ਜਿੰਮੀ ਸ਼ੇਰਗਿੱਲ ਬਾਲੀਵੁੱਡ ਦੇ ਮਸ਼ਹੂਰ ਅਦਾਕਾਰਾਂ ਵਿੱਚੋਂ ਇੱਕ ਹਨ।ਜਿੰਮੀ ਨੇ ਬਾਲੀਵੁੱਡ ਵਿੱਚ ਆਪਣੀ ਖਾਸ ਪਹਿਚਾਣ ਬਣਾਈ ਹੈ, ਜਿੰਮੀ ਨੂੰ ਬਾਲੀਵੁੱਡ ਦਾ ਚਾਕਲੇਟ ਬੁਆਏ ਵੀ ਕਿਹਾ ਜਾਂਦਾ ਹੈ। ਜਿੰਮੀ ਨੇ ਕਈ ਫਿਲਮਾਂ 'ਚ ਆਪਣੀ ਬੇਹਤਰੀਨ ਅਦਾਕਾਰੀ ਦਾ ਸਬੂਤ ਦਿੱਤਾ ਹੈ। ਜਿੰਮੀ ਸ਼ੇਰਗਿੱਲ ਫਿਲਹਾਲ ਫਿਲਮਾਂ 'ਚ ਨਜ਼ਰ ਨਹੀਂ ਆ ਰਹੇ ਹਨ ਪਰ ਪ੍ਰਸ਼ੰਸਕ ਅਜੇ ਵੀ ਉਨ੍ਹਾਂ ਨੂੰ ਵੱਡੇ ਪਰਦੇ 'ਤੇ ਦੇਖਣ ਦਾ ਇੰਤਜ਼ਾਰ ਕਰ ਰਹੇ ਹਨ। ਜਿੰਮੀ ਦੀ ਖੂਬਸੂਰਤੀ ਅਜੇ ਵੀ ਬਰਕਰਾਰ ਹੈ ਅਤੇ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਉਨ੍ਹਾਂ ਦਾ ਬੇਟਾ ਵੀਰ ਵੀ ਬਿਲਕੁਲ ਉਨ੍ਹਾਂ ਵਰਗਾ ਹੀ ਨਜ਼ਰ ਆਉਂਦਾ ਹੈ। ਜਿੰਮੀ ਸ਼ੇਰਗਿੱਲ ਦੇ ਬੇਟੇ ਦਾ ਨਾਮ ਵੀਰ ਸ਼ੇਰਗਿੱਲ ਹੈ। ਹਾਲ ਹੀ ਵਿੱਚ ਵੀਰ ਦੀ ਇੱਕ ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਤੇ ਪ੍ਰਸ਼ੰਸਕ ਵੀ ਆਪਣੇ ਪਿਆਰ ਦੀ ਵਰਖਾ ਕਰ ਰਹੇ ਹਨ।
ਤੁਹਾਨੂੰ ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਜਿੰਮੀ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਬੇਟੇ ਵੀਰ ਸ਼ੇਰਗਿੱਲ ਦੀ ਫੋਟੋ ਸ਼ੇਅਰ ਕੀਤੀ ਸੀ। ਇਹ ਤਸਵੀਰਾਂ ਜਿੰਮੀ ਨੇ ਉਦੋਂ ਸ਼ੇਅਰ ਕੀਤੀਆਂ ਸਨ ਜਦੋਂ ਉਨ੍ਹਾਂ ਦਾ ਬੇਟਾ 18 ਸਾਲ ਦਾ ਹੋ ਗਿਆ ਸੀ। ਇਸ ਤਸਵੀਰ 'ਚ ਵੀਰ ਜਿਮ 'ਚ ਹੈ ਅਤੇ ਆਪਣੀ ਸ਼ਾਨਦਾਰ ਬਾਡੀ ਦਾ ਜਲਵਾ ਦਿਖਾ ਰਿਹਾ ਹੈ।
ਦੂਜੇ ਪਾਸੇ ਦੂਜੀ ਤਸਵੀਰ 'ਚ ਉਹ ਸ਼ੇਰਵਾਨੀ 'ਚ ਬੇਹੱਦ ਖੂਬਸੂਰਤ ਨਜ਼ਰ ਆ ਰਹੇ ਹਨ। ਦੋਵਾਂ ਫੋਟੋਆਂ 'ਚ ਵੀਰ ਦੀ ਕਿਊਟਨੇਸ ਨਜ਼ਰ ਆ ਰਹੀ ਹੈ। ਕੁੜੀਆਂ ਪਹਿਲਾਂ ਹੀ ਵੀਰ ਦੀ ਦਿੱਖ 'ਤੇ ਫਿਦਾ ਹੁੰਦੀਆਂ ਜਾ ਰਹੀਆਂ ਹਨ। ਇਸ ਪੋਸਟ ਨੂੰ ਹੁਣ ਤੱਕ ਹਜ਼ਾਰਾਂ ਲੋਕ ਪਸੰਦ ਕਰ ਚੁੱਕੇ ਹਨ।
ਤਸਵੀਰਾਂ ਦੇ ਵਿੱਚ ਵੀਰ ਆਪਣੇ ਪਿਤਾ ਦੇ ਵਾਂਗ ਹੀ ਨਜ਼ਰ ਆ ਰਹੇ ਹਨ।ਇੱਕ ਪ੍ਰਸ਼ੰਸਕ ਨੇ ਤਾਂ ਇਹ ਕਿਹਾ ਹੈ ਕਿ ਇਹ ਜਿੰਮੀ ਸ਼ੇਰਗਿੱਲ ਦੇ ਭਰਾ ਤਾਂ ਨਹੀਂ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Actors, Bollywood, Hindi Films, Jimmy, Son