HOME » NEWS » Films

KBC ਸੀਜਨ 11 ਦਾ ਪਹਿਲਾ ਕਰੋੜਪਤੀ ਬਣਿਆ ਸਨੋਜ ਰਾਜ

News18 Punjab
Updated: September 11, 2019, 9:36 AM IST
share image
KBC ਸੀਜਨ 11 ਦਾ ਪਹਿਲਾ ਕਰੋੜਪਤੀ ਬਣਿਆ ਸਨੋਜ ਰਾਜ

  • Share this:
  • Facebook share img
  • Twitter share img
  • Linkedin share img
ਸੋਨੀ ਟੀਵੀ ਉਤੇ ਚਲ ਰਹੇ ਰਿਐਲਿਟੀ ਸ਼ੋਅ ‘ਕੌਣ ਬਣੇਗਾ ਕਰੋੜਪਤੀ’ ਸੀਜਨ 11 ਨੂੰ ਪਹਿਲਾ ਕਰੋੜਪਤੀ ਮਿਲ ਗਿਆ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ ਹੁਲਾਸਗੰਜ ਦੇ ਢੋਂਗਰਾ ਪਿੰਡ ਦੇ ਵਾਸੀ ਸਨੋਜ ਰਾਜ ਨੇ ਇਹ ਰਕਮ ਜਿੱਤੀ ਹੈ। ਸੋਨੀ ਚੈਨਲ ਨੇ ਮੰਗਲਵਾਰ ਨੂੰ ਆਪਣੇ ਫੇਸਬੁਕ ਅਤੇ ਟਵਿਟਰ ਅਕਾਊਂਟ ’ਤੇ ਆਉਣ ਵਾਲੇ ਐਪੀਸੋਡ ਦਾ ਪ੍ਰੋਮੋ ਪੋਸਟ ਕੀਤਾ ਹੈ ਜਿਸ ਵਿਚ ਸਨੋਜ ਰਾਜ 15ਵੇਂ ਸਵਾਲ ਦਾ ਸਹੀ ਜਵਾਬ ਦੇ ਕੇ ਇਕ ਕਰੋੜ ਰੁਪਏ ਜਿੱਤ ਦੇ ਦਿਖ ਰਹੇ ਹਨ। ਸੋਨੀ ਚੈਨਲ ਦੇ ਟਵਿਟਰ ਪੋਸਟ ਅਨੁਸਾਰ ਹੁਣ ਉਹ 7 ਕਰੋੜ ਰੁਪਏ ਦੇ ਸਵਾਲ ਲਈ ਖੇਡਣਗੇ। ਇਹ ਪ੍ਰੋਗਰਾਮ ਵੀਰਵਾਰ ਅਤੇ ਸ਼ੁਕਰਵਾਰ ਨੂੰ ਦਿਖਾਇਆ ਜਾਵੇਗਾ।

ਜ਼ਿਕਰਯੋਗ ਹੈ ਕਿ ਬਿਹਾਰ ਦੇ ਸਨੋਜ ਰਾਜ ਨੇ ਕਦੇ ਮਹਾਨਗਰ ਨਹੀਂ ਵੇਖਿਆ ਸੀ। ਉਨ੍ਹਾਂ ਦੇ ਪਿਤਾ ਰਾਮਜਨਮ ਸ਼ਰਮਾ ਆਮ ਕਿਸਾਨ ਹੈ। ਜਹਾਨਾਬਾਦ ਤੋਂ ਹੀ ਉਨ੍ਹਾਂ ਨੇ ਆਪਣੀ ਪੜ੍ਹਾਈ ਸ਼ੁਰੂ ਕੀਤੀ। ਉਹ ਵਰਧਮਾਨ ਦੇ ਇਕ ਕਾਲਜ ਤੋਂ ਬੀ-ਟੈਕ ਕੀਤੀ ਹੈ ਅਤੇ ਉਸ ਤੋਂ ਬਾਅਦ ਸਹਾਇਕ ਕਮਾਂਡੈਂਟ ਦੇ ਅਹੁੱਦੇ ’ਤੇ ਨੌਕਰੀ ਕਰ ਰਹੇ ਹਨ। ਉਹ ਆਈਏਐਸ ਬਣਨਾ ਚਾਹੁੰਦੇ ਹਨ। ‘ਕੌਣ ਬਣੇਗਾ ਕਰੋੜਪਤੀ’ ਦੇ ਪ੍ਰੋਗਰਾਮ ਦਾ ਪ੍ਰਸਾਰਨ 12 ਨਵੰਬਰ ਨੂੰ ਕੀਤਾ ਜਾਵੇਗਾ।
First published: September 11, 2019
ਹੋਰ ਪੜ੍ਹੋ
ਅਗਲੀ ਖ਼ਬਰ