਤੋਂ ਬਾਅਦ ਇਹ ਤਸਵੀਰ ਇੰਟਰਨੈੱਟ ‘ਤੇ ਅੱਗ ਵਾਂਗ ਫ਼ੈਲ ਗਈ, ਅਤੇ ਜੈਕਲੀਨ ਬੁਰੀ ਤਰ੍ਹਾਂ ਬਦਨਾਮ ਹੋ ਗਈ। ਗੱਲ ਜੈਕਲੀਨ ਦੀ ਬਦਨਾਮੀ ਤੱਕ ਹੀ ਨਹੀਂ ਮੁੱਕੀ। ਜੈਕਲੀਨ ਨੂੰ ਈਡੀ ਯਾਨਿ ਐਨਫ਼ੋਰਸਮੈਂਟ ਡਾਇਰੈਕਟੋਰੇਟ ਵੱਲੋਂ ਸੰਮਨ ਜਾਰੀ ਕਰ ਪੁੱਛਗਿੱਛ ਲਈ ਬੁਲਾਇਆ ਗਿਆ। ਕਿਉਂਕਿ ਉਕਤ ਮਹਾਂਠੱਗ ਸੁਕੇਸ਼ ਠੱਗੀ ਤੇ ਭ੍ਰਿਸ਼ਟਾਚਾਰ ਦੇ ਕਈ ਮਾਮਲਿਆਂ ‘ਚ ਪੁਲਿਸ ਨੂੰ ਲੋੜੀਂਦਾ ਹੈ ਅਤੇ ਜਦੋਂ ਇਨ੍ਹਾਂ ਦੋਵਾਂ ਦੀ ਮਿਰਰ ਸੈਲਫ਼ੀ ਲਈ ਗਈ ਸੀ, ਤਾਂ ਉਸ ਸਮੇਂ ਸੁਕੇਸ਼ ਜ਼ਮਾਨਤ ‘ਤੇ ਬਾਹਰ ਆਇਆ ਸੀ।

  ਖ਼ੈਰ ਈਡੀ ਵੱਲੋਂ ਪੁੱਛਗਿੱਛ ਦੌਰਾਨ ਜੈਕਲੀਨ ਇਸ ਮਹਾਂਠੱਗ ਨਾਲ ਕੋਈ ਵੀ ਰਿਸ਼ਤਾ ਹੋਣ ਤੋਂ ਸਾਫ਼ ਮੁੱਕਰ ਗਈ। ਉਸ ਨੇ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਇਸ ਅਪਰਾਧੀ ਨਾਲ ਜੁੜੀ ਹੋਈ ਨਹੀਂ ਹੈ, ਪਰ ਇਸ ਤਸਵੀਰ ਨੇ ਸਾਰੀ ਅਸਲੀਅਤ ਬਿਆਨ ਕਰ ਦਿੱਤੀ ਹੈ।

  ਕੌਣ ਹੈ ਮਹਾਂਠੱਗ ਸੁਕੇਸ਼ ਚੰਦਰਸ਼ੇਖਰ?

  ਚੰਦਰਸ਼ੇਖਰ 200 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ‘ਚ ਮੁੱਖ ਦੋਸ਼ੀ ਹੈ। ਇਸੇ ਮਾਮਲੇ ਨੂੰ ਲੈ ਕੇ ਈਡੀ ਜੈਕਲੀਨ ਕੋਲੋਂ ਅਕਤੂਬਰ ਮਹੀਨੇ ਵਿੱਚ ਪੁੱਛਗਿੱਛ ਕਰ ਚੁੱਕੀ ਹੈ। ਈਡੀ ਸੂਤਰਾਂ ਦੇ ਮੁਤਾਬਕ ਅਪ੍ਰੈਲ ਤੋਂ ਜੂਨ ਦੇ ਦਰਮਿਆਨ ਇਸ ਮਹਾਂਠੱਗ ਨੇ 4 ਵਾਰ ਜੈਕਲੀਨ ਨਾਲ ਮੁਲਾਕਾਤ ਕੀਤੀ। ਇਹੀ ਨਹੀਂ ਸੁਕੇਸ਼ ਨੇ ਇਸ ਮੁਲਾਕਾਤ ਨੂੰ ਲੈ ਕੇ ਜੈਕਲੀਨ ਲਈ ਪ੍ਰਾਇਵੇਟ ਜੈੱਟ ਦੀ ਵਿਵਸਥਾ ਵੀ ਕਰਵਾਈ ਸੀ।

  ਮਹਾਂਠੱਗ ਸੁਕੇਸ਼ ਦੇ ਪਿਛੋਕੜ ਬਾਰੇ ਗੱਲ ਕੀਤੀ ਜਾਏ ਤਾਂ ਉਹ ਬੈਂਗਲੋਰ ਦਾ ਰਹਿਣ ਵਾਲਾ ਹੈ। ਉਸ ਨੇ ਮਹਿਜ਼ 17 ਸਾਲਾਂ ਦੀ ਉਮਰ ਤੋਂ ਹੀ ਲੋਕਾਂ ਨੂੰ ਠੱਗਣਾ ਸ਼ੁਰੂ ਕਰ ਦਿੱਤਾ ਸੀ। ਉਸ ਨੇ ਕਾਲੇ ਕਾਰਨਾਮਿਆਂ ਦੀ ਸ਼ੁਰੂਆਤ ਬੈਂਗਲੋਰ ਤੋਂ ਕੀਤੀ ਸੀ ਅਤੇ ਕੁੱਝ ਹੀ ਸਮੇਂ ‘ਚ ਚੇਨਈ ਵਿੱਚ ਪਹੁੰਚ ਗਿਆ। ਇਸ ਤੋਂ ਬਾਅਦ ਉਸ ਨੇ ਵੱਡੇ ਸ਼ਹਿਰਾਂ ‘ਚ ਕਈ ਅਮੀਰ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ। ਸੁਕੇਸ਼ ਚੰਦਰਸ਼ੇਖਰ ਨੂੰ ਬਾਲਾਜੀ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਉਸ ਨੇ ਨੌਕਰੀ ਦਿਵਾਉਣ ਦੇ ਨਾਂਅ ‘ਤੇ ਕਈ ਲੋਕਾਂ ਨੂੰ ਚੂਨਾ ਲਾਇਆ। ਖ਼ਬਰ ਹੈ ਕਿ ਆਪਣੇ ਆਪ ਨੂੰ ਕਿਸੇ ਸਿਆਸਤਦਾਨ ਦਾ ਰਿਸ਼ਤੇਦਾਰ ਦੱਸ ਕੇ ਉਸ 100 ਤੋਂ ਵੱਧ ਲੋਕਾਂ ਨਾਲ 75 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਹੈ।

  ਚੰਦਰਸ਼ੇਖਰ ਖ਼ਿਲਾਫ਼ ਦਰਜ ਮਾਮਲੇ

  2017 ‘ਚ ਚੋਣ ਕਮਿਸ਼ਨ ਰਿਸ਼ਵਤ ਮਾਮਲੇ ‘ਚ ਚੰਦਰਸ਼ੇਖਰ ਨੂੰ ਇੱਕ ਹੋਟਲ ਤੋਂ ਗ੍ਰਿਫ਼ਤਾਰ ਕਰ ਕੇ ਤਿਹਾੜ ਜੇਲ੍ਹ ਭੇਜਿਆ ਗਿਆ। ਉਸ ‘ਤੇ ਦੋਸ਼ ਸੀ ਕਿ ਉਸ ਨੇ ‘ਦੋ ਪੱਤੀਆਂ’ ਵਾਲੇ ਚੋਣ ਨਿਸ਼ਾਨ ਦੇ ਮਾਮਲੇ ‘ਚ ਕਮਿਸ਼ਨ ਦੇ ਅਧਿਕਾਰੀਆਂ ਨੂੰ ਰਿਸ਼ਵਤ ਦੇਣ ਲਈ ਏਆਈਏਡੀਐਮਕੇ AIADMK (ਅੰਮਾ) ਨੇਤਾ ਟੀਟੀਵੀ ਦਿਨਾਕਰਨ ਤੋਂ ਰੁਪਏ ਲਏ ਸੀ। ਕਿਹਾ ਜਾ ਰਿਹਾ ਹੈ ਕਿ ਉਸ ਨੇ ਏਆਈਏਡੀਐਮਕੇ AIADMK (ਅੰਮਾ) ਧਿਰ ਨੂੰ ਚੋਣ ਨਿਸ਼ਾਨ ਦਿਵਾਉਣ ਲਈ 50 ਕਰੋੜ ਦਾ ਸੌਦਾ ਕੀਤਾ ਸੀ। ਗ੍ਰਿਫ਼ਤਾਰੀ ਦੇ ਸਮੇਂ ਉਸ ਦੇ ਕੋਲੋਂ 1.3 ਕਰੋੜ ਰੁਪਏ ਬਰਾਮਦ ਹੋਏ ਸੀ। ਸੁਕੇਸ਼ ਦੇ ਤਿਹਾੜ ਜੇਲ੍ਹ ‘ਚ ਬੰਦ ਹੋਣ ਦੀਆਂ ਖ਼ਬਰਾਂ ਆਈਆਂ ਸੀ ਕਿ ਉਹ ਹਵਾਲਾਤ ‘ਚ ਵੀ ਕਰੋੜਾਂ ਰੁਪਏ ਦੀ ਵਸੂਲੀ ਦਾ ਰੈਕਟ ਚਲਾ ਰਿਹਾ ਹੈ।

  ਕੀ ਹੈ ਤਾਜ਼ਾ ਮਾਮਲਾ?

  ਦਰਅਸਲ ਨਵਾਂ ਮਾਮਲਾ ਫ਼ੋਰਟਿਸ ਪ੍ਰਮੋਟਰ ਸ਼ਿਵਿੰਦਰ ਸਿੰਘ ਦੀ ਪਤਨੀ ਅਦਿਤੀ ਐੱਸ ਸਿੰਘ ਦੀ ਸ਼ਿਕਾਇਤ ‘ਤੇ ਦਰਜ ਕੀਤਾ ਗਿਆ ਸੀ। ਉਨ੍ਹਾਂ ਨੇ ਦੋਸ਼ ਲਗਾਇਆ ਹੈ ਕਿ ਉਹ 200 ਕਰੋੜ ਰੁਪਏ ਦੀ ਧੋਖਾਧੜੀ ਦੀ ਸ਼ਿਕਾਰ ਹੋਈ ਹੈ। ਦੱਸਿਆ ਜਾਂਦਾ ਹੈ ਕਿ ਕਾਲ ਕਰਨ ਵਾਲੇ ਸ਼ਖ਼ਸ ਨੇ ਆਪਣੇ ਨੂੰ ਕਾਨੂੰਨ ਮੰਤਰਾਲਾ ਦਾ ਅਧਿਕਾਰੀ ਦੱਸਿਆ ਸੀ ਅਤੇ ਉਨ੍ਹਾਂ ਦੇ ਪਤੀ ਨੂੰ ਜ਼ਮਾਨਤ ਦਿਵਾਉਣ ਦਾ ਵਾਦਾ ਕੀਤਾ ਸੀ।

  ਦਿੱਲੀ ਪੁਲਿਸ ਦੀ ਆਰਥਿਕ ਸ਼ਾਖ਼ਾ ਨੇ ਅਦਿਤੀ ਸਿੰਘ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕੀਤਾ ਹੈ। ਇੱਕ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਪਤਾ ਚੱਲਿਆ ਕਿ ਇਸ ਦੇ ਪਿੱਛੇ ਮਾਸਟਰ ਮਾਇੰਡ ਸੁਕੇਸ਼ ਚੰਦਰਸ਼ੇਖਰ ਹੈ।
  Published by:Amelia Punjabi
  First published:
  Advertisement
  Advertisement