Home /News /entertainment /

ਜੁਬਿਨ ਨੌਟਿਆਲ ਨੇ ਹਸਪਤਾਲ ਤੋਂ ਸ਼ੇਅਰ ਕੀਤੀ ਆਪਣੀ ਇੱਕ ਤਸਵੀਰ

ਜੁਬਿਨ ਨੌਟਿਆਲ ਨੇ ਹਸਪਤਾਲ ਤੋਂ ਸ਼ੇਅਰ ਕੀਤੀ ਆਪਣੀ ਇੱਕ ਤਸਵੀਰ

ਜੁਬਿਨ ਨੌਟਿਆਲ ਨੇ ਆਪਣੀ ਫੋਟੋ ਸ਼ੇਅਰ ਕਰ ਕੇ ਆਪਣੇ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ

ਜੁਬਿਨ ਨੌਟਿਆਲ ਨੇ ਆਪਣੀ ਫੋਟੋ ਸ਼ੇਅਰ ਕਰ ਕੇ ਆਪਣੇ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ

ਜੁਬਿਨ ਨੌਟਿਆਲ ਨੇ ਬੀਤੀ ਰਾਤ ਹਸਪਤਾਲ ਦੇ ਬੈੱਡ ਤੋਂ ਆਪਣੀ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ। ਇਸ ਤਸਵੀਰ ਵਿੱਚ ਜੁਬਿਨ ਹਸਪਤਾਲ ਦੇ ਬੈੱਡ 'ਤੇ ਸੱਜੇ ਹੱਥ 'ਤੇ ਫ੍ਰੈਕਚਰ ਬੈਂਡ ਨਾਲ ਬੰਨ੍ਹਿਆ ਹੋਇਆ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਜੁਬਿਨ ਨੇ ਲਿਖਿਆ 'ਤੁਹਾਡੇ ਸਾਰਿਆਂ ਦੇ ਆਸ਼ੀਰਵਾਦ ਲਈ ਧੰਨਵਾਦ, ਰੱਬ ਨੇ ਵੀ ਮੈਨੂੰ ਆਸ਼ੀਰਵਾਦ ਦਿੱਤਾ ਅਤੇ ਮੈਨੂੰ ਇਸ ਭਿਆਨਕ ਹਾਦਸੇ ਤੋਂ ਬਚਾਇਆ। ਉਨ੍ਹਾਂ ਨੇ ਅੱਗੇ ਲਿ ਖਿਆ ਕਿ ਮੈਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਅਤੇ ਮੈਂ ਹੁਣ ਠੀਕ ਹੋ ਰਿਹਾ ਹਾਂ, ਤੁਹਾਡੇ ਕਦੇ ਨਾ ਖ਼ਤਮ ਹੋਣ ਵਾਲੇ ਪਿਆਰ ਅਤੇ ਪ੍ਰਾਰਥਨਾਵਾਂ ਲਈ ਧੰਨਵਾਦ।

ਹੋਰ ਪੜ੍ਹੋ ...
  • Share this:

ਬਾਲੀਵੁੱਡ ਦੇ ਮਸ਼ਹੂਰ ਗਾਇਕ ਜੁਬਿਨ ਨੌਟਿਆਲ ਜੋ ਸੱਟ ਲੱਗਣ ਕਾਰਨ ਹਸਪਤਾਲ ਵਿੱਚ ਭਰਤੀ ਹਨ ਉਨ੍ਹਾਂ ਨੇ ਬੀਤੀ ਰਾਤ ਹਸਪਤਾਲ ਦੇ ਬੈੱਡ ਤੋਂ ਆਪਣੀ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ। ਇਸ ਤਸਵੀਰ ਵਿੱਚ ਜੁਬਿਨ ਹਸਪਤਾਲ ਦੇ ਬੈੱਡ 'ਤੇ ਸੱਜੇ ਹੱਥ 'ਤੇ ਫ੍ਰੈਕਚਰ ਬੈਂਡ ਨਾਲ ਬੰਨ੍ਹਿਆ ਹੋਇਆ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਜੁਬਿਨ ਨੇ ਲਿਖਿਆ 'ਤੁਹਾਡੇ ਸਾਰਿਆਂ ਦੇ ਆਸ਼ੀਰਵਾਦ ਲਈ ਧੰਨਵਾਦ, ਰੱਬ ਨੇ ਵੀ ਮੈਨੂੰ ਆਸ਼ੀਰਵਾਦ ਦਿੱਤਾ ਅਤੇ ਮੈਨੂੰ ਇਸ ਭਿਆਨਕ ਹਾਦਸੇ ਤੋਂ ਬਚਾਇਆ। ਉਨ੍ਹਾਂ ਨੇ ਅੱਗੇ ਲਿ ਖਿਆ ਕਿ ਮੈਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਅਤੇ ਮੈਂ ਹੁਣ ਠੀਕ ਹੋ ਰਿਹਾ ਹਾਂ, ਤੁਹਾਡੇ ਕਦੇ ਨਾ ਖ਼ਤਮ ਹੋਣ ਵਾਲੇ ਪਿਆਰ ਅਤੇ ਪ੍ਰਾਰਥਨਾਵਾਂ ਲਈ ਧੰਨਵਾਦ।


ਤੁਹਾਨੂੰ ਦੱਸ ਦਈਏ ਜੁਬਿਨ ਦੀ ਇਸ ਪੋਸਟ 'ਤੇ ਉਸ ਦੀ ਪ੍ਰੇਮਿਕਾ ਅਤੇ ਅਦਾਕਾਰਾ ਨਿਿਕਤਾ ਦੱਤਾ ਨੇ ਵੀ ਆਪਣੀ ਪ੍ਰਤੀਕਿਿਰਆ ਦਿੱਤੀ ਹੈ। ਨਿਕਿਤਾ ਨੇ ਆਪਣੀ ਕਮੈਂਟ ਵਿੱਚ ਬੁਰੀ ਆਈ ਇਮੋਜੀ ਅਤੇ ਰੈੱਡ ਹਾਰਟ ਇਮੋਜੀ ਸ਼ੇਅਰ ਕੀਤੀ ਹੈ।

ਜੁਬਿਨ ਦੇ ਵੱਲੋਂ ਸ਼ੇਅਰ ਕੀਤੀ ਗਈ ਇਸ ਪੋਸਟ ਨੂੰ ਪੜ੍ਹਨ ਤੋਂ ਬਾਅਦ ਜੁਬਿਨ ਦੇ ਪ੍ਰਸ਼ੰਸਕਾਂ ਨੇ ਰਾਹਤ ਦਾ ਸਾਹ ਲਿਆ ਹੈ ਅਤੇ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਪ੍ਰਾਥਨਾ ਵੀ ਕਰ ਰਹੇ ਹਨ। ਇਸ ਦੇ ਨਾਲ ਹੀ ਬਾਲੀਵੁੱਡ ਅਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਰੈਪਰ ਬਾਦਸ਼ਾਹ ਨੇ ਵੀ ਜੁਬਿਨ ਦੇ ਜਲਦੀ ਠੀਕ ਹੋਣ ਦੀ ਅਰਦਾਸ ਕੀਤੀ ਹੈ। ਜੁਬਿਨ ਦੀ ਇਸ ਪੋਸਟ 'ਤੇ ਬਾਦਸ਼ਾਹ ਨੇ ਟਿੱਪਣੀ ਕੀਤੀ ਹੈ, 'ਮੇਰਾ ਭਰਾ ਜਲਦੀ ਠੀਕ ਹੋ ਜਾਵੇਗਾ'। ਇਸ ਤੋਂ ਇਲਾਵਾ ਸੰਗੀਤ ਜਗਤ ਦੇ ਗਾਇਕਾਂ ਨੇ ਜੁਬਿਨ ਦੀ ਪੋਸਟ 'ਤੇ ਟਿੱਪਣੀ ਕਰਦਿਆਂ ਉਸ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ।

ਤੁਹਾਨੂੰ ਦੱਸ ਦੇਈਏ ਜੁਬਿਨ ਨੌਟਿਆਲ ਇਸ ਸਮੇਂ ਬਾਲੀਵੁੱਡ ਵਿੱਚ ਗਾਇਕਾਂ ਦੀ ਸੂਚੀ ਵਿੱਚ ਸਭ ਤੋਂ ਵੱਧ ਪਸੰਦ ਹਨ। ਜੁਬਿਨ ਨੇ ਇੱਕ-ਇੱਕ ਕਰ ਕੇ ਬਹੁਤ ਸਾਰੇ ਹਿੱਟ ਗੀਤ ਗਾਏ ਹਨ। ਉਹ ਰੋਮਾਂਟਿਕ, ਦਰਦ ਭਰੇ ਅਤੇ ਪਿਆਰ ਭਰੇ ਗੀਤਾਂ ਲਈ ਵਧੇਰੇ ਮਸ਼ਹੂਰ ਹਨ। ਜੁਬਿਨ ਦੀ ਆਵਾਜ਼ ਦਾ ਜਾਦੂ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਸਿੱਧਾ ਅਸਰ ਪਾਉਂਦਾ ਹੈ।ਪ੍ਰਸ਼ੰਸਕ ਉਨ੍ਹਾਂ ਦੇ ਜਲਦ ਠੀਕ ਹੋਣ ਦਾ ਇੰਤਜ਼ਾਰ ਕਰ ਰਹੇ ਹਨ।

Published by:Shiv Kumar
First published:

Tags: Accident, Bollywood, Hospital, Jubin Nautiyal, Singer