• Home
 • »
 • News
 • »
 • entertainment
 • »
 • JAIPUR VICKY KAUSHAL AND KATRINA KAIF WEDDING TODAY CONCERT TOMORROW TO BE MEHENDI CEREMONY KNOW FULL PROGRAM AP

Katrina Kaif Vicky Kaushal Wedding: ਪੜ੍ਹੋ ਕੈਟ-ਵਿੱਕੀ ਦੇ ਵਿਆਹ ਦੇ ਫ਼ੰਕਸ਼ਨ ਨਾਲ ਜੁੜੀ ਹਰ ਜਾਣਕਾਰੀ

ਕੈਟਰੀਨਾ ਤੇ ਵਿੱਕੀ ਕੌਸ਼ਲ ਦੋਵੇਂ ਹੀ ਰਾਜਸਥਾਨ ਪਹੁੰਚ ਚੁੱਕੇ ਹਨ। ਮੰਗਲਵਾਰ ਯਾਨਿ 7 ਦਸੰਬਰ ਤੋਂ ਇਨ੍ਹਾਂ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਜਾਣਗੀਆਂ। ਇਹ ਦੋਵੇਂ 9 ਦਸੰਬਰ ਨੂੰ ਰਾਜਸਥਾਨ ਦੇ ਹੋਟਲ ਵਿੱਚ ਸ਼ਾਹੀ ਮੰਡਪ ਦੇ ਆਲੇ ਦੁਆਲੇ 7 ਫੇਰੇ ਲੈਣਗੇ। ਕੈਟ-ਵਿੱਕੀ ਦੇ ਵਿਆਹ ਦੇ ਹਰ ਫ਼ੰਕਸ਼ਨ ਬਾਰੇ ਆਓ ਤੁਹਾਨੂੰ ਦੱਸਦੇ ਹਾਂ ਇਸ ਖ਼ਬਰ `ਚ

Katrina Kaif Vicky Kaushal Wedding: ਪੜ੍ਹੋ ਕੈਟ-ਵਿੱਕੀ ਦੇ ਵਿਆਹ ਦੇ ਫ਼ੰਕਸ਼ਨ ਨਾਲ ਜੁੜੀ ਹਰ ਜਾਣਕਾਰੀ

 • Share this:
  ਫਿਲਮ ਸਟਾਰ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦੇ ਵਿਆਹ ਦੀਆਂ ਤਿਆਰੀਆਂ ਹੁਣ ਜ਼ੋਰਾਂ 'ਤੇ ਚੱਲ ਰਹੀਆਂ ਹਨ। ਵਿਆਹ ਦਾ ਜੋੜਾ ਅਤੇ ਹੋਰ ਮਹਿਮਾਨ ਬਰਵਾੜਾ ਫੋਰਟ ਹੋਟਲ ਪਹੁੰਚ ਚੁੱਕੇ ਹਨ। ਅੱਜ ਯਾਨਿ ਮੰਗਲਵਾਰ ਰਾਤ ਇੱਕ ਸੰਗੀਤ ਸਮਾਰੋਹ ਹੋਵੇਗਾ। ਉਸ ਤੋਂ ਬਾਅਦ ਲਗਾਤਾਰ ਵਿਆਹ ਦੇ ਪ੍ਰੋਗਰਾਮ ਹੋਣਗੇ। 9 ਦਸੰਬਰ ਨੂੰ ਦੁਪਹਿਰ ਬਾਅਦ ਵਿੱਕੀ ਕੌਸ਼ਲ ਦੇ ਸਿਰ 'ਤੇ ਸੇਹਰਾ ਬੰਨ੍ਹਿਆ ਜਾਵੇਗਾ ਅਤੇ ਕੈਟਰੀਨਾ ਕੈਫ ਦੁਲਹਨ ਬਣੇਗੀ। ਵਿਆਹ ਸਮਾਗਮ ਨਾਲ ਸਬੰਧਤ ਲਗਭਗ ਸਾਰੇ ਪ੍ਰੋਗਰਾਮ ਸਾਹਮਣੇ ਆ ਚੁੱਕੇ ਹਨ।

  ਪ੍ਰੋਗਰਾਮ ਅਨੁਸਾਰ ਮੰਗਲਵਾਰ ਯਾਨਿ 7 ਦਸੰਬਰ ਦੀ ਰਾਤ ਸੰਗੀਤ ਹੋਵੇਗਾ। ਉਸ ਤੋਂ ਬਾਅਦ ਬੁੱਧਵਾਰ ਨੂੰ ਸਵੇਰੇ 11 ਵਜੇ ਹਲਦੀ ਦੀ ਰਸਮ ਅਦਾ ਕੀਤੀ ਜਾਵੇਗੀ। ਇਸ ਤੋਂ ਬਾਅਦ ਮਹਿੰਦੀ ਦੀ ਰਸਮ ਅਦਾ ਕੀਤੀ ਜਾਵੇਗੀ। ਇਸ ਤੋਂ ਪਹਿਲਾਂ 8 ਤੋਂ 10 ਵਜੇ ਤੱਕ ਨਾਸ਼ਤਾ ਹੋਵੇਗਾ। ਦੇਰ ਸ਼ਾਮ ਨੂੰ ਡਿਨਰ ਤੋਂ ਬਾਅਦ ਰਾਤ ਦੀ ਪਾਰਟੀ ਹੋਵੇਗੀ। ਫੇਰਿਆਂ ਦੀ ਰਸਮ ਵੀਰਵਾਰ ਨੂੰ ਸ਼ਾਮ 6 ਵਜੇ ਸ਼ੁਰੂ ਹੋਵੇਗੀ। ਇਸ ਤੋਂ ਬਾਅਦ ਦੇਰ ਰਾਤ ਤੱਕ ਵਿਆਹ ਦੀ ਪਾਰਟੀ ਚੱਲੇਗੀ। ਇਸ ਦੌਰਾਨ ਸੁਰੱਖਿਆ ਦੇ ਸਖ਼ਤ ਪ੍ਰਬੰਧ ਹੋਣਗੇ।

  ਸੋਮਵਾਰ ਦੇਰ ਰਾਤ ਕਿਲ੍ਹੇ 'ਚ ਪਹੁੰਚਿਆ ਵਿਆਹ ਵਾਲਾ ਜੋੜਾ
  ਇਸ ਤੋਂ ਪਹਿਲਾਂ ਸੋਮਵਾਰ ਰਾਤ ਕੈਟਰੀਨਾ ਕੈਫ ਅਤੇ ਐਕਟਰ ਵਿੱਕੀ ਕੌਸ਼ਲ ਜੈਪੁਰ ਏਅਰਪੋਰਟ ਪਹੁੰਚੇ। ਬਾਅਦ ਵਿੱਚ ਪੁਲਿਸ ਦੇ ਸਖ਼ਤ ਸੁਰੱਖਿਆ ਪ੍ਰਬੰਧਾਂ ਵਿੱਚ ਉਹ ਸਵਾਈ ਮਾਧੋਪੁਰ ਜ਼ਿਲ੍ਹੇ ਦੇ ਚੌਥ ਕਾ ਬਰਵਾੜਾ ਕਸਬੇ ਪਹੁੰਚੇ। ਵਿਆਹ ਵਾਲੇ ਜੋੜੇ ਦਾ ਕਾਫਲਾ ਤਿੰਨ ਲਗਜ਼ਰੀ ਕਾਰਾਂ ਵਿੱਚ ਰਾਤ 11.10 ਵਜੇ ਚੌਥ ਕਾ ਬਰਵਾੜਾ ਕਸਬੇ ਸਥਿਤ ਸਿਕਸ ਸੈਂਸ ਬਰਵਾੜਾ ਫੋਰਟ ਹੋਟਲ ਪਹੁੰਚਿਆ।

  ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦਾ ਕੀਤਾ ਗਿਆ ਸ਼ਾਨਦਾਰ ਸਵਾਗਤ 
  ਉੱਥੇ ਹੋਟਲ ਪ੍ਰਬੰਧਕਾਂ ਵੱਲੋਂ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਦੌਰਾਨ ਆਤਿਸ਼ਬਾਜ਼ੀ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ। ਦੋਵਾਂ ਦਾ ਫੁੱਲਾਂ ਦੇ ਹਾਰ ਪਾ ਕੇ ਅਤੇ ਤਿਲਕ ਲਗਾ ਕੇ ਸਵਾਗਤ ਕੀਤਾ ਗਿਆ। ਹੁਣ ਦੋ ਦਿਨਾਂ ਤੱਕ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨਾਲ ਵਿਆਹ ਸਮਾਗਮ ਦੇ ਪ੍ਰੋਗਰਾਮ ਹੋਣਗੇ।

  ਰਾਜਵਾੜਾ ਸ਼ਾਹੀ ਅੰਦਾਜ਼ `ਚ ਹੋਵੇਗਾ ਵਿਆਹ
  ਧਿਆਨ ਯੋਗ ਹੈ ਕਿ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦਾ ਵਿਆਹ ਰਾਜਵਾੜਾ ਸ਼ਾਹੀ ਅੰਦਾਜ਼ ਨਾਲ ਬਰਵਾੜਾ ਫੋਰਟ ਦੇ ਸਿਕਸ ਸੈਂਸ ਹੋਟਲ ਵਿੱਚ ਹੋਵੇਗਾ। ਇਸ ਵਿਆਹ ਦੀ ਰਸਮ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ ਹੈ। ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਇਸ ਵਿਆਹ ਸਮਾਗਮ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵੀ ਚੌਕਸ ਹੈ।
  Published by:Amelia Punjabi
  First published: