Jasmine Sandlas Reply To Trollers: ਜੈਸਮੀਨ ਸੈਂਡਲਾਸ ਆਪਣੇ ਗੀਤ ‘ਜੀ ਜਿਹਾ ਕਰਦਾ’ (Jee Jeha Karda) ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਇਸ ਗੀਤ ਨੂੰ ਭਲੇ ਹੀ ਪ੍ਰਸ਼ੰਸ਼ਕਾਂ ਦੁਆਰਾ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਪਰ ਆਪਣੇ ਲੁੱਕਸ ਦੇ ਚੱਲਦੇ ਗਾਇਕਾ ਨੂੰ ਆਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ। ਜੈਸਮੀਨ ਦੀ ਡ੍ਰੈਸਿੰਗ ਸੈਂਸ ਨੂੰ ਲੈ ਕੇ ਖੂਬ ਗੱਲਾਂ ਸੁਣਾਈਆਂ ਜਾ ਰਹੀਆਂ ਹਨ।
View this post on Instagram
ਇਸ ਵਿਚਕਾਰ ਜੈਸਮੀਨ ਵੱਲੋਂ ਆਪਣੇ ਗੀਤ ਦੇ ਲੁੱਕ ਦੀ ਇੱਕ ਹੋਰ ਤਸਵੀਰ ਸ਼ੇਅਰ ਕੀਤੀ ਗਈ ਹੈ। ਜੈਸਮੀਨ ਨੇ ਤਸਵੀਰ ਸ਼ੇਅਰ ਕਰਦਿਆਂ ਕੈਪਸ਼ਨ ‘ਚ ਲਿਖਿਆ, “ਮੈਂ ਆਪਣੇ ਗਾਣੇ ਪ੍ਰਮੋਟ ਨਹੀਂ ਕਰਦੀ, ਮੇਰੇ ਗਾਣੇ ਮੈਨੂੰ ਪ੍ਰਮੋਟ ਕਰਦ ਹਨ।”
ਜੈਸਮੀਨ ਦੀ ਤਸਵੀਰ ਉੱਪਰ ਕਮੈਂਟ ਕਰਦਿਆਂ ਇੱਕ ਯੂਜ਼ਰ ਨੇ ਲਿਖਿਆ, “ਜੇ ਇੱਦਾਂ ਦੇ ਕੱਪੜੇ ਪਾਵੇਗੀ ਤਾਂ ਗੀਤ ਤਾਂ ਆਪੇ ਪ੍ਰਮੋਟ ਹੋ ਜਾਣਾ।” ਇੱਕ ਹੋਰ ਸ਼ਖਸ ਨੇ ਲਿਖਿਆ, “ਕਿਉਂ ਪੰਜਾਬ ਦਾ ਵਿਰਸਾ ਖਰਾਬ ਕਰ ਰਹੀ ਹੈ।” ਇੱਕ ਹੋਰ ਯੂਜ਼ਰ ਨੇ ਲਿਖਿਆ, “ਇਹੋ ਜਿਹੀ ਫੋਟੋ ਸ਼ੇਅਰ ਕਰਕੇ ਸੌਂਗ ਪ੍ਰਮੋਟ ਕਰਨ ਦੀ ਲੋੜ ਹੀ ਨਹੀਂ।”
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Entertainment, Entertainment news, Jasmine Sandlas, Pollywood, Punjabi singer, Singer