ਜਨਮਦਿਨ ਵਿਸ਼ੇਸ਼: ਜਦੋ ਗਾਉਂਦੇ-ਗਾਉਂਦੇ ਰੋਣ ਲੱਗੇ ਜਗਜੀਤ ਸਿੰਘ ਅਤੇ ਫ਼ਿਰ ਆਈ ਬੁਰੀ ਖ਼ਬਰ

Anuradha Shukla
Updated: February 8, 2018, 6:29 PM IST
ਜਨਮਦਿਨ ਵਿਸ਼ੇਸ਼: ਜਦੋ ਗਾਉਂਦੇ-ਗਾਉਂਦੇ ਰੋਣ ਲੱਗੇ ਜਗਜੀਤ ਸਿੰਘ ਅਤੇ ਫ਼ਿਰ ਆਈ ਬੁਰੀ ਖ਼ਬਰ
Anuradha Shukla
Updated: February 8, 2018, 6:29 PM IST
ਜਗਜੀਤ ਸਿੰਘ ਨੂੰ ਇਸ ਦੁਨੀਆ ਤੋਂ ਗਏ 7 ਸਾਲ ਹੋ ਗਏ। ਪਰ ਬੀਤੇ ਸਾਲਾਂ ਵਿੱਚ ਗ਼ਜ਼ਲ ਦੇ ਸ਼ੌਕੀਨਾਂ ਨੇ ਉਹਨਾਂ ਨੂੰ ਹਰ ਰੋਜ਼ ਯਾਦ ਕੀਤਾ, ਉਹ ਕਲਾਕਾਰ ਹੀ ਇਸ ਤਰ੍ਹਾਂ ਦੇ ਸੀ। ਜੇਕਰ ਤੁਸੀਂ ਇਸ਼ਕ ਵਿੱਚ ਹੋ ਤਾਂ ਜਗਜੀਤ ਸਿੰਘ ਨੂੰ ਸੁਣੋ ,ਦਿਲ ਟੁੱਟ ਗਿਆ ਹੋਵੇ ਤਾਂ ਉਹਨਾਂ ਨੂੰ ਸੁਣੋ ,ਗ਼ਮ ਵਿੱਚ ਹੋ ਤਾਂ ਉਹਨਾਂ ਨੂੰ ਸੁਣੋ, ਖੁਸ਼ੀ ਵਿੱਚ ਹੋ ਤਾਂ ਉਹਨਾਂ ਨੂੰ ਸੁਣੋ, ਭਗਤੀ ਵਿੱਚ ਹੋ ਤਾਂ ਉਹਨਾਂ ਨੂੰ ਸੁਣੋ ,ਡਾਂਸ ਕਰ ਰਹੇ ਹੋ ਤਾਂ ਉਹਨਾਂ ਨੂੰ ਸੁਣੋ ਮਤਲਬ ਤੁਸੀਂ ਜ਼ਿੰਦਗੀ ਦੇ ਹਰ ਪਹਿਲੂ 'ਤੇ ਉਹਨਾਂ ਦੀਆਂ ਗ਼ਜ਼ਲਾਂ ਸੁਣ ਸਕਦੇ ਹੋਉਹਨਾਂ ਵਿੱਚ ਇਹ ਖ਼ਾਸੀਅਤ ਸੀ ਕਿ ਉਹਨਾਂ ਨੂੰ 15 ਸਾਲ ਦੀ ਉਮਰ ਤੋਂ ਲੈ ਕੇ 85 ਸਾਲ ਤੱਕ ਦੀ ਉਮਰ ਦਾ ਹਰੇਕ ਵਿਅਕਤੀ ਸੁਣਦਾ ਸੀ। ਉਹਨਾਂ ਦੇ ਕੋਲ ਹਰੇਕ ਉਮਰ ਦੇ ਵਿਅਕਤੀ ਨੂੰ ਸੁਣਾਉਣ ਲਈ ਕੁੱਝ ਹੁੰਦਾ ਸੀ। ਜਗਜੀਤ ਸਿੰਘ ਦੇ ਕੋਲ ਗਾਇਕੀ ਦਾ ਵਿਭਾਗੀ ਸਟੋਰ ਸੀ। ਤੁਸੀਂ ਉਸਦੇ ਅੰਦਰ ਚਲੇ ਜਾਓ ਅਤੇ ਜੋ ਪਸੰਦ ਆਵੇ ਲੈ ਲਵੋ। ਤੁਸੀਂ ਉੱਥੋਂ ਖਾਲੀ ਹੱਥ ਵਾਪਿਸ ਨਹੀਂ ਆਓਗੇ।

ਇਸ ਸ਼ਾਨਦਾਰ ਰੇਂਜ ਦਾ ਬਹੁਤ ਵੱਡਾ ਕਾਰਨ ਹੈ, ਉਹਨਾਂ ਨੇ ਹਿੰਦੀ ਗਾਣੇ ਸੁਣਨ ਵਾਲਿਆਂ ਨੂੰ ਗ਼ਜ਼ਲ ਦਾ ਚਸਕਾ ਪਾਇਆ। ਗ਼ਜ਼ਲ ਨੂੰ ਉਰਦੂ ਦੀ ਮਾਲਕੀ ਸਮਝਣ ਵਾਲਿਆਂ ਨੂੰ ਗ਼ਲਤ ਸਾਬਿਤ ਕੀਤਾ। ਗ਼ਜ਼ਲ ਗਾਇਕੀ ਦੀ ਦੁਨੀਆ ਵਿਚ ਉਹ ਨਿਸ਼ਚਿਤ ਹੀ ਪਹਿਲੇ ਅਤੇ ਆਖਰੀ ਸਟਾਰ ਹੋਣਗੇ। ਉਹਨਾਂ ਦੇ ਪ੍ਰੋਗਰਾਮ ਵਿਚ ਅੱਖਾਂ ਬੰਦ ਕਰਕੇ ਸੁਨਣ ਵਾਲੇ ਲੋਕਾਂ ਦੇ ਨਾਲ ਨਾਲ ਨੱਚਣ ਅਤੇ ਠੁਮਕੇ ਲਗਾਉਣ ਵਾਲੇ ਲੋਕ ਵੀ ਹੁੰਦੇ ਸਨ। ਜਗਜੀਤ ਸਿੰਘ ਕਹਿੰਦੇ ਹੁੰਦੇ ਸੀ ਕਿ ਸਟੇਜ 'ਤੇ ਬੈਠਣ ਦੇ ਨਾਲ ਹੀ ਜੇਕਰ ਤੁਸੀਂ ਆਪਣੇ ਸੁਨਣ ਵਾਲਿਆਂ ਨਾਲ ਤਾਲਮੇਲ ਕਰ ਲਿਆ ਤਾਂ ਤੁਹਾਡੀ ਗਾਇਕੀ ਨੂੰ ਲੋਕ ਜੰਮ ਕੇ ਪਸੰਦ ਕਰਨਗੇ।

ਰਵਾਇਤੀ ਢੰਗ ਨਾਲ ਸੰਗੀਤ ਸਿੱਖਣ ਤੋ ਬਾਅਦ 60 ਦਾ ਦਸ਼ਕ ਜਗਜੀਤ ਸਿੰਘ ਲਈ ਚੁਣੌਤੀਆਂ ਭਰਿਆ ਸੀ। ਉਹ ਉਸ ਜਗਾ 'ਤੇ ਰਹੇ ਜਿੱਥੇ ਚੂਹਿਆਂ ਦਾ ਬੜਾ ਆਣਾ-ਜਾਣਾ ਰਹਿੰਦਾ ਸੀ। ਗਰਮੀ ਦੇ ਵਿੱਚ ਵੀ ਉਹ ਮੋਟੇ ਕੱਪੜੇ ਪਾਕੇ ਸੋਂਦੇ ਹੁੰਦੇ ਸੀ। ਮੁਸ਼ਕਿਲ ਨਾਲ ਕੋਈ ਜਗਾ ਮਿਲਦੀ ਸੀ ਕੀਤੇ ਉਹਨਾਂ ਨੂੰ ਗਾਉਣ ਲਈ। 60 ਦਾ ਦਸ਼ਕ ਖਤਮ ਹੋ ਰਿਹਾ ਸੀ ਤੇ 60 ਦਾ ਦਸ਼ਕ ਉਹਨਾਂ ਨੂੰ ਜਾਂਦੇ-ਜਾਂਦੇ ਚਿਤਰਾਂ ਦੱਤ ਨਾਲ ਮੁਲਾਕਾਤ ਕਰਵਾ ਗਿਆ। ਚਿਤਰਾਂ ਦੱਤ ਉਮਰ ਵਿੱਚ ਤਾ ਵੱਡੀ ਸੀ ਪਰ ਦੋਨਾਂ ਨੂੰ ਇਸ਼ਕ ਹੋ ਗਿਆ ਤੇ ਫਿਰ ਉਹਨਾਂ ਨੇ ਵਿਆਹ ਕਰਵਾ ਲਿਆ।

70 ਦੇ ਦਸ਼ਕ ਵਿੱਚ ਬਣੀ ਪਹਿਚਾਣ70 ਦਾ ਦਸ਼ਕ ਜਗਜੀਤ ਸਿੰਘ ਲਈ ਵਧੀਆ ਰਿਹਾ ,ਇਸ ਦਸ਼ਕ ਵਿੱਚ ਉਹਨਾਂ ਦੀ ਪਹਿਲੀ ਐਲਬਮ ਰਿਲੀਜ਼ ਹੋਈ। ਇਸ ਦੇ ਵਿੱਚ ਹੀ ਓਹਨਾ ਨੂੰ ਬਾਸੁ ਭੱਟਾਚਾਰੀਆ ਦੀ ਫਿਲਮ ਵਿੱਚ ਗਾਉਣ ਦਾ ਮੌਕਾ ਮਿਲਿਆ। ਇਸ ਤੋਂ ਬਾਅਦ ਓਹਨਾ ਕਦੇ ਪਿੱਛੇ ਮੁੜਕੇ ਨਹੀਂ ਦੇਖਿਆ।

ਅਨੂਪ ਜਲੋਟਾ ਨੇ ਜਗਜੀਤ ਸਿੰਘ ਉੱਪਰ ਇਕ ਡਾਕੂਮੈਂਟਰੀ ਬਣਾਈ ਅਤੇ ਉਸ ਵਿੱਚ ਕਿਹਾ ਕਿ ਜਗਜੀਤ ਸਿੰਘ ਅਤੇ ਚਿਤਰਾ ਸਿੰਘ ਨੂੰ ਲੋਕ ਕੈਨੇਡਾ ਵਿੱਚ ਇਹ ਕਹਿੰਦੇ ਸੀ ਕਿ ਦੋ ਸਰਦਾਰ ਇਕੱਠੇ ਗਾਉਣਗੇ ਅਤੇ ਬਾਅਦ ਵਿੱਚ ਲੋਕਾਂ ਨੂੰ ਪਤਾ ਲੱਗਿਆ ਕਿ ਉਹ ਪਤੀ-ਪਤਨੀ ਹਨ।

ਪ੍ਰਸਿੱਧੀ ਦੀ ਹੱਦ ਇਹ ਹੈ ਕਿ ਦੋਨਾਂ  ਅਦਾਕਾਰਾਂ ਨੇ ਪਹਿਲੀ ਵਾਰ ਕੈਨੇਡਾ ਵਿਚ ਪ੍ਰੋਗਰਾਮ ਕੀਤਾ, ਫਿਰ ਇੱਕ ਮਹੀਨੇ ਲਈ ਉਹਨਾਂ ਨੂੰ  ਉੱਥੇ ਤੋਂ ਵਾਪਸ ਆਉਣ ਦਾ ਮੌਕਾ ਨਹੀਂ ਮਿਲਿਆ। . ਅਗਲੇ ਕੁਝ ਦਿਨਾਂ ਲਈ ਉਹ ਹੀ ਹਾਲ ਬੁੱਕ ਰਿਹਾ ,ਜਿਥੇ ਓਹਨਾ ਨੇ ਪਹਿਲਾ ਪ੍ਰੋਗਰਾਮ ਕੀਤਾ ਸੀ।  ਭਾਰਤ ਵਾਪਸ ਆਉਣ ਤੋਂ ਪਹਿਲਾਂ, ਉਹਨਾਂ ਨੂੰ ਕੈਨੇਡਾ ਤੋਂ ਸਿੱਧੇ ਦੂਜੇ ਦੇਸ਼ਾਂ ਵਿੱਚ ਲਿਜਾਇਆ ਗਿਆ, ਇਹ ਜਗਜੀਤ ਸਿੰਘ ਦਾ ਜਾਦੂ ਸੀ।

80 ਦੇ ਦਹਾਕੇ ਵਿਚ ਇਹਨਾਂ ਦਾ ਜਾਦੂ  ਫ਼ਿਲਮ ਇੰਡਸਟਰੀ ਵਿੱਚ  ਬੋਲਣ ਲੱਗ ਪਿਆ। ਇਸ ਦਹਾਕੇ ਦੇ ਮੁਢਲੇ ਸਾਲਾਂ ਵਿਚ 'ਅਰਥ' ਦੇ ਨਾਲ ਨਾਲ ਸੰਗੀਤ ਨੇ ਜੋ ਸੁਕੂਨ ਦਿੱਤਾ ਜੋ ਜਗਜੀਤ ਸਿੰਘ ਨੂੰ ਅਲੱਗ ਹੀ ਮੁਕਾਮ ਤੇ ਲੈ ਗਈ।

ਇਸ ਦਹਾਕੇ ਦੇ ਖਤਮ ਹੋਣ ਤੋਂ ਪਹਿਲਾ ਪਹਿਲਾ ਕਮਾਲ ਕਰਨ ਦੀ ਵਾਰੀ ਇਕ ਹੋਰ ਮਹਾਨ ਸ਼ਖ਼ਸ਼ੀਅਤ ਗੁਲਜ਼ਾਰ ਦੀ ਸੀ। ਦੂਰਦਰਸ਼ਨ ਦੇ ਲਈ ਮਿਰਜ਼ਾ ਗਾਲਿਬ ਸੀਰੀਅਲ ਬਣ ਰਿਹਾ ਸੀ ਅਤੇ ਮਿਰਜ਼ਾ ਗ਼ਾਲਿਬ ਦਾ ਰੋਲ ਨਸਰੁੱਦੀਨ ਸ਼ਾਹ ਕਰ ਰਹੇ ਸੀ। ਜਗਜੀਤ ਸਿੰਘ ਨੇ ਮਿਰਜ਼ਾ ਗ਼ਾਲਿਬ ਨੂੰ ਗਾਇਆ ਹੈਂ।ਇਸ ਦੌਰਾਨ ਇੱਕ ਘਰੇਲੂ ਪਾਰਟੀ ਵਿੱਚ ਜਗਜੀਤ ਸਿੰਘ ਦੀ ਜ਼ਿੰਦਗੀ ਦਾ ਸਭ ਤੋਂ ਬੁਰਾ ਦਿਨ ਆਇਆ ਉਹ ਸੱਲ ਸੀ 1990.,ਪਾਰਟੀ ਖਤਮ ਹੋਣ ਵਾਲੀ ਸੀ। ਅੰਜੂ ਮਾਹੇਂਦਰੁ ਦੇ ਫ਼ਰਮਾਇਸ਼ ਆਈ ਕਿ ਜਗਜੀਤ ਸਿੰਘ ਜਾਣ ਤੋਂ ਪਹਿਲਾ ਦਰਦ ਤੋਂ ਮੇਰਾ ਦਾਮਨ ਭਰ ਦੋ ਸੁਣਾ ਦੇਣ।

ਜਦੋਂ ਪ੍ਰੋਗਰਾਮ ਖਤਮ ਹੋ ਗਿਆ ਤਾਂ ਉਸ ਦੇ ਇਕਲੌਤੇ ਪੁੱਤਰ ਵਿਵੇਕ ਸਿੰਘ ਦੀ  ਸੜਕ ਦੁਰਘਟਨਾ ਵਿਚ ਮੌਤ ਹੋ ਗਈ. ਪੁੱਤਰ ਦੇ ਜਾਣ ਦਾ  ਬੋਝ ਦੁਨੀਆ ਵਿਚ ਸਭ ਤੋਂ ਵੱਡਾ ਬੋਝ ਹੈ.

ਕੁਝ ਸਮੇਂ ਬਾਅਦ ਉਹ ਗਾਇਕੀ ਵਿਚ ਵਾਪਸ ਆਏ,ਪਾਰ ਅੰਦਾਜ ਪਹਿਲਾ ਵਰਗਾ ਨਹੀਂ ਸੀ।

70 ਦੀ ਉਮਰ ਵਿੱਚ 70 ਕੰਸਰਟ

ਉਹਨਾਂ ਦੀ ਇੱਛਾ ਸੀ ਕਿ ਉਹ 70 ਸਾਲ ਦੀ ਉਮਰ ਵਿਚ 70 ਕੰਸਰਟ ਕਰਨਗੇ,ਇਸਦੀ ਸ਼ੁਰੂਆਤ ਵੀ ਹੋ ਚੁਕੀ ਸੀ। ਸਾਰਿਆਂ ਨੇ ਕਿਹਾ ਸੀ ਕਿ ਉਮਰ ਦਾ ਖ਼ਿਆਲ ਰੱਖੋ, ਲੇਕਿਨ ਉਹ ਨਹੀਂ ਮੰਨੇ ਅਤੇ ਪ੍ਰੋਗਰਾਮ ਕਰਦੇ ਰਹੇ।ਇਕ ਪ੍ਰੋਗਰਾਮ ਵਿਚ ਗੁਲਜ਼ਾਰ ਸਾਹਬ ਨੇ ਕਿਹਾ ਕਿ ਖੂਬਸੂਰਤ ਯਾਰੀ ਹੈਂ। 70 ਦੀ ਉਮਰ ਵਿਚ 17 ਦਾ ਲੱਗਦਾ ਹੈਂ। ਫਿਰ ਉਸ ਦਿਨ ਜਗਜੀਤ ਸਿੰਘ ਨੇ ਸਟੇਜ ਤੇ ਗਾਇਆ ਕਿ ਠੁਕਰਾਓ ਹੁਣ ਪਿਆਰ ਕਿਉਕਿ ਮੈਂ 70 ਦਾ ਹਾਂ। ਸਾਰੇ ਬੈਠੇ ਉੱਥੇ ਇਹ ਸੁਣਕੇ ਝੂਮਣ ਲਗੇ।

ਕਿਸੇ ਨੇ ਸੋਚਿਆ ਨਹੀਂ ਸੀ ਕਿ ਗੁਲਜ਼ਾਰ ਸਾਹਬ ਦਾ ਛੋਟਾ ਜੇਹਾ ਜੁਮਲੇ ਨੂੰ ਗਾਇਕੀ ਵਿਚ ਢਾਲ ਦੇਣਗੇ।ਇਸ ਪ੍ਰੋਗਰਾਮ ਦੀ ਭੱਜ -ਦੌੜ ਵਿੱਚ ਉਹਨਾਂ ਨੂੰ ਅਚਾਨਕ ਬ੍ਰੇਨ ਹੈਮਰੇਜ ਹੋ ਗਿਆ। ਕੁਝ ਹਫਤਿਆਂ ਤਕ ਉਹ ਹਸਪਤਾਲ ਵਿੱਚ ਰਹੇ ਅਤੇ ਆਪਣੇ ਆਖਰੀ ਸ਼ਬਦਾ ਚਿੱਠੀ ਨਾ ਕੋਈ ਸੰਦੇਸ਼ ਪਤਾ ਨੀ ਕਿਹੜਾ ਦੇਸ਼ ਜਿਥੇ ਤੁਸੀਂ ਚਲੇ ਗਏ ਨਾਲ ਸੰਸਾਰ ਨੂੰ ਅਲਵਿਦਾ ਕਹਿ ਗਏ।

 

 

 

 

 

 
First published: February 8, 2018
ਹੋਰ ਪੜ੍ਹੋ
ਅਗਲੀ ਖ਼ਬਰ