Jenny Johal defended Sidhu Moosewala s song Vaar: ਪੰਜਾਬੀ ਗਾਇਕ ਜੈਨੀ ਜੌਹਲ (Jenny Johal) ਲਗਾਤਾਰ ਸੁਰਖੀਆਂ ਵਿੱਚ ਚੱਲ ਰਹੀ ਹੈ। ਇਸਦੀ ਪਹਿਲੀ ਵਜ੍ਹਾ ਉਸਦਾ ਗੀਤ ਲੈਟਰ ਟੂ ਸੀਐਮ ਸੀ ਤੇ ਹੁਣ ਮਰਹੂਮ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦਾ ਗੀਤ ਵਾਰ ਹੈ। ਦਰਅਸਲ, ਮੂਸੇਵਾਲਾ ਦੇ ਗੀਤ ਵਾਰ ਦਾ ਨਫ਼ਰਤ ਕਰਨ ਵਾਲਿਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਉਹ ਇਸਦੇ ਬੋਲਾਂ ਨੂੰ ਗਲਤ ਦੱਸ ਰਹੇ ਹਨ। ਇਸ ਵਿਚਕਾਰ ਮੂਸੇਵਾਲਾ ਦੇ ਗੀਤ ਦਾ ਬਚਾਅ ਕਰਦੇ ਹੋਏ ਜੈਨੀ ਨੇ ਇੱਕ ਪੋਸਟ ਸ਼ੇਅਰ ਕੀਤੀ ਹੈ।
ਦਰਅਸਲ, ਜੈਨੀ ਜੌਹਲ ਨੇ ਮੁਸਲਿਮ ਪੈਗੰਬਰ ਨੂੰ ਕਥਿਤ ਤੌਰ 'ਤੇ ਬਦਨਾਮ ਕਰਨ ਦੇ ਵਿਵਾਦ ਦੇ ਵਿਚਕਾਰ ਸਿੱਧੂ ਮੂਸੇਵਾਲਾ ਦੇ ਗਾਣੇ ਵਾਰ ਦਾ ਬਚਾਅ ਕੀਤਾ। ਸਿੱਧੂ ਨੂੰ ਗਲਤ ਤਰੀਕੇ ਨਾਲ ਜੱਜ ਨਾ ਕਰਨ ਦੀ ਬੇਨਤੀ ਕੀਤੀ ਹੈ।
ਦੱਸ ਦੇਈਏ ਕਿ ਵਾਰ ਮੂਸੇਵਾਲਾ ਦੇ ਕਤਲ ਤੋਂ ਬਾਅਦ ਰਿਲੀਜ਼ ਹੋਇਆ ਦੂਜਾ ਗੀਤ ਹੈ। ਇਸ ਗੀਤ ਨੂੰ ਯੂਟਿਊਬ 'ਤੇ ਸਿੱਧੂ ਮੂਸੇਵਾਲਾ ਦੇ ਚੈਨਲ 'ਤੇ ਲਾਂਚ ਕੀਤਾ ਗਿਆ। ਇਸ ਗੀਤ 'ਵਾਰ' ਦੀ ਇੱਕ ਕਲਿੱਪ ਵੀ ਸਿੱਧੂ ਮੂਸੇਵਾਲਾ ਦੇ ਇੰਸਟਾਗ੍ਰਾਮ ਅਕਾਊਂਟ ਤੋਂ ਸ਼ੇਅਰ ਕੀਤੀ ਗਈ ਹੈ। ਇਸ ਨੂੰ ਸਾਂਝਾ ਕਰਦੇ ਹੋਏ ਲਿਖਿਆ ਹੈ, "ਜਦੋਂ ਤੱਕ ਸ਼ੇਰਾਂ ਦੇ ਆਪਣੇ ਇਤਿਹਾਸਕਾਰ ਨਹੀਂ ਹੁੰਦੇ, ਉਦੋਂ ਤੱਕ ਸ਼ਿਕਾਰ ਦਾ ਇਤਿਹਾਸ ਹਮੇਸ਼ਾ ਸ਼ਿਕਾਰੀ ਦੀ ਮਹਿਮਾ ਕਰਦਾ ਰਹੇਗਾ।"
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Entertainment, Entertainment news, Pollywood, Punjabi industry, Punjabi singer, Sidhu Moose Wala, Singer