Jassi Gill Best Songs: ਪੰਜਾਬੀ ਗਾਇਕ ਅਤੇ ਅਦਾਕਾਰ ਜੱਸੀ ਗਿੱਲ (Jassie Gill) ਅੱਜ ਕਿਸੀ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਨੇ ਆਪਣੀ ਆਵਾਜ਼, ਅਦਾਕਾਰੀ ਅਤੇ ਸਟਾਇਲਿਸ਼ ਅੰਦਾਜ਼ ਨਾਲ ਲੱਖਾਂ ਲੋਕਾਂ ਨੂੰ ਆਪਣਾ ਦੀਵਾਨਾ ਬਣਾਇਆ ਹੈ। ਦੱਸ ਦੇਈਏ ਕਿ ਜੱਸੀ ਗਿੱਲ ਅੱਜ ਆਪਣਾ 34ਵਾਂ ਜਨਮਦਿਨ ਮਨਾ ਰਹੇ ਹਨ। ਇਸ ਮੌਕੇ ਅਸੀ ਤੁਹਾਨੂੰ ਕਲਾਕਾਰ ਦੇ ਉਨ੍ਹਾਂ ਹਿੱਟ ਗੀਤਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਸੁਣ ਪ੍ਰਸ਼ੰਸ਼ਕ ਉਨ੍ਹਾਂ ਦੀ ਆਵਾਜ਼ ਅਤੇ ਸਟਾਇਲ ਦੇ ਦੀਵਾਨੇ ਹੋ ਗਏ।
ਜੱਸੀ ਗਿੱਲ ਦਾ ਜਨਮ 26 ਨਵੰਬਰ 1988 ਨੂੰ ਜਸਦੀਪ ਸਿੰਘ ਦੇ ਘਰ ਹੋਇਆ। ਉਹ ਲੁਧਿਆਣਾ ਜ਼ਿਲ੍ਹੇ ਦਾ ਵਸਨੀਕ ਹੈ। ਜੱਸੀ ਨੂੰ ਬਚਪਨ ਤੋਂ ਹੀ ਸੰਗੀਤ ਦਾ ਸ਼ੌਕ ਸੀ। ਇਸ ਕਾਰਨ ਜੱਸੀ ਨੇ ਕਾਲਜ ਵਿੱਚ ਸਰੀਰਕ ਸਿੱਖਿਆ ਅਤੇ ਸੰਗੀਤ ਨੂੰ ਪ੍ਰੈਕਟੀਕਲ ਵਿਸ਼ਿਆਂ ਵਜੋਂ ਚੁਣਿਆ।
ਜੱਸੀ ਕਾਲਜ ਦੇ ਦਿਨਾਂ ਤੋਂ ਹੀ ਯੂਥ ਫੈਸਟ ਵਿੱਚ ਗਾਇਕ ਵਜੋਂ ਹਿੱਸਾ ਲੈਂਦਾ ਸੀ। ਸਾਰਿਆਂ ਨੂੰ ਉਸਦੀ ਆਵਾਜ਼ ਪਸੰਦ ਆਈ। ਜੱਸੀ ਸਥਾਨਕ ਯੂਥ ਫੈਸਟ ਵਿੱਚ ਲਗਾਤਾਰ ਚਾਰ ਵਾਰ ਦੂਜੇ ਸਥਾਨ ’ਤੇ ਰਿਹਾ। ਲਗਾਤਾਰ ਮਿਊਜ਼ਿਕ ਸ਼ੋਅਜ਼ 'ਚ ਹਿੱਸਾ ਲੈਣ ਤੋਂ ਬਾਅਦ ਜੱਸੀ ਇਸ ਖੇਤਰ 'ਚ ਆਪਣਾ ਕਰੀਅਰ ਬਣਾਉਣਾ ਚਾਹੁੰਦੇ ਸੀ।
ਸੰਗੀਤ ਪ੍ਰਤੀ ਉਨ੍ਹਾਂ ਦੇ ਪਿਆਰ ਨੂੰ ਦੇਖ ਕੇ ਉਨ੍ਹਾਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਦਾ ਵੀ ਸਹਿਯੋਗ ਮਿਲਿਆ। ਜੱਸੀ ਨੇ ਸੰਗੀਤ ਦੀ ਦੁਨੀਆ ਵਿੱਚ ਪੈਰ ਜਮਾਉਣ ਲਈ ਤਿੰਨ ਸਾਲ ਸੰਘਰਸ਼ ਕੀਤਾ, ਪਰ ਉਸ ਨੂੰ ਲੋੜੀਂਦੀ ਸਫਲਤਾ ਨਹੀਂ ਮਿਲ ਰਹੀ ਸੀ।
ਜੱਸੀ ਨੇ 2011 'ਚ ਐਲਬਮ 'ਬੈਚਮੇਟ' ਰਾਹੀਂ ਡੈਬਿਊ ਕੀਤਾ ਸੀ। ਐਲਬਮ 'ਚ ਜੱਸੀ ਦਾ ਗੀਤ 'ਚੁੜੀਆਂ' ਕਾਫੀ ਪਸੰਦ ਕੀਤਾ ਗਿਆ ਸੀ। ਇਸ ਤਹਿਤ ਉਹ 2012 ਵਿੱਚ ‘ਵਿਗੜੇ ਸ਼ਰਾਬੀ’ ਅਤੇ 2013 ਵਿੱਚ ‘ਲਾਂਸਰ’ ਲੈ ਕੇ ਆਏ, ਜਿਨ੍ਹਾਂ ਨੂੰ ਦਰਸ਼ਕਾਂ ਦਾ ਪਿਆਰ ਮਿਲਿਆ।
2013 ਵਿੱਚ ਜੱਸੀ ਆਪਣਾ ਇੱਕ ਹੋਰ ਸਿੰਗਲ 'ਪਿਆਰ ਮੇਰਾ' ਲੈ ਕੇ ਆਇਆ ਜਿਸ ਤੋਂ ਬਾਅਦ 2017 ਵਿੱਚ 'ਨਖਰੇ' ਆਇਆ। ਜੱਸੀ ਦੇ ਗੀਤਾਂ ਨੂੰ ਸਫਲਤਾ ਮਿਲਣ ਲੱਗੀ। ਉਸ ਦੇ ਗੀਤ 'ਬਾਪੂ ਜ਼ੀਮੀਦਾਰ', 'ਓਏ ਹੋਏ', 'ਸੁਰਮਾ ਕਾਲਾ', 'ਗਬਰੂ' ਆਦਿ ਨੂੰ ਖੂਬ ਪਸੰਦ ਕੀਤਾ ਗਿਆ। ਸੰਗੀਤ ਤੋਂ ਇਲਾਵਾ ਜੱਸੀ ਨੇ ਪੰਜਾਬੀ ਫ਼ਿਲਮਾਂ ਵਿੱਚ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ 'ਮਿਸਟਰ 'ਐਂਡ ਮਿਸਿਜ਼ 420' ਨਾਲ ਆਪਣਾ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਜੱਸੀ ਨੇ ਕਈ ਫਿਲਮਾਂ 'ਚ ਕੰਮ ਕੀਤਾ। 2021 ਵਿੱਚ, ਉਹ ਸੁਰਭੀ ਜੋਤੀ ਦੇ ਨਾਲ ਫਿਲਮ 'ਕਿਆ ਮੇਰੀ ਸੋਨਮ ਗੁਪਤਾ ਬੇਵਫਾ' ਵਿੱਚ ਨਜ਼ਰ ਆਏ। ਜੱਸੀ ਗਿੱਲ ਦਾ ਨਾਮ ਨਾ ਸਿਰਫ ਪਾਲੀਵੁੱਡ ਸਗੋਂ ਬਾਲੀਵੁੱਡ ਫਿਲਮ ਇੰਡਸਟਰੀ ਵਿੱਚ ਵੀ ਕਾਫੀ ਮਸ਼ਹੂਰ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Birthday, Birthday special, Entertainment, Entertainment news, Jassi Gill, Pollywood, Punjabi industry