Jenny Johal Video: ਪੰਜਾਬੀ ਗਾਇਕਾ ਜੈਨੀ ਜੌਹਲ (Jenny Johal) ਇੰਨੀਂ ਦਿਨੀਂ ਆਪਣੇ ਗੀਤ `ਲੈਟਰ ਟੂ ਸੀਐਮ`ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਇਸ ਗੀਤ ਨੇ ਪੰਜਾਬ ਦੀ ਸਿਆਸਤ ਨੂੰ ਹਿਲਾ ਕੇ ਰੱਖ ਦਿੱਤਾ ਹੈ। ਦੱਸ ਦੇਈਏ ਕਿ ਆਪਣੇ ਇਸ ਗੀਤ ਦੇ ਜਰਿਏ ਗਾਇਕਾ ਨੇ ਸਿੱਧੂ ਮੂਸੇਵਾਲਾ ਦੇ ਇਨਸਾਫ਼ ਦੀ ਆਵਾਜ਼ ਨੂੰ ਬੁਲੰਦ ਕੀਤਾ ਹੈ। ਹਾਲਾਂਕਿ ਜੈਨੀ ਦੇ ਇਸ ਗੀਤ ਨੂੰ ਯੂਟਿਊਬ ਤੋਂ ਹਟਾ ਦਿੱਤਾ ਗਿਆ ਹੈ। ਇਸ ਸਾਰੇ ਹੰਗਾਮੇ ਤੋਂ ਬਾਅਦ ਜੈਨੀ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਇੱਕ ਵੀਡੀਓ ਸ਼ੇਅਰ ਕੀਤਾ ਹੈ।
View this post on Instagram
ਗਾਇਕਾ ਜੈਨੀ ਜੌਹਲ ਨੇ ਵੀਡੀਓ ਸ਼ੇਅਰ ਕਰ ਕਿਹਾ, ਸੱਤ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਸਭ ਦਾ, ਤੁਹਾਡੇ ਕਈ ਦਿਨਾਂ ਤੋਂ ਮੈਸੇਜ ਆ ਰਹੇ ਹਨ। ਤੁਹਾਡਾ ਧੰਨਵਾਦ ਜੋ ਤੁਸੀ ਮੇਰਾ ਇੰਨਾ ਸਾਥ ਅਤੇ ਪਿਆਰ ਦਿੱਤਾ। ਜਿਹੜਾ ਆਪਾਂ ਸਿੱਧੂ ਦੇ ਇਨਸਾਫ ਲਈ ਆਵਾਜ਼ ਚੁੱਕੀ ਹੈ, ਉਸਦੀ ਤੁਸੀ ਇਨ੍ਹੀਂ ਸ਼ਲਾਘਾ ਕੀਤੀ। ਉਸਦੇ ਲਈ ਮੇਰਾ
ਰੋਮ-ਰੋਮ ਤੁਹਾਡਾ ਕਰਜ਼ਦਾਰ ਆ। ਤੁਸੀ ਵੀ ਦੇਖੋ ਜੈਨੀ ਦਾ ਇਹ ਵੀਡੀਓ...
ਕਾਬਿਲੇਗ਼ੌਰ ਹੈ ਕਿ ਜੈਨੀ ਜੌਹਲ ਦਾ ਗਾਣਾ `ਲੈਟਰ ਟੂ ਸੀਐਮ` ਸ਼ਨੀਵਾਰ ਨੂੰ ਰਿਲੀਜ਼ ਹੋਇਆ ਸੀ। ਇਸ ਗੀਤ ਵਿੱਚ ਗਾਇਕਾ ਨੇ ਮੂਸੇਵਾਲਾ (Sidhu Moosewala) ਲਈ ਇਨਸਾਫ਼ ਮੰਗ ਕੀਤੀ ਸੀ। ਇਸ ਨਾਲ ਗਾਇਕਾ ਨੇ ਮੁੱਖ ਮੰਤਰੀ ਭਗਵੰਤ ਮਾਨ ਲਈ ਤਿੱਖੇ ਬੋਲ ਬੋਲੇ। ਹਾਲਾਂਕਿ ਇਸ ਗੀਤ ਨੂੰ ਯੂਟਿਊਬ ਤੋਂ ਹਟਵਾ ਦਿੱਤਾ ਗਿਆ। ਇਸ ਤੋਂ ਇਲਾਵਾ ਜੈਨੀ ਜੌਹਲ ਖਿਲਾਫ਼ ਕੇਸ ਦਰਜ ਕਰਨ ਦੀ ਗੱਲ ਵੀ ਕਹੀ ਗਈ। ਜਿਸ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਮਾਪਿਆਂ ਵੱਲੋਂ ਗਾਇਕਾ ਨਾਲ ਜੇਲ੍ਹ ਵਿੱਚ ਨਾਲ ਬੈਠਣ ਦੀ ਗੱਲ ਵੀ ਕਹੀ ਗਈ। ਇਸ ਸਾਰੇ ਹੰਗਾਮੇ ਤੋਂ ਬਾਅਦ ਗਾਇਕਾ ਨੇ ਹੁਣ ਇਹ ਵੀਡੀਓ ਸ਼ੇਅਰ ਕੀਤਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: AAP, AAP Punjab, Jenny Johal, Pollywood, Punjabi industry, Sidhu Moosewala