HOME » NEWS » Films

ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਕਾਦਰ ਖ਼ਾਨ ਦਾ ਦੇਹਾਂਤ

News18 Punjab
Updated: January 1, 2019, 11:11 AM IST
ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਕਾਦਰ ਖ਼ਾਨ ਦਾ ਦੇਹਾਂਤ
News18 Punjab
Updated: January 1, 2019, 11:11 AM IST
ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਕਾਦਰ ਖ਼ਾਨ ਦਾ ਦੇਹਾਂਤ ਹੋ ਗਿਆ ਹੈ। ਇਸ ਗੱਲ ਦੀ ਪੁਸ਼ਟੀ ਉਨ੍ਹਾਂ ਦੇ ਬੇਟੇ ਸਰਫ਼ਰਾਜ਼ ਨੇ ਕੀਤੀ ਹੈ। ਉਹ 81 ਸਾਲਾਂ ਦੇ ਸਨ। ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਕਾਦਰ ਖਾਨ ਦਾ 31 ਦਸੰਬਰ ਦੀ ਸ਼ਾਮ 6 ਵਜੇ ਦੇਹਾਂਤ ਹੋਇਆ। ਕਾਦਰ ਖਾਨ ਦਾ ਜਨਮ 1937 ਵਿੱਚ ਅਫਗਾਨਿਸਤਾਨ ਦੇ ਕਾਬੁਲ ਵਿੱਚ ਹੋਇਆ ਸੀ। ਉਨ੍ਹਾਂ ਨੇ 1973 ਵਿੱਚ 'ਦਾਗ' ਫਿਲਮ ਤੋਂ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਉਹ 300 ਤੋਂ ਜ਼ਿਆਦਾ ਫਿਲਮਾਂ ਵਿੱਚ ਕੰਮ ਕਰ ਚੁੱਕੇ ਹਨ। ਕੈਨੇਡਾ ਦੇ ਟੋਰਾਂਟੋ ਵਿੱਚ ਕਾਦਰ ਖਾਨ ਦਾ ਇਲਾਜ਼ ਚੱਲ ਰਿਹਾ ਸੀ।

ਫਿਲਮਾਂ ਦੀ ਗੱਲ ਕਰੀਏ ਤਾਂ ਆਖਿਰੀ ਬਾਰ 2015 'ਚ ਆਈ ਫਿਲਮ 'ਦਿਮਾਗ ਕਾ ਦਹੀਂ' 'ਚ ਦੇਖਿਆ ਗਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਖਰਾਬ ਸਿਹਤ ਦੇ ਚਲਦੇ ਬਾਲੀਵੁੱਡ ਤੋਂ ਦੂਰੀ ਬਣਾ ਲਈ ਸੀ। 43 ਦੇ ਕਰੀਅਰ 'ਚ ਕਾਦਰ ਨੇ 300 ਫਿਲਮਾਂ 'ਚ ਕੰਮ ਕੀਤਾ ਅਤੇ 250 ਫਿਮਲਾਂ 'ਚ ਦਮਦਾਰ ਡਾਇਲੌਗਜ਼ ਲਿਖੇ, ਜਿਨ੍ਹਾਂ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ।

Loading...
ਜਿਕਰਯੋਗ ਹੈ ਕਿ ਪਹਿਲਾਂ ਸੋਸ਼ਲ ਮੀਡੀਆ ਉੱਤੇ ਉਨ੍ਹਾਂ ਦੀ ਮੌਤ ਦੀ ਆਈ ਸੀ ਪਰ ਇਸਨੂੰ ਉਨ੍ਹਾਂ ਦੇ ਬੇਟੇ ਸਰਫਰਾਜ ਨੇ ਅਫਵਾਹ ਦੱਸਿਆ ਸੀ। ਪਰ ਹੁਣ ਉਨ੍ਹਾਂ ਦੇ ਬੇਟੇ ਨੇ ਹੀ ਮੌਤ ਦੀ ਪੁਸ਼ਟੀ ਕੀਤੀ ਹੈ।
ਬਾਲੀਵੁੱਡ ਦੇ ਮੰਨੇ-ਪ੍ਰਮੰਨੇ ਅਭਿਨੇਤਾ ਕਾਦਰ ਖਾਨ ਦੀ ਹਾਲਤ ਨਾਜ਼ੁਕ ਹੋਣ ਤੋਂ ਬਾਅਦ ਉਨ੍ਹਾ ਨੂੰ ਹਸਪਤਾਲ 'ਚ ਭਰਤੀ ਕਰਾਇਆ ਗਿਆ ਸੀ। ਕਾਦਰ ਖਾਨ ਦੇ ਪੁੱਤਰ ਸਰਫਰਾਜ ਨੇ ਦੱਸਿਆ ਕਿ ਉਨ੍ਹਾ ਦੇ ਪਿਤਾ ਦਿਮਾਗ ਦੀ ਇੱਕ ਬਿਮਾਰੀ ਨਾਲ ਜੂਝ ਰਹੇ ਸਨ ਅਤੇ ਹੁਣ ਉਨ੍ਹਾ ਦੇ ਦਿਮਾਗ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ, ਜਿਸ ਕਾਰਨ ਉਨ੍ਹਾ ਨੂੰ ਹਸਪਤਾਲ 'ਚ ਭਰਤੀ ਕਰਾਇਆ ਗਿਆ ਸੀ।

ਦੱਸਿਆ ਜਾ ਰਿਹਾ ਹੈ ਕਿ ਕਾਦਰ ਖਾਨ ਪ੍ਰੋਗੇਸਿਵ ਸੁਪਰਾਨਿਊਕਲੀਅਰ ਪਲਸੀ ਡਿਸਆਰਡਰ ਦੇ ਸ਼ਿਕਾਰ ਸਨ। ਕਾਦਰ ਖਾਨ ਨੂੰ ਸਾਹ ਲੈਣ 'ਚ ਵੀ ਬਹੁਤ ਪ੍ਰੇਸ਼ਾਨੀ ਆਉਣ ਕਾਰਨ ਉਨ੍ਹਾ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ। ਕਾਦਰ ਖਾਨ ਲੰਮੇ ਸਮੇਂ ਤੋਂ ਲੜਕੇ ਸਰਫਰਾਜ ਅਤੇ ਨੂੰਹ ਸ਼ਾਇਸਤਾ ਦੇ ਨਾਲ ਕੈਨੇਡਾ 'ਚ ਰਹਿ ਰਹੇ ਸਨ।

ਸਰਫਰਾਜ ਨੇ ਦੱਸਿਆ ਕਿ ਕੁਝ ਸਮੇਂ ਪਹਿਲਾਂ ਉਨ੍ਹਾ ਦੇ ਗੋਡੇ ਦਾ ਅਪਰੇਸ਼ਨ ਕੀਤਾ ਗਿਆ ਸੀ ਅਤੇ ਉਨ੍ਹਾ ਨੂੰ ਚੱਲਣ-ਫਿਰਨ ਲਈ ਕਿਹਾ ਗਿਆ ਸੀ, ਪਰ ਸਿਹਤ ਖਰਾਬ ਹੋਣ ਕਾਰਨ ਉਹ ਬੈੱਡ ਤੋਂ ਉਠ ਨਹੀਂ ਸਕੇ। ਇਸ ਸਮੇਂ ਉਨ੍ਹਾ ਕਿਸੇ ਨਾਲ ਵੀ ਗੱਲ ਕਰਨੀ ਬੰਦ ਕਰ ਦਿੱਤੀ ਸੀ।
First published: January 1, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...