HOME » NEWS » Films

ਸੋਨੂੰ ਸੂਦ ਕਰਵਾਉਣਗੇ ਮਜ਼ਦੂਰ ਦੀ ਨਵਜੰਮੀ ਬੱਚੀ ਦੇ ਦਿਲ ਦਾ ਆਪ੍ਰ੍ਰੇਸ਼ਨ

News18 Punjabi | News18 Punjab
Updated: June 11, 2021, 9:18 PM IST
share image
ਸੋਨੂੰ ਸੂਦ ਕਰਵਾਉਣਗੇ ਮਜ਼ਦੂਰ ਦੀ ਨਵਜੰਮੀ ਬੱਚੀ ਦੇ ਦਿਲ ਦਾ ਆਪ੍ਰ੍ਰੇਸ਼ਨ
ਸੋਨੂੰ ਸੂਦ ਕਰਵਾਉਣਗੇ ਮਜ਼ਦੂਰ ਦੀ ਨਵਜੰਮੀ ਬੱਚੀ ਦੇ ਦਿਲ ਦਾ ਆਪ੍ਰ੍ਰੇਸ਼ਨ (file photo)

ਪਰਿਵਾਰ ਨੇ ਹੱਥ ਜੋੜ ਕੇ ਸੋਨੂੰ ਸੂਦ ਦਾ ਧੰਨਵਾਦ ਕਰਨਾ ਸ਼ੁਰੂ ਕੀਤਾ ਤਾਂ ਉਨ੍ਹਾਂ ਕਿਹਾ ਕਿ ਧੰਨਵਾਦ ਕਰਨ ਦੀ ਕੋਈ ਗੱਲ ਨਹੀਂ, ਤੁਸੀਂ ਚਿੰਤਾ ਨਾ ਕਰੋ। ਬੱਚੀ ਪੂਰੀ ਤਰ੍ਹਾਂ ਤੰਦਰੁਸਤ ਹੋ ਕੇ ਜਲਦੀ ਹੀ ਘਰ ਆ ਜਾਵੇਗੀ।

  • Share this:
  • Facebook share img
  • Twitter share img
  • Linkedin share img
ਜਲੌਰ- ਐਕਟਰ ਸੋਨੂੰ ਸੂਦ ਨੇ ਦੇਸ਼ ਭਰ ਵਿਚ ਸਹਾਇਤਾ ਲਈ ਆਪਣੇ ਹੱਥ ਵਧਾਏ ਹਨ, ਹੁਣ ਉਹ ਜਲੌਰ ਤੋਂ ਇਕ ਦਿਹਾੜੀ ਮਜ਼ਦੂਰ ਦੀ ਲੜਕੀ ਲਈ ਦਿਲ ਦਾ ਆਪ੍ਰੇਸ਼ਨ ਕਰਵਾਉਣਗੇ।  ਜਾਲੌਰ ਦੇ ਭਾਗਰਾਮ ਦੇ ਘਰ 1 ਜੂਨ ਨੂੰ ਲੜਕੀ ਨੇ ਜਨਮ ਲਿਆ। ਪਰ ਸਿਹਤ ਸਮੱਸਿਆਵਾਂ ਹੋਣ ਤੋਂ ਬਾਅਦ ਡਾਕਟਰਾਂ ਨੇ ਪਾਇਆ ਕਿ ਨਵਜੰਮੇ ਲੜਕੀ ਦੀ ਜਾਂਚ ਵਿਚ ਮਾਸੂਮ ਦੇ ਦਿਲ ਵਿੱਚ ਇੱਕ ਛੇਕ ਹੈ ਅਤੇ ਦਿਲ ਦੀਆਂ ਨਾੜੀਆਂ ਵੀ ਗਲਤ ਢੰਗ ਨਾਲ ਜੁੜੀਆਂ ਹੋਈਆਂ ਹਨ। ਡਾਕਟਰਾਂ ਨੇ ਦੱਸਿਆ ਕਿ ਇਹਨਾਂ ਨੂੰ ਆਪ੍ਰੇਸ਼ਨ ਕਰਕੇ ਹੀ ਠੀਕ ਕੀਤਾ ਜਾ ਸਕਦਾ ਹੈ। ਇਹ ਆਪ੍ਰੇਸ਼ਨ ਸਿਰਫ ਜੋਧਪੁਰ ਵਰਗੇ ਵੱਡੇ ਸ਼ਹਿਰ ਵਿੱਚ ਕੀਤਾ ਜਾ ਸਕਦਾ ਹੈ। ਫਿਰ ਭਾਗਰਮ ਆਪਣੀ ਲੜਕੀ ਨੂੰ ਲੈਕੇ ਜੋਧਪੁਰ ਚਲਾ ਗਿਆ। ਉਥੇ ਡਾਕਟਰਾਂ ਨੇ ਆਪ੍ਰੇਸ਼ਨ ਦਾ ਖਰਚ 8 ਲੱਖ ਰੁਪਏ ਦੱਸੀ।

ਮਜ਼ਦੂਰ ਪਿਤਾ ਅਪ੍ਰੇਸ਼ਨ ਦਾ ਖਰਚਾ ਚੁੱਕਣ ਦੇ ਅਯੋਗ ਸੀ। ਉਹ ਥੱਕ ਹਾਰ ਕੇ ਘਰ ਬੈਠ ਗਿਆ। ਇਸੇ ਦੌਰਾਨ ਗੁਆਂਢ ਵਿੱਚ ਰਹਿਣ ਵਾਲੇ ਇੱਕ ਨੌਜਵਾਨ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਸਨੇ ਸੰਚੌਰ ਵਿੱਚ ਰਹਿੰਦੇ ਸਮਾਜ ਸੇਵਕ ਨਾਲ ਸੰਪਰਕ ਕੀਤਾ। ਉਸਨੇ ਦਰਿਆਦਿਲ ਸਿਨੇਮਾ ਸਟਾਰ ਸੋਨ ਸੂਦ ਨੂੰ ਟਵੀਟ ਕਰਕੇ ਲੜਕੀ ਦੀ ਬਿਮਾਰੀ ਅਤੇ ਪਿਤਾ ਬਾਰੇ ਦੱਸਿਆ। ਇਸ ਤੋਂ ਥੋੜ੍ਹੀ ਦੇਰ ਬਾਅਦ ਹੀ ਸੋਨੂੰ ਸੂਦ ਨੇ ਟਵਿੱਟਰ ਰਾਹੀਂ ਸੰਪਰਕ ਕੀਤਾ। ਲੜਕੀ ਦੇ ਪਰਿਵਾਰ ਬਾਰੇ ਜਾਣਕਾਰੀ ਲੈਕੇ ਭਰੋਸਾ ਦੁਆਇਆ ਕਿ ਉਹ ਮੁੰਬਈ ਦੇ ਵੱਡੇ ਡਾਕਟਰ ਤੋਂ ਲੜਕੀ ਦਾ ਆਪ੍ਰੇਸ਼ਨ ਕਰਵਾਉਣਗੇ ਅਤੇ ਸਾਰਾ ਖਰਚਾ ਉਨ੍ਹਾਂ ਦੀ ਫਾਊਂਡੇਸ਼ਨ ਚੁੱਕੇਗਾ।

ਸੋਨੂੰ ਦੀ ਟੀਮ ਦੇ ਹਿਤੇਸ਼ ਜੈਨ ਜੋਧਪੁਰ ਤੋਂ ਐਂਬੂਲੈਂਸ ਰਾਹੀਂ ਲੜਕੀ ਨੂੰ ਲੈਣ ਪੁੱਜੇ। ਹਿਤੇਸ਼ ਜੈਨ ਦੇ ਜਾਣ ਤੋਂ ਪਹਿਲਾਂ ਸੋਨੂੰ ਸੂਦ ਨੂੰ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਵਾਈ।ਪਰਿਵਾਰ ਨੇ ਹੱਥ ਜੋੜ ਕੇ ਸੋਨੂੰ ਸੂਦ ਦਾ ਧੰਨਵਾਦ ਕਰਨਾ ਸ਼ੁਰੂ ਕੀਤਾ ਤਾਂ ਉਨ੍ਹਾਂ ਕਿਹਾ ਕਿ ਧੰਨਵਾਦ ਕਰਨ ਦੀ ਕੋਈ ਗੱਲ ਨਹੀਂ, ਤੁਸੀਂ ਚਿੰਤਾ ਨਾ ਕਰੋ। ਬੱਚੀ ਪੂਰੀ ਤਰ੍ਹਾਂ ਤੰਦਰੁਸਤ ਹੋ ਕੇ ਜਲਦੀ ਹੀ ਘਰ ਆ ਜਾਵੇਗੀ। ਉਸ ਤੋਂ ਬਾਅਦ ਮੈਂ ਇਕ ਵਾਰ ਤੁਹਾਡੇ ਘਰ ਜ਼ਰੂਰ ਆਵਾਂਗਾ ਅਤੇ ਰਾਜਸਥਾਨੀ ਭੋਜਨ ਖਾਵਾਂਗਾ।
ਪਰਿਵਾਰਕ ਮੈਂਬਰਾਂ ਨੇ ਲੜਕੀ ਦਾ ਨਾਮ ਸੋਨੂੰ ਰੱਖਿਆ ਹੈ। ਬੱਚੀ ਦੇ ਪਿਤਾ ਭਾਗਰਾਮ ਦਾ ਕਹਿਣਾ ਹੈ ਕਿ ਬੱਚੀ ਦਾ ਇਲਾਜ਼ ਇੰਨਾ ਮਹਿੰਗਾ ਸੀ, ਅਸੀਂ ਅਜਿਹਾ ਕਰਨ ਦੇ ਯੋਗ ਨਹੀਂ ਸੀ। ਸੋਨੂੰ ਸੂਦ ਸਾਡੇ ਲਈ ਰੱਬ ਵਰਗਾ ਹੈ। ਇਸ ਲਈ ਅਸੀਂ ਇਸ ਲੜਕੀ ਦਾ ਨਾਮ ਸੋਨੂੰ ਸਰ ਦੇ ਨਾਮ 'ਤੇ ਰੱਖਿਆ ਹੈ।
Published by: Ashish Sharma
First published: June 11, 2021, 9:15 PM IST
ਹੋਰ ਪੜ੍ਹੋ
ਅਗਲੀ ਖ਼ਬਰ