Home /News /entertainment /

Justin Bieber: ਜਸਟਿਨ ਬੀਬਰ ਦੇ ਫੈਨਜ਼ ਲਈ ਬੁਰੀ ਖਬਰ, ਗਾਇਕ ਦਾ ਅੱਧਾ ਚਿਹਰਾ ਹੋਇਆ ਅਧਰੰਗ ਦਾ ਸ਼ਿਕਾਰ

Justin Bieber: ਜਸਟਿਨ ਬੀਬਰ ਦੇ ਫੈਨਜ਼ ਲਈ ਬੁਰੀ ਖਬਰ, ਗਾਇਕ ਦਾ ਅੱਧਾ ਚਿਹਰਾ ਹੋਇਆ ਅਧਰੰਗ ਦਾ ਸ਼ਿਕਾਰ

Justin Bieber ਦੇ ਫੈਨਜ਼ ਲਈ ਬੁਰੀ ਖਬਰ, ਅੱਧਾ ਚਿਹਰਾ ਹੋਇਆ ਅਧਰੰਗ ਦਾ ਸ਼ਿਕਾਰ

Justin Bieber ਦੇ ਫੈਨਜ਼ ਲਈ ਬੁਰੀ ਖਬਰ, ਅੱਧਾ ਚਿਹਰਾ ਹੋਇਆ ਅਧਰੰਗ ਦਾ ਸ਼ਿਕਾਰ

Justin Bieber paralyzed: ਜਸਟਿਨ ਬੀਬਰ ਦੁਨੀਆ ਦੇ ਮਸ਼ਹੂਰ ਪੌਪ ਗਾਇਕਾਂ ਵਿੱਚੋਂ ਇੱਕ ਹਨ। ਹਾਲ ਹੀ 'ਚ ਇਸ ਗਾਇਕ ਨੇ ਆਪਣੀ ਐਲਬਮ 'ਜਸਟਿਸ' ਦੀ ਪ੍ਰਮੋਸ਼ਨ ਲਈ ਦੁਨੀਆ ਦੇ ਕਈ ਦੇਸ਼ਾਂ ਦਾ ਦੌਰਾ ਕਰਨ ਦਾ ਐਲਾਨ ਕੀਤਾ ਹੈ। ਇਸ ਦੌਰਾਨ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਜਸਟਿਨ ਦਾ ਇਹ ਦੌਰਾ ਹੁਣ ਮੁਸ਼ਕਿਲ ਹੋਵੇਗਾ। ਅਜਿਹਾ ਇਸ ਲਈ ਕਿਉਂਕਿ ਪੌਪ ਸਟਾਰ ਨੇ ਆਪਣਾ ਦੌਰਾ ਵਧਾ ਦਿੱਤਾ ਹੈ। ਇਸ ਦਾ ਮਤਲਬ ਹੈ ਕਿ ਉਸ ਦੇ ਪ੍ਰਸ਼ੰਸਕਾਂ ਨੂੰ ਇਸ ਕੰਸਰਟ ਲਈ ਹੋਰ ਇੰਤਜ਼ਾਰ ਕਰਨਾ ਪਵੇਗਾ। ਜੇ ਸਭ ਠੀਕ ਨਾ ਹੋਇਆ ਤਾਂ ਸ਼ਾਇਦ ਇਸ ਨੂੰ ਵੀ ਰੱਦ ਕਰਨਾ ਪਵੇ। ਅਸੀਂ ਨਹੀਂ, ਜਸਟਿਨ (Justin Bieber)ਖੁਦ ਇਹ ਕਹਿ ਰਿਹਾ ਹੈ। ਦਰਅਸਲ, ਪੌਪ ਸਟਾਰ ਇਸ ਸਮੇਂ ਇੱਕ ਗੰਭੀਰ ਬਿਮਾਰੀ ਨਾਲ ਜੂਝ ਰਿਹਾ ਹੈ, ਜਿਸ ਕਾਰਨ ਉਨ੍ਹਾਂ ਦੇ ਚਿਹਰੇ ਦਾ ਇੱਕ ਹਿੱਸਾ ਅਧਰੰਗ ਹੋ ਗਿਆ ਹੈ।

ਹੋਰ ਪੜ੍ਹੋ ...
  • Share this:

    ਗਾਇਕ ਨੇ ਜਾਣਕਾਰੀ ਕੀਤੀ ਸਾਂਝੀ

    ਜਸਟਿਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਬਿਆਨ ਜਾਰੀ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਕਿ ਉਹ ਇਕ ਗੰਭੀਰ ਬੀਮਾਰੀ ਤੋਂ ਪੀੜਤ ਹਨ ਅਤੇ ਇਸ ਕਾਰਨ ਉਨ੍ਹਾਂ ਦਾ ਚਿਹਰਾ ਅਧਰੰਗ ਹੋ ਗਿਆ ਹੈ। ਉਨ੍ਹਾਂ ਨੇ ਵੀਡੀਓ ਸ਼ੇਅਰ ਕਰਦੇ ਹੋਏ ਨਿਰਾਸ਼ਾ ਵੀ ਜ਼ਾਹਰ ਕੀਤੀ ਅਤੇ ਦੱਸਿਆ ਕਿ ਉਹ ਆਪਣੇ ਦੌਰੇ ਦੀਆਂ ਤਰੀਕਾਂ ਵਧਾ ਰਹੇ ਹਨ। ਜਸਟਿਨ ਨੇ ਲਿਖਿਆ, 'ਵਿਸ਼ਵਾਸ ਨਹੀਂ ਹੋ ਰਿਹਾ ਕਿ ਮੈਂ ਇਹ ਕਹਿ ਰਿਹਾ ਹਾਂ। ਮੈਂ ਠੀਕ ਹੋਣ ਲਈ ਸਭ ਕੁਝ ਕੀਤਾ ਹੈ, ਪਰ ਮੇਰੀ ਬਿਮਾਰੀ ਵਿਗੜਦੀ ਜਾ ਰਹੀ ਹੈ।

    ਚਿਹਰੇ ਦੇ ਇੱਕ ਪਾਸੇ ਨੂੰ ਹਿਲਾਉਣ ਵਿੱਚ ਮੁਸ਼ਕਲ

    ਜਸਟਿਨ ਨੇ ਅੱਗੇ ਦੱਸਿਆ ਕਿ ਉਹ ਡਾਕਟਰਾਂ ਦੇ ਨਿਰਦੇਸ਼ਾਂ ਅਨੁਸਾਰ ਆਪਣੇ ਦੌਰੇ ਦੀਆਂ ਅਗਲੀਆਂ ਤਰੀਕਾਂ ਨੂੰ ਅੰਤਿਮ ਰੂਪ ਦੇਣਗੇ। ਗਾਇਕ ਨੇ ਅੱਗੇ ਖੁਲਾਸਾ ਕੀਤਾ ਕਿ ਉਸਨੂੰ ਰਾਮਸੇ ਹੰਟ ਸਿੰਡਰੋਮ ਦਾ ਪਤਾ ਲਗਾਇਆ ਗਿਆ ਸੀ, ਜੋ ਅੰਸ਼ਕ ਚਿਹਰੇ ਦੇ ਅਧਰੰਗ ਦਾ ਕਾਰਨ ਬਣਦਾ ਹੈ। ਤੁਸੀਂ ਦੇਖ ਸਕਦੇ ਹੋ ਕਿ ਵੀਡੀਓ ਵਿੱਚ ਜਸਟਿਨ ਆਪਣੀਆਂ ਅੱਖਾਂ ਝਪਕਣ ਵਿੱਚ ਅਸਮਰੱਥ ਹੈ।

    ਇਸ ਸਮੇਂ ਕੰਮ ਕਰਨਾ ਬਹੁਤ ਮੁਸ਼ਕਲ ਹੈ

    ਉਸਨੇ ਦੱਸਿਆ ਕਿ ਮੈਂ ਆਪਣੇ ਚਿਹਰੇ ਦੇ ਇਸ ਪਾਸੇ ਤੋਂ ਮੁਸਕਰਾ ਨਹੀਂ ਸਕਦਾ, ਮੇਰੀ ਨੱਕ ਇਕ ਪਾਸੇ ਤੋਂ ਵੀ ਨਹੀਂ ਹਿੱਲ ਰਹੀ ਅਤੇ ਪੂਰਾ ਹਿੱਸਾ ਕੰਮ ਨਹੀਂ ਕਰ ਰਿਹਾ ਹੈ। ਇਸ ਦੇ ਨਾਲ ਹੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੇਰੇ ਲਈ ਇਸ ਸਮੇਂ ਸਟੇਜ 'ਤੇ ਕੰਮ ਕਰਨਾ ਬਹੁਤ ਮੁਸ਼ਕਿਲ ਹੈ।
    Published by:rupinderkaursab
    First published:

    Tags: Entertainment news, Hollywood, Justin Bieber

    ਅਗਲੀ ਖਬਰ