Jasmine Sandlas-Sunanda Sharma In Dil Diyan Gallan Season 2: ਪੰਜਾਬੀ ਅਦਾਕਾਰਾ ਸੋਨਮ ਬਾਜਵਾ ਦਾ ਸ਼ੋਅ `ਦਿਲ ਦੀਆਂ ਗੱਲਾਂ ਸੀਜ਼ਨ 2` ਦੇ ਚੱਲਦੇ ਸੁਰਖੀਆਂ ਬਟੋਰ ਰਹੀ ਹੈ। ਅਦਾਕਾਰਾ ਨਾਲ ਸ਼ੋਅ ਵਿੱਚ ਇੱਕ ਤੋਂ ਬਾਅਦ ਇੱਕ ਕਈ ਮਸ਼ਹੂਰ ਕਲਾਕਾਰ ਨਜ਼ਰ ਆ ਰਹੇ ਹਨ। ਜੋ ਕਿ ਅਦਾਕਾਰਾ ਦੇ ਨਾਲ-ਨਾਲ ਪ੍ਰਸ਼ੰਸ਼ਕਾਂ ਸਾਹਮਣੇ ਵੀ ਆਪਣੇ ਦਿਲ ਦੇ ਜਜ਼ਬਾਤ ਰੱਖ ਰਹੇ ਹਨ। ਇਸ ਵਿਚਕਾਰ ਹੀ ਹੁਣ ਸੁਨੰਦਾ ਸ਼ਰਮਾ (Sunanda Sharma) ਅਤੇ ਜੈਸਮੀਨ ਸੈਂਡਲਾਸ (Jasmine Sandlas) ਇਸ ਸ਼ੋਅ ਦਾ ਹਿੱਸਾ ਬਣਨਗੀਆਂ। ਜੋ ਕਿ ਸੋਨਮ ਨਾਲ ਦਿਲ ਦੇ ਜਜ਼ਬਾਤ ਸਾਂਝੇ ਕਰਦੇ ਹੋਏ ਨਜ਼ਰ ਆਉਂਣਗੀਆਂ।
ਦੱਸ ਦੇਈਏ ਕਿ ਜੈਸਮੀਨ ਇੰਨੀ ਦਿਨੀਂ ਪੰਜਾਬ ਵਿੱਚ ਹੈ। ਇਸ ਦੌਰਾਨ ਉਹ ਸੋਨਮ ਬਾਜਵਾ ਦੇ ਸ਼ੋਅ `ਦਿਲ ਦੀਆਂ ਗੱਲਾਂ ਸੀਜ਼ਨ 2`ਦਾ ਹਿੱਸਾ ਬਣੇਗੀ। ਜੀ ਹਾਂ, ਪੰਜਾਬੀ ਗਾਇਖਾ ਜੈਸਮੀਨ ਸੈਂਡਲਾਸ ਸ਼ੋਅ ਦਾ ਹਿੱਸਾ ਬਣਨ ਲਈ ਤਿਆਰ ਹੈ। ਜਿਸਦੀ ਤਸਵੀਰ ਸੋਨਮ ਬਾਜਵਾ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਸ਼ੇਅਰ ਕੀਤੀ ਗਈ। ਸੋਨਮ ਬਾਜਵਾ ਦੇ ਸ਼ੋਅ ਤੋਂ ਇਹ ਤਾਂ ਸਾਫ਼ ਹੈ ਕਿ ਇਸ ਦੇ ਜਰਿਏ ਇੰਡਸਟਰੀ ਦੇ ਸਿਤਾਰੇ ਆਪਣੇ ਦਿਲ ਦੀਆਂ ਗੱਲਾਂ ਪ੍ਰਸ਼ੰਸ਼ਕਾਂ ਨਾਲ ਸਾਂਝੀਆਂ ਕਰਦੇ ਹਨ।
ਇਸ ਤੋਂ ਇਲਾਵਾ ਸਿੰਗਰ ਸੁਨੰਦਾ ਸ਼ਰਮਾ ਵੀ ਇਸ ਸ਼ੋਅ ਦਾ ਹਿੱਸਾ ਬਣੇਗੀ। ਜੈਸਮੀਨ ਅਤੇ ਸੁਨੰਦਾ ਹੁਣ ਤੱਕ ਕਈ ਸ਼ਾਨਦਾਰ ਗੀਤ ਪੰਜਾਬੀ ਇੰਡਸਟਰੀ ਨੂੰ ਦੇ ਚੁੱਕੀਆਂ ਹਨ। ਜਿਨ੍ਹਾਂ ਨੂੰ ਪ੍ਰਸ਼ੰਸ਼ਕਾਂ ਦਾ ਬੇਹੱਦ ਪਿਆਰ ਮਿਲਿਆ ਤੇ ਮਿਲ ਰਿਹਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Entertainment, Entertainment news, Jasmine Sandlas, Pollywood, Punjabi industry, Singer, Sonam, Sonam bajwa, Sonam Bajwa Pics