Jazzy B's explosive comeback in the Punjabi Movies: ਪੰਜਾਬੀ ਗਾਇਕ ਜੈਜ਼ੀ ਬੀ (Jazzy B) ਫਿਲਮੀ ਪਰਦੇ ਉੱਪਰ ਧਮਾਕੇਦਾਰ ਵਾਪਸੀ ਕਰਨ ਲਈ ਤਿਆਰ ਹਨ। ਪੰਜਾਬੀ ਇੰਡਸਟਰੀ ਵਿੱਚ 29 ਸਾਲ ਪੂਰੇ ਕਰ ਚੁੱਕੇ ਕਲਾਕਾਰ ਨੇ ਪ੍ਰਸ਼ੰਸ਼ਕਾਂ ਲਈ ਆਪਣੀ ਨਵੀਂ ਫਿਲਮ ‘ਸਨੋਮੈਨ: ਡਾਰਕ ਸਾਈਡ ਆਫ਼ ਕੈਨੇਡਾ‘ ਦਾ ਐਲਾਨ ਕੀਤਾ ਹੈ। ਖਾਸ ਗੱਲ ਇਹ ਹੈ ਕਿ ਇਸ ਫਿਲਮ ਵਿੱਚ ਜੈਜ਼ੀ ਬੀ ਤੋਂ ਇਲਾਵਾ ਅਦਾਕਾਰਾ ਨੀਰੂ ਬਾਜਵਾ (Neeru Bajwa) ਅਤੇ ਰਾਣਾ ਰਣਬੀਰ (Rana Ranbir) ਅਹਿਮ ਭੂਮਿਕਾ ਵਿੱਚ ਨਜ਼ਰ ਆਉਣਗੇ।
View this post on Instagram
ਫਿਲਮ ਦੀ ਸਟਾਰ ਕਾਸਟ ਵੱਲੋਂ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਉੱਪਰ ਫਿਲਮ ਦਾ ਮੋਸ਼ਨ ਵੀਡੀਓ ਸ਼ੇਅਰ ਕੀਤਾ ਗਿਆ ਹੈ। ਜਿਸਨੂੰ ਦੇਖ ਪ੍ਰਸ਼ੰਸ਼ਕਾਂ ਵਿੱਚ ਵੀ ਇਸ ਫਿਲਮ ਨੂੰ ਦੇਖਣ ਲਈ ਉਤਸ਼ਾਹ ਵੱਧ ਗਿਆ ਹੈ। ਦੱਸ ਦੇਈਏ ਕਿ ਇਸ ਫਿਲਮ ਰਾਹੀਂ ਲੰਬੇ ਸਮੇਂ ਬਾਅਦ ਜੈਜ਼ੀ ਬੀ ਮੁੜ ਤੋਂ ਫ਼ਿਲਮਾਂ ‘ਚ ਵਾਪਸੀ ਕਰਨ ਜਾ ਰਹੇ ਹਨ। ਇਸ ਫ਼ਿਲਮ ‘ਚ ਉਹ ਗਿੱਪੀ ਗਰੇਵਾਲ ਵੀ ਮੁੱਖ ਕਿਰਦਾਰ ਨਿਭਾਉਣਗੇ। ਮੋਸ਼ਨ ਪੋਸਟਰ ਵੀਡੀਓ ਨੂੰ ਦੇਖ ਇਹ ਸਾਫ ਹੋ ਗਿਆ ਹੈ ਕਿ ਜੈਜ਼ੀ ਬੀ ਪੁਲਿਸ ਅਫ਼ਸਰ ਦਾ ਕਿਰਦਾਰ ਨਿਭਾਉਣ ਜਾ ਰਹੇ ਹਨ। ਫਿਲਮ ਵਿੱਚ ਦਰਸ਼ਕਾਂ ਨੂੰ ਭਰਪੂਰ ਐਕਸ਼ਨ ਦੇਖਣ ਨੂੰ ਮਿਲੇਗਾ।
ਦੱਸ ਦਈਏ ਕਿ ਫ਼ਿਲਮ ਦਾ ਨਿਰਦੇਸ਼ਨ ਅਮਨ ਖਟਕੜ ਦੁਆਰਾ ਕੀਤਾ ਜਾ ਰਿਹਾ ਹੈ। ਫ਼ਿਲਮ ਦੀ ਕਹਾਣੀ ਰਾਣਾ ਰਣਬੀਰ ਨੇ ਲਿਖੀ ਹੈ। ਇਹ ਫ਼ਿਲਮ 2 ਦਸੰਬਰ 2022 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਨੀਰੂ ਬਾਜਵਾ ਫ਼ਿਲਮ ‘ਕ੍ਰਿਮੀਨਲ’ ਵਿੱਚ ਨਜ਼ਰ ਆਈ ਸੀ। ਉੱਥੇ ਹੀ ਗਿੱਪੀ ਗਰੇਵਾਲ ਫਿਲਮ ਹਨੀਮੂਨ ਨੂੰ ਲੈ ਕੇ ਸੁਰਖੀਆਂ ਵਿੱਚ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Entertainment, Entertainment news, Movies, Neeru Bajwa, Neeru Bajwa Pics, Pollywood, Punjabi industry