Home /News /entertainment /

Sukhdeep Sukhi: ਸੁਖਦੀਪ ਸੁੱਖੀ ਦੀ ਸੜਕ ਹਾਦਸੇ ਨੇ ਲਈ ਜਾਨ, ਫਿਲਮ 'ਇਸ਼ਕ ਨਾ ਹੋਵੇ ਰੱਬਾ' ਕੀਤੀ ਸੀ ਡਾਇਰੈਕਟਰ

Sukhdeep Sukhi: ਸੁਖਦੀਪ ਸੁੱਖੀ ਦੀ ਸੜਕ ਹਾਦਸੇ ਨੇ ਲਈ ਜਾਨ, ਫਿਲਮ 'ਇਸ਼ਕ ਨਾ ਹੋਵੇ ਰੱਬਾ' ਕੀਤੀ ਸੀ ਡਾਇਰੈਕਟਰ

Sukhdeep Sukhi

Sukhdeep Sukhi

Punjabi Film Director Sukhdeep Sukhi Passes Away: ਪੰਜਾਬੀ ਫਿਲਮ ਜਗਤ ਤੋਂ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਮਸ਼ਹੂਰ ਫਿਲਮ ਨਿਰਦੇਸ਼ਕ ਅਤੇ ਰੇਡੀਓ ਜੌਕੀ ਸੁਖਦੀਪ ਸਿੰਘ ਸੁੱਖੀ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। 23 ਨਵੰਬਰ ਦੀ ਰਾਤ ਨੂੰ ਜਲੰਧਰ 'ਚ ਹੋਏ ਹਾਦਸੇ 'ਚ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸੀ, ਜਿਸ ਤੋਂ ਬਾਅਦ ਉਸ ਨੂੰ ਗੰਭੀਰ ਹਾਲਤ 'ਚ ਰਾਮਾ ਮੰਡੀ ਦੇ ਜੌਹਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਇੱਥੇ ਇਲਾਜ ਦੌਰਾਨ ਦੇਰ ਰਾਤ ਉਨ੍ਹਾਂ ਦੀ ਮੌਤ ਹੋ ਗਈ।

ਹੋਰ ਪੜ੍ਹੋ ...
  • Share this:

ਜਾਣਕਾਰੀ ਲਈ ਦੱਸ ਦੇਈਏ ਕਿ ਸੁਖਦੀਪ ਸਿੰਘ ਸੁੱਖੀ ਨੇ ਬਤੌਰ ਰੇਡੀਓ ਜੌਕੀ ਖੂਬ ਨਾਮ ਕਮਾਇਆ। ਇਸ ਤੋਂ ਇਲਾਵਾ ਉਹ ਇਕ ਵਧੀਆ ਅਦਾਕਾਰ ਵੀ ਰਹੇ। ਸੁਖਦੀਪ ਸੁੱਖੀ ਨੇ ਸਾਲ 2018 ਵਿੱਚ ਪੰਜਾਬੀ ਫਿਲਮ ਇਸ਼ਕ ਨਾ ਹੋਵ ਰੱਬਾ ਦਾ ਨਿਰਦੇਸ਼ਨ ਕੀਤਾ, ਇਸ ਤੋਂ ਬਾਅਦ ਉਸਨੇ ਬੀਕਾਨੇਰੀ ਫੇਮ (2020) ਅਤੇ ਨੋ ਨੋ ਨੋ (2020) ਦਾ ਨਿਰਦੇਸ਼ਨ ਕੀਤਾ। ਫਿਲਮਾਂ ਨੂੰ ਦਰਸ਼ਕਾਂ ਦਾ ਮਿਲਿਆ-ਜੁਲੀਆ ਰਿਸਪਾਂਸ ਮਿਲਿਆ।

ਦੱਸ ਦੇਈਏ ਕਿ ਸੁੱਖੀ ਕਈ ਮਿਊਜ਼ਿਕ ਵੀਡੀਓਜ਼ ਦਾ ਨਿਰਦੇਸ਼ਨ ਵੀ ਕੀਤਾ। ਕਲਾਕਾਰ ਸੁੱਖੀ ਦੇ ਮਾਤਾ-ਪਿਤਾ ਪਹਿਲਾ ਹੀ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਸੀ। ਜਿਸ ਕਾਰਨ ਉਹ ਬਹੁਤ ਦੁੱਖੀ ਰਹਿੰਦਾ ਸੀ। ਸੁੱਖੀ ਦੀ ਅਚਨਚੇਤ ਮੌਤ ਦੀ ਖਬਰ ਮਿਲਣ ਨਾਲ ਉਸ ਦੇ ਪ੍ਰਸ਼ੰਸਕਾਂ 'ਚ ਸੋਗ ਦੀ ਲਹਿਰ ਫੈਲ ਗਈ ਹੈ।

Published by:Rupinder Kaur Sabherwal
First published:

Tags: Accident, Entertainment, Entertainment news, Pollywood, Punjab, Punjabi industry