Home /News /entertainment /

'Happy Phir Bhag Jaayegi ਤੇ 'Panga' ਲਈ ਜੱਸੀ ਗਿੱਲ ਨੂੰ ਦੇਣਾ ਪਿਆ ਸੀ ਸਕ੍ਰੀਨ ਟੈਸਟ

'Happy Phir Bhag Jaayegi ਤੇ 'Panga' ਲਈ ਜੱਸੀ ਗਿੱਲ ਨੂੰ ਦੇਣਾ ਪਿਆ ਸੀ ਸਕ੍ਰੀਨ ਟੈਸਟ

ਜੱਸੀ ਗਿੱਲ

ਜੱਸੀ ਗਿੱਲ

  • Share this:

ਪੰਜਾਬੀ ਅਭਿਨੇਤਾ ਅਤੇ ਗਾਇਕ ਜੱਸੀ ਗਿੱਲ ਆਪਣੇ ਆਪ ਨੂੰ ਖ਼ੁਸ਼ਕਿਸਮਤ ਸੱਮਝਦੇ ਨੇ ਕਿ ਉਨ੍ਹਾਂ ਦੀ ਪਹਿਲੀ ਬਾਲੀਵੁੱਡ ਫ਼ਿਲਮ Happy Phir Bhag Jaayegi ਰਿਲੀਜ਼ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਦੇ ਨਾਮ ਦਾ ਐਲਾਨ ਅਸ਼ਵਨੀ ਅਈਅਰ ਤਿਵਾਰੀ ਦੀ ਫਿਲਮ 'Panga' ਲਈ ਕਰ ਦਿੱਤਾ ਗਿਆ ਹੈ।  'Panga' ਵਿੱਚ ਜੱਸੀ, ਕੰਗਣਾ ਰਨੌਤ ਨਾਲ ਕੰਮ ਕਰਨਗੇ।


29 ਸਾਲਾਂ ਦੇ ਅਦਾਕਾਰ-ਗਾਇਕ ਜੱਸੀ ਦਾ ਮੰਨਣਾ ਹੈ ਕਿ ਇਸ ਤਰੀਕੇ ਰਿਲੀਜ਼ ਤੋਂ ਪਹਿਲਾਂ ਹੀ ਇੱਕ ਹੋਰ ਫ਼ਿਲਮ ਦਾ ਐਲਾਨ ਹੋਣ ਨਾਲ ਬਾਲੀਵੁੱਡ ਇੰਡਸਟ੍ਰੀ ਵਿੱਚ ਪੈਰ ਰੱਖਣ ਵਾਲੇ ਨਵੇਂ ਅਦਾਕਾਰਾਂ ਦਾ ਹੌਂਸਲਾ ਵੱਧਦਾ ਹੈ। "ਮੈਨੂੰ ਇਹ ਦੋਵੇਂ ਫ਼ਿਲਮਾਂ ਲਈ ਬਰਾਬਰ ਸਕ੍ਰੀਨ ਟੈਸਟ ਚੋਂ ਨਿਕਲਣ ਤੋਂ ਬਾਅਦ ਮਿਲੀਆਂ ਹਨ। ਮੈਂ ਖੁਸ਼ਕਿਸਮਤ ਹਾਂ ਕਿ ਇਹ ਖ਼ਬਰ ਮੈਨੂੰ ਉਸ ਸਮੇਂ ਮਿਲੀ ਜਦੋਂ ਮੈਂ Happy Phir Bhag Jaayegi ਦਾ ਪ੍ਰਚਾਰ ਕਰ ਰਿਹਾ ਸੀ।ਇਹ ਆਉਣ ਵਾਲੇ ਨਵੇਂ ਲੋਕਾਂ ਨੂੰ ਇੰਡਸਟਰੀ ਵਿੱਚ ਵਿਸ਼ਵਾਸ ਵਧਾਏਗਾ।" ਗਿੱਲ ਨੇ ਇੱਕ ਇੰਟਰਵਿਊ ਵਿੱਚ PTI ਨੂੰ ਕਿਹਾ।




Happy team 🤗🤗 2 days left #HappyPhirrBhagJayegi


A post shared by Jassie Gill (@jassie.gill) on






ਜੱਸੀ ਨੇ ਕਿਹਾ, "ਜਦੋਂ ਮੈਂ Happy Phir Bhag Jaayegi ਦਾ ਹਿੱਸਾ ਬਣਿਆ ਤਾਂ ਮੈਂ ਦੋ ਫ਼ਿਲਮਾਂ ਦਾ ਹਿੱਸਾ ਬਣ ਗਿਆ ਸੀ। 'Panga' ਫਿਲਮ ਦੀ ਆੱਫਰ ਮੈਨੂੰ ਬਹੁਤ ਪਹਿਲਾਂ ਆਈ ਸੀ ਅਤੇ ਅਸੀਂ ਇਸ ਪ੍ਰੋਜੈਕਟ ਉੱਤੇ ਵਿਚਾਰ ਮਸ਼ਵਰਾ ਵੀ ਕੀਤਾ ਸੀ। ਪਰ ਫਿਲਮ ਦੇ ਨਿਰਮਾਤਾ-ਨਿਰਦੇਸ਼ਕ ਇਸ ਨੂੰ ਇਸ ਖ਼ਾਸ ਤਰੀਕੇ ਨਾਲ ਘੋਸ਼ਿਤ ਕਰਨਾ ਚਾਹੁੰਦੇ ਸਨ।"


 



 


ਜੱਸੀ ਖ਼ੁਦ ਨੂੰ ਖੁਸ਼ਕਿਸਮਤ ਮੰਨਦੇ ਹਨ ਕਿ ਉਨ੍ਹਾਂ ਨੂੰ ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਵਿੱਚ ਹੀ ਸੋਨਾਕਸ਼ੀ ਅਤੇ ਕੰਗਨਾ ਵਰਗੇ ਉੱਚ ਚੋਟੀ ਦੀਆਂ ਅਦਾਕਾਰਾਂ ਨਾਲ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ। ਜੱਸੀ ਨੇ ਕਿਹਾ, "ਜਦੋਂ Colour Yellow Productions ਮੇਰੇ ਕੋਲ ਆਏ ਤਾਂ ਮੈਨੂੰ ਲੱਗਿਆ ਸ਼ਾਇਦ ਉਹ ਮੇਰੇ ਤੋਂ ਕਿਸੇ ਹਿੰਦੀ ਫਿਲਮ ਲਈ ਪੰਜਾਬੀ ਗਾਣਾ ਗਵਾਉਣਾ ਚਾਹੁੰਦੇ ਹਨ। ਮੈਂ ਆਪਣਾ ਬੈਸਟ ਦੇਣਾ ਚਾਹੁੰਦਾ ਹਾਂ ਤਾਂ ਜੋ ਕਿਸੇ ਦੇ ਵੀ ਮਨ 'ਚ ਮੈਨੂੰ ਕਾਸਟ ਕਰਨ ਬਾਰੇ ਦੂਜਾ ਖਿਆਲ ਵੀ ਆਏ।"




Oh Happy bhag Jayegi 👌🏻👌🏻 24th August ko milege Theatre mein ..


A post shared by Jassie Gill (@jassie.gill) on






ਗਿੱਲ ਨੇ ਹਾਲੇ ਤੱਕ ਕਈ ਪੰਜਾਬੀ ਫ਼ਿਲਮਾਂ 'ਚ ਕੰਮ ਕੀਤਾ ਹੈ ਜਿਨ੍ਹਾਂ ਚੋਂ Mr & Mrs 420, Dil Vil Pyaar Vyaar, Channo Kamli Yaar Di, Sargi, Dildariyaan ਅਤੇ Mr & Mrs 420 Returns ਮੁੱਖ ਫ਼ਿਲਮਾਂ ਹਨ।


Happy Phir Bhag Jaayegi ਦੇ ਡਾਇਰੈਕਟਰ ਮੁੱਦਸਰ ਅਜ਼ੀਜ਼ ਨੇ ਜੱਸੀ ਨੂੰ ਕਿਹਾ ਕਿ ਉਨ੍ਹਾਂ ਨੇ ਉਸ ਨੂੰ ਉਸਦੇ ਗਾਏ ਨੱਖਰੇ ਗਾਣਾ ਦੇਖਣ ਤੋਂ ਬਾਅਦ ਖੁਸ਼ਵੰਤ ਸਿੰਘ ਖੁਸ਼ੀ ਦਾ ਰੋਲ ਦੇਣ ਦਾ ਫੈਸਲਾ ਕੀਤਾ ਸੀ।


First published:

Tags: Jassi Gill, Kangana Ranaut, Sonakshi Sinha