Jasmine Sandlas: ਜੈਸਮੀਨ ਸੈਂਡਲਾਸ ਦਾ ਨਵਾਂ ਗੀਤ 'Bamb Aagya' ਰਿਲੀਜ਼, ਦੇਖੋ ਹੌਟ ਲੁੱਕ

Jasmine Sandlas New Song Bamb Bamb Aagya out: ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਗੁਲਾਬੀ ਕੁਈਨ ਜੈਸਮੀਨ ਸੈਂਡਲਾਸ (Jasmine Sandlas) ਨਾ ਸਿਰਫ਼ ਆਪਣੇ ਪੇਸ਼ੇਵਰ ਬਲਕਿ ਨਿੱਜੀ ਜ਼ਿੰਦਗੀ ਦੇ ਚੱਲਦੇ ਸੁਰਖੀਆਂ ਵਿੱਚ ਰਹਿੰਦੀ ਹੈ। ਦੱਸ ਦੇਈਏ ਕਿ ਪੰਜਾਬੀ ਸੰਗੀਤ ਇੰਡਸਟਰੀ ਦੀ ਗੁਲਾਬੀ ਕਵੀਨ ਦਾ ਨਵਾਂ ਗੀਤ ਬੰਮ ਆਗਿਆ (Bamb Aagya) ਰਿਲੀਜ਼ ਹੋ ਚੁੱਕਿਆ ਹੈ।

Jasmine Sandlas: ਜੈਸਮੀਨ ਸੈਂਡਲਾਸ ਦਾ ਨਵਾਂ ਗੀਤ 'Bamb Aagya' ਰਿਲੀਜ਼, ਦੇਖੋ ਹੌਟ ਲੁੱਕ

  • Share this:
Jasmine Sandlas New Song Bamb Bamb Aagya out: ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਗੁਲਾਬੀ ਕੁਈਨ ਜੈਸਮੀਨ ਸੈਂਡਲਾਸ (Jasmine Sandlas) ਨਾ ਸਿਰਫ਼ ਆਪਣੇ ਪੇਸ਼ੇਵਰ ਬਲਕਿ ਨਿੱਜੀ ਜ਼ਿੰਦਗੀ ਦੇ ਚੱਲਦੇ ਸੁਰਖੀਆਂ ਵਿੱਚ ਰਹਿੰਦੀ ਹੈ। ਦੱਸ ਦੇਈਏ ਕਿ ਪੰਜਾਬੀ ਸੰਗੀਤ ਇੰਡਸਟਰੀ ਦੀ ਗੁਲਾਬੀ ਕਵੀਨ ਦਾ ਨਵਾਂ ਗੀਤ ਬੰਮ ਆਗਿਆ (Bamb Aagya) ਰਿਲੀਜ਼ ਹੋ ਚੁੱਕਿਆ ਹੈ।




ਜੀ ਹਾਂ, ਹੁਣ ਪ੍ਰਸ਼ੰਸ਼ਕਾਂ ਦਾ ਇੰਤਜ਼ਾਰ ਖਤਮ ਹੋ ਚੁੱਕਾ ਹੈ। ਗਾਇਕਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਵੀਡੀਓ ਸ਼ੇਅਰ ਕਰਦੇ ਹੋਏ ਇਸਦੀ ਜਾਣਕਾਰੀ ਦਿੱਤੀ ਹੈ। ਜੈਸਮੀਨ ਨੇ ਗੀਤ ਦਾ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ- It’s out 💣 (Bamb Aagya) ਇਸਦੇ ਨਾਲ ਹੀ ਉਨ੍ਹਾਂ ਨੇ gursidhu ਅਤੇ ਬਾਕੀ ਟੀਮ ਨੂੰ ਵੀ ਪੋਸਟ ਵਿੱਚ ਟੈਗ ਕੀਤਾ ਹੈ। ਜੈਸਮੀਨ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਜਰਿਏ ਫੈਨਜ਼ ਨਾਲ ਹਮੇਸ਼ਾ ਜੁੜੀ ਰਹਿੰਦੀ ਹੈ। ਇਸਦੇ ਨਾਲ ਹੀ ਉਹ ਆਪਣੀਆਂ ਤਸਵੀਰਾਂ ਅਤੇ ਵੀਡੀਓ ਫੈਨਜ਼ ਨਾਲ ਸ਼ੇਅਰ ਕਰਦੀ ਹੈ। ਜਿਸਨੂੰ ਪ੍ਰਸ਼ੰਸ਼ਕ ਖੂਬ ਪਸੰਦ ਕਰਦੇ ਹਨ। ਜੈਸਮੀਨ ਨੇ ਆਪਣੀ ਮਾਂ, ਭਰਾ, ਭੈਣ ਅਤੇ ਆਪਣੇ ਕੁੱਤੇ ਨਾਲ ਹਮੇਸ਼ਾ ਨਜ਼ਰ ਆਉਂਦੀ ਹੈ।

ਜ਼ਿਕਰਯੋਗ ਹੈ ਕਿ ਗੁਲਾਬੀ ਕੁਈਨ ਅਦਾਕਾਰ ਤੇ ਗਾਇਕ ਗੈਰੀ ਸੰਧੂ (Garry Sandhu) ਨਾਲ ਆਪਣੇ ਰਿਸ਼ਤੇ ਦੀਆਂ ਖਬਰਾਂ ਦੇ ਚੱਲਦੇ ਖੂਬ ਚਰਚਾ ਵਿੱਚ ਰਹੀ।ਦੋਵਾਂ ਦੀ ਜੋੜੀ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਪਰ ਅਫਸੋਸ ਉਨ੍ਹਾਂ ਦਾ ਰਿਸ਼ਤਾ ਜ਼ਿਆਦਾ ਦੇਰ ਤੱਕ ਨਹੀਂ ਚੱਲ ਸਕਿਆ। ਹਾਲਾਂਕਿ ਹੁਣ ਦੋਵੇ ਹੀ ਗਾਇਕ ਆਪਣੀ-ਆਪਣੀ ਜ਼ਿੰਦਗੀ ਵਿੱਚ ਅੱਗੇ ਵੱਧ ਚੁੱਕੇ ਹਨ। ਵਰਕ ਫਰੰਟ ਦੀ ਗੱਲ ਕਰੀਏ ਤਾਂ ਜੈਸਮੀਨ ਹਾਲ ਹੀ ਵਿੱਚ ਆਪਣੇ ਗੋਆ ਟੂਰ ਤੋਂ ਵਾਪਸ ਪਰਤੀ ਹੈ। ਜਿਸ ਦੀਆਂ ਕਈ ਤਸਵੀਰਾਂ ਤੇ ਵੀਡੀਓ ਗਾਇਕਾ ਨੇ ਆਪਣੇ ਸੋਸ਼ਲ ਅਕਾਊਂਟ ਤੇ ਸ਼ੇਅਰ ਕੀਤੀਆਂ ਸੀ।ਜੈਸਮੀਨ ਹਾਲੇ ਤੱਕ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਲਾਕਾਰਾਂ ਨਾਲ ਵੀ ਗੀਤ ਗਾ ਚੁੱਕੀ ਹੈ। ਅੰਮ੍ਰਿਤ ਮਾਨ ਨਾਲ ਉਨ੍ਹਾਂ ਦੇ ਗੀਤ ਬੰਬ ਜੱਟ ਨੂੰ ਦਰਸ਼ਕਾਂ ਨੇ ਬੇਹੱਦ ਪਿਆਰ ਦਿੱਤਾ। ਅੱਜ ਵੀ ਵਿਆਹਾਂ ਅਤੇ ਪਾਰਟੀਆਂ ਵਿੱਚ ਉਨ੍ਹਾਂ ਦਾ ਇਹ ਗੀਤ ਸੁਣਨ ਨੂੰ ਮਿਲਦਾ ਹੈ।
Published by:rupinderkaursab
First published: