Snowman Punjabi Movie Trailer: ਅਦਾਕਾਰ ਅਤੇ ਗਾਇਕ ਜੈਜ਼ੀ ਬੀ (Jazzy B), ਨੀਰੂ ਬਾਜਵਾ (Neeru Bajwa) ਅਤੇ ਰਾਣਾ ਰਣਬੀਰ (Rana Ranbir) ਸਟਾਰਰ ਫਿਲਮ ‘ਸਨੋਮੈਨ’ ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ। ਫਿਲਮ ਵਿੱਚ ਇਨ੍ਹਾਂ ਸਿਤਾਰਿਆਂ ਦਾ ਧਮਾਕੇਦਾਰ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ। ਖਾਸ ਗੱਲ ਇਹ ਹੈ ਸਨੋਮੈਨ ਦੇ ਜਰਿਏ ਜੈਜ਼ੀ ਬੀ 8 ਸਾਲਾਂ ਦੇ ਬਾਅਦ ਪੰਜਾਬੀ ਇੰਡਸਟਰੀ ਵਿੱਚ ਵਾਪਸੀ ਕਰ ਰਹੇ ਹਨ।
View this post on Instagram
ਟ੍ਰੇਲਰ ਦੀ ਗੱਲ ਕਰਿਏ ਤਾਂ ਫਿਲਮ ਵਿੱਚ ਜੈਜ਼ੀ ਬੀ ਪੁਲਿਸ ਅਫਸਰ ਦਾ ਕਿਰਦਾਰ ਨਿਭਾ ਰਹੇ ਹਨ, ਜਿਸਨੂੰ ‘ਸਨੋਮੈਨ’ ਨੂੰ ਗ੍ਰਿਫਤਾਰ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਦੱਸ ਦਈਏ ਕਿ ਫਿਲਮ ਨੂੰ ਅਮਨ ਖਟਕੜ ਤੇ ਗਿੱਪੀ ਗਰੇਵਾਲ ਮਿਲ ਕੇ ਪ੍ਰੋਡਿਊਸ ਕਰ ਰਹੇ ਹਨ। ਹਾਲਾਂਕਿ ਫਿਲਮ ਦਾ ਨਿਰਦੇਸ਼ਨ ਵੀ ਅਮਨ ਖਟਕੜ ਦੁਆਰਾ ਕੀਤਾ ਗਿਆ ਹੈ। ਫਿਲਮ ਦਾ ਟਰੇਲਰ ਦੇਖ ਇਹ ਸਾਫ ਹੋ ਗਿਆ ਹੈ ਕਿ ਇਹ ਸਸਪੈਂਸ ਤੇ ਰੋਮਾਂਚ ਨਾਲ ਭਰਪੂਰ ਹੈ। ਇਹ 2 ਦਸੰਬਰ 2022 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ।
View this post on Instagram
ਇਸ ਤੋਂ ਇਲਾਵਾ ਹਾਲ ਹੀ ਵਿੱਚ ਫਿਲਮ ਦੇ ਗੀਤ ‘ਜੱਟ ਬੋਲਦੇ’ ਨੂੰ ਕਾਫ਼ੀ ਪਸੰਦ ਕੀਤਾ ਗਿਆ। ਫਿਲਹਾਲ ਪ੍ਰਸ਼ੰਸ਼ਕ ਫਿਲਮ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Entertainment, Entertainment news, Gippy Grewal, Neeru Bajwa, Neeru Bajwa Pics, Pollywood, Punjabi singer, Singer