ਭਾਰਤ ਵਿਚ ਟਵਿੱਟਰ ਅਕਾਉਂਟ ਉੱਤੇ ਰੋਕ ਲੱਗਣ ਤੋਂ ਬਾਅਦ ਪੰਜਾਬੀ ਗਾਇਕ ਤੇ ਅਦਾਕਾਰ ਜੈਜੀ ਬੀ (JAZZY B) ਨੂੰ ਕਨੇਡਾ ਦੇ ਆਬੋਰਟਸਫੋਰਡ ਵਿੱਚ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਕਿਸਾਨੀ ਸੰਘਰਸ਼ ਨਾਲ ਮੁੱਢ ਤੋਂ ਜੁੜੇ ਹੋਣ ਕਾਰਨ ਜੈਜੀ ਬੀ (JAZZY B) ਨੂੰ ਕਨੇਡਾ ਦੇ ਆਬੋਰਟਸਫੋਰਡ ਵਿੱਚ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਜਰੀਏ ਇਹ ਜਾਣਕਾਰੀ ਦਿੱਤੀ।
ਪੰਜਾਬੀ ਮਸ਼ਹੂਰ ਗਾਇਕ ਜੈਜੀ ਬੀ (JAZZY B) ਸ਼ੁਰੂ ਤੋਂ ਹੀ ਕਿਸਾਨੀ ਸੰਘਰਸ਼ ਨਾਲ ਜੁੜੇ ਹੋਏ ਹਨ। ਆਪਣੇ ਗੀਤਾ ਤੇ ਭਾਸ਼ਣਾ ਰਾਹੀਂ ਉੁਨ੍ਹਾਂ ਨੇ ਆਪਣੇ ਅੰਦਾਜ਼ 'ਚ ਇਸ ਮੁੱਦੇ ਨੂੰ ਲੈ ਕੇ ਸਰਕਾਰ ਦਾ ਵਿਰੋਧ ਕੀਤਾ।
ਇੰਨਾ ਹੀ ਨਹੀਂ ਜੈਜੀ ਬੀ ਹਮੇਸ਼ਾ ਕਿਸਾਨ ਅੰਦੋਲਨ ਦੇ ਹੱਕ ਵਿੱਚ ਟਵੀਟ ਕਰਦੇ ਰਹਿੰਦੇ ਸਨ। ਜੈਜੀ ਪਿਛਲੇ ਸਾਲ ਦਸੰਬਰ ਤੋਂ ਹੀ ਕਿਸਾਨ ਅੰਦੋਲਨ ਦੇ ਪੱਖ ਵਿੱਚ ਸੋਸ਼ਲ ਮੀਡੀਆ ਉੱਤੇ ਬਿਆਨ ਦੇ ਰਹੇ ਸਨ। ਇਸੇ ਦੇ ਮੱਦੇਨਜਰ ਭਾਰਤ ਵਿੱਚਲੇ ਜੈਜੀ ਬੀ ਦੇ ਟਵਿੱਟਰ ਅਕਾਉਂਟ ਉੱਤੇ ਰੋਕ ਲਗਾ ਦਿੱਤੀ ਹੈ। ਟਵਿੱਟਰ ਨੇ ਇਹ ਰੋਕ ਹਾਲੇ ਤੱਕ ਬਹਾਲ ਨਹੀਂ ਕੀਤੀ।
ਭਾਰਤ ਤੋਂ ਬਹਾਹਰ ਕਿਸੇ ਹੋਰ ਦੇਸ਼ ਦੇ ਆਈਪੀ ਐਡਰੈਸ ਦੇ ਜਰੀਏ ਇਸਨੂੰ ਦੇਖਿਆ ਜਾ ਸਕਦਾ ਹੈ, ਪਰ ਭਾਰਤ ਵਿੱਚ ਇਸਦੀ ਮਨਾਹੀ ਹੈ। ਜੈਜੀ ਬੀ ਨੇ ਆਪਣੇ ਇੰਸਟਾਗ੍ਰਾਮ ਉੱਤੇ ਇਕ ਸਕ੍ਰੀਨ ਸ਼ਾਟ ਵੀ ਸਾਂਝਾ ਕੀਤਾ ਹੈ, ਇਸ ਵਿੱਚ ਲਿਖਿਆ ਹੈ ਕਿ ‘account withheld’ ਯਾਨੀ ਕਿ ਆਕਾਉਂਟ ਉੱਤੇ ਰੋਕ ਲਾਈ ਗਈ ਹੈ। ਜੈਜੀ ਬੀ ਨੇ ਕਿਹਾ ਕਿ ਮੈਂ ਲੋਕਾਂ ਦੇ ਹੱਕਾਂ ਲਈ ਖੜ੍ਹਾ ਰਹਾਂਗਾ।
Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।