• Home
 • »
 • News
 • »
 • entertainment
 • »
 • JASS MANAK NOT PERFORM IN A LIVE CONCERT IN UDAIPUR MAN FILE POLICE COMPLAINT OF CHEATING

ਲਾਈਵ ਕੰਸਰਟ ‘ਚ ਨਹੀਂ ਪਹੁੰਚੇ ਪੰਜਾਬੀ ਸਿੰਗਰ ਜਸ ਮਾਣਕ, ਲੋਕਾਂ ਨੇ ਕੀਤਾ ਹੰਗਾਮਾ

ਪੰਜਾਬੀ ਸਿੰਗਰ ਜਸ ਮਾਣਕ (jass manak) ਦੇ ਇਕ ਲਾਈਵ ਕੰਸਰਟ ਦੌਰਾਨ ਜਮ ਕੇ ਹੰਗਾਮਾ ਹੋਇਆ। ਇਸ ਸਮਾਗਮ ‘ਚ ਰਾਤ 10 ਵਜੇ ਤੱਕ ਸਿੰਗਰ ਦੇ ਸਟੇਜ ਤੇ ਨਾ ਪਹੁੰਚਣ ਤੇ ਲੋਕਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ।

 ਲਾਈਵ ਕੰਸਰਟ ‘ਚ ਨਹੀਂ ਪਹੁੰਚੇ ਪੰਜਾਬੀ ਸਿੰਗਰ ਜਸ ਮਾਣਕ, ਲੋਕਾਂ ਨੇ ਕੀਤਾ ਹੰਗਾਮਾ

ਲਾਈਵ ਕੰਸਰਟ ‘ਚ ਨਹੀਂ ਪਹੁੰਚੇ ਪੰਜਾਬੀ ਸਿੰਗਰ ਜਸ ਮਾਣਕ, ਲੋਕਾਂ ਨੇ ਕੀਤਾ ਹੰਗਾਮਾ

 • Share this:
  ਰਾਜਸਥਾਨ ਦੇ ਉਦੈਪੁਰ ‘ਚ ਬੁੱਧਵਾਰ ਰਾਤ ਨੂੰ ਪੰਜਾਬੀ ਸਿੰਗਰ ਜਸ ਮਾਣਕ (jass manak) ਦੇ ਇਕ ਲਾਈਵ ਕੰਸਰਟ ਦੌਰਾਨ ਜਮ ਕੇ ਹੰਗਾਮਾ ਹੋਇਆ। ਇਸ ਸਮਾਗਮ ‘ਚ ਰਾਤ 10 ਵਜੇ ਤੱਕ ਸਿੰਗਰ ਦੇ ਸਟੇਜ ਤੇ ਨਾ ਪਹੁੰਚਣ ਤੇ ਲੋਕਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਸੁਖੇਰ ਥਾਨਾ ਇਲਾਕੇ ਦੇ ਸ਼ੁਭ ਕੇਸਰ ਗਾਰਡਨ ‘ਚ ਹੋਣ ਵਾਲੇ ਇਸ ਕੰਸਰਟ ‘ਚ ਹੰਗਾਮਾ ਵਧਦਾ ਦੇਖ ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਬੰਦ ਕਰ ਦਿੱਤਾ ਗਿਆ ਅਤੇ ਮਿਊਜ਼ਿਕ, ਲਾਈਟ ਅਤੇ ਸਾਊਂਡ ਸਿਸਟਮ ਹਟਾ ਲਿੱਤੇ ਗਏ। ਇਸ ਦੌਰਾਨ ਟਿਕਟ ਖਰੀਦ ਕੇ ਕੰਸਰਟ ‘ਚ ਪਹੁੰਚੇ ਸੈਂਕੜੇ ਨੌਜਵਾਨ ਸੁਖੇਰ ਪੁਲਿਸ ਸਟੇਸ਼ਨ ਪਹੁੰਚੇ ਅਤੇ ਆਯੋਜਕਾਂ ਦੇ ਖਿਲਾਫ ਧੋਖਾਧੜੀ ਦੇ ਇਲਜਾਮ ਲਗਾਏ। ਇਕ ਨੌਜਵਾਨ ਦੀ ਸ਼ਿਕਾਇਤ ਤੇ ਹੁਣ ਪੁਲਿਸ ਨੇ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ ਹੈ।

   ਸ਼ਾਮ 7 ਵਜੇ ਤੋਂ ਆਉਣ ਲੱਗੇ ਸੀ ਲੋਕ, 10 ਵਜੇ ਤੱਕ ਨਹੀਂ ਪਹੁੰਚਿਆ ਸਿੰਗਰ

  ਜਾਣਕਾਰੀ ਦੇ ਮੁਤਾਬਿਕ ਸ਼ਾਮ 7 ਵਜੇ ਤੋਂ ਹੀ ਨੌਜਵਾਨਾਂ ਦੀ ਭੀੜ ਸ਼ੂਭ ਕੇਸਰ ਗਾਰਡਨ ‘ਚ ਜਮਾ ਹੋਣ ਲੱਗੀ ਸੀ। ਸਾਰੇ ਸਿੰਗਰ ਜਸ ਮਾਣਕ ਦਾ ਇੰਤਜਾਰ ਕਰ ਰਹੇ ਸੀ, ਪਰ ਰਾਤ 10 ਵਜੇ ਤੱਕ ਵੀ ਜਦੋਂ ਸਮਾਗਮ ਨਾ ਸ਼ੁਰੂ ਹੋਇਆ ਤਾਂ ਲੋਕਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ 10 ਵਜੇ ਤੋਂ ਬਾਅਦ ਸਾਊਂਡ ਨਾ ਵਜਾਉਣ ਦੀ ਗੱਲ ਕਹਿੰਦੇ ਹੋਏ ਆਪਣਾ ਸਮਾਨ ਸਮੇਟ ਕੇ ਚਲੇ ਗਏ।  500 ਤੋਂ 1000 ਰੁਪਏ ਦਾ ਟਿਕਟ, ਧੋਖਾਧੜੀ ਦੇ ਇਲਜਾਮ

  ਸਮਾਗਮ ਸ਼ੁਰੂ ਨਹੀਂ ਹੋਣ ਅਤੇ ਸਾਊਂਡ ਆਪਰੇਟਰ ਦੇ ਗਾਰਡਨ ਤੋਂ ਚਲੇ ਜਾਣ ਤੋਂ ਬਾਅਦ ਨੌਜਵਾਨਾਂ ਨੇ ਕਾਫੀ ਹੰਗਾਮਾ ਕੀਤਾ ਅਤੇ ਸਾਰੇ ਮੰਚ ਤੇ ਚੜ ਗਏ। ਇਸ ਦੌਰਾਨ ਪੂਰੇ ਗਾਰਡਨ ‘ਚ ਹੰਗਾਮਾ ਮਚ ਗਿਆ ਅਤੇ ਉੱਥੇ ਮੌਜੂਦ ਲੋਕਾਂ ਦਾ ਗੁੱਸਾ ਹੋਰ ਵੀ ਵੱਧ ਗਿਆ। ਇਲਜਾਮ ਹਨ ਕਿ ਆਯੋਜਕਾਂ ਨੇ ਸਮਾਗਮ ਦੇ ਲਈ 500 ਤੋਂ 1000 ਰੁਪਏ ਤੱਕ ਦੀ ਟਿਕਟ ਖਰੀਦੀ ਸੀ, ਪਰ ਸਮਾਗਮ ਨਾ ਹੋਣ ਦੇ ਕਾਰਨ ਉੱਥੇ ਮੌਜੂਦ ਲੋਕ ਆਪਣੇ ਆਪ ਨੂੰ ਠਗਿਆ ਮਹਿਸੂਸ ਕਰ ਰਹੇ ਸੀ। ਟਿਕਟ ਲੈ ਕੇ ਪਹੁੰਚੇ ਲੋਕਾਂ ਨੇ ਆਯੋਜਕਾਂ ਤੇ ਧੋਖਾਧੜੀ ਦੇ ਇਲਜਾਮ ਲਗਾਏ।

  ਸੁਖੇਰ ਥਾਨਾ ਤੇ ਐਸਐਚਓ ਡੀਪੀ ਦਾਧਿਚ ਨੇ ਦੱਸਿਆ ਕਿ ਜਸ ਮਾਣਕ ਦੇ ਲਾਈਵ ਕੰਸਰਟ ਦੇ ਟਿਕਟ ਖਰੀਦਣ ਵਾਲੇ ਇਕ ਨੌਜਵਾਨ ਨੇ ਸ਼ਿਕਾਇਤ ਕੀਤੀ ਹੈ ਕਿ ਆਯੋਜਕਾਂ ਨੇ ਉਨ੍ਹਾਂ ਦੇ ਨਾਲ ਧੋਖਾਧੜੀ ਕੀਤੀ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
  Published by:Ashish Sharma
  First published: