HOME » NEWS » Films

ਸਪੁਰਦ-ਏ-ਖ਼ਾਕ ਤੋਂ ਪਹਿਲਾਂ ਕਾਦਰ ਖਾਨ ਦੀ ਦੇਹ ਮਸਜਿਦ ਵਿੱਚ ਰੱਖੀ ਜਾਵੇਗੀ

News18 Punjab
Updated: January 2, 2019, 12:08 PM IST
ਸਪੁਰਦ-ਏ-ਖ਼ਾਕ ਤੋਂ ਪਹਿਲਾਂ ਕਾਦਰ ਖਾਨ ਦੀ ਦੇਹ ਮਸਜਿਦ ਵਿੱਚ ਰੱਖੀ ਜਾਵੇਗੀ
ਸਪੁਰਦ-ਏ-ਖ਼ਾਕ ਤੋਂ ਪਹਿਲਾਂ ਕਾਦਰ ਖਾਨ ਦੀ ਦੇਹ ਮਸਜਿਦ ਵਿੱਚ ਰੱਖੀ ਜਾਵੇਗੀ
News18 Punjab
Updated: January 2, 2019, 12:08 PM IST
ਲੰਬੀ ਬੀਮਾਰੀ ਤੋਂ ਬਾਅਦ ਬਾੱਲੀਵੁਡ ਦੇ ਹਰਫਨਮੌਲਾ ਕਲਾਕਾਰ ਕਾਦਰ ਖਾਨ ਦਾ ਕਨੇਡਾ ਵਿੱਚ ਦਿਹਾਂਤ ਹੋ ਗਿਆ। ਉਹ 81 ਸਾਲ ਦੇ ਸਨ ਤੇ ਆਖਿਰੀ ਸਮੇਂ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਨਾਲ ਸੀ। ਰਿਪੋਰਟਾਂ ਮੁਤਾਬਕ ਅੱਜ ਯਾਨੀ ਬੁੱਧਵਾਰ ਨੂੰ ਕਨੇਡਾ ਵਿੱਚ ਸੀਨੀਅਰ ਅਭਿਨੇਤਾ ਨੂੰ ਸਪੁਰਦ-ਏ-ਖਾਨ ਕੀਤਾ ਜਾਵੇਗਾ। ਸਪਾੱਟਬੁਆਏ ਦੀ ਰਿਪੋਰਟ ਮੁਤਾਬਕ ਸਪੁਰਦ-ਏ-ਖਾਕ ਕਰਨ ਤੋਂ ਪਹਿਲਾਂ ਉਨ੍ਹਾਂ ਦੀ ਦੇਹ ਨੂੰ ਮਸਜਿਦ ਵਿੱਚ ਰੱਖਿਆ ਜਾਵੇਗਾ, ਜਿੱਥੇ ਨਾਮਾਜ਼ ਤੇ ਦੂਜੀਆਂ ਹੋਰ ਆਖਿਰੀ ਰਸਮਾਂ ਨਿਭਾਈਆਂ ਜਾਣਗੀਆਂ। ਰਿਪੋਰਟ ਮੁਤਾਬਕ ਕਾਦਰ ਖਾਨ ਦੇ ਬੇਟੇ ਸਰਫਰਾਜ਼ ਐਤਵਾਰ ਨੂੰ ਟੋਰੰਟੋ ਵਿੱਚ ਆਪਣੀ ਮਾਂ ਨਾਲ ਪਹੁੰਚੇ ਸਨ। ਪਰ ਉਨ੍ਹਾਂ ਦਾ ਪਿਤਾ ਨਾਲ ਮਿਲਣਾ ਨਹੀਂ ਹੋ ਸਕਿਆ, ਕਿਉਂਕਿ ਅਭਿਨੇਤਾ ਕਾਦਰ ਖਾਨ ਦੀ ਸਿਹਤ ਕਾਫ਼ੀ ਵਿਗੜ ਗਈ ਸੀ ਤੇ ਉਹ ਕੌਮਾ ਵਿੱਚ ਚਲੇ ਗਏ ਸਨ। ਕਾਦਰ ਖਾਨ ਦੇ ਬੇਟੇ ਸਰਫਰਾਜ਼ ਖਾਨ ਨੇ ਮੰਗਲਵਾਰ ਨੂੰ ਪਿਤਾ ਦੇ ਦਿਹਾਂਤ ਦੀ ਸੂਚਨਾ ਦਿੱਤੀ, ਉਹ 16-17 ਹਫ਼ਤਿਆਂ ਤੱਕ ਹਸਪਤਾਲ ਵਿੱਚ ਰਹੇ।

ਕਾਦਰ ਖਾਨ ਨੂੰ ਗੋਡੇ ਦੀ ਬੀਮਾਰੀ ਦੇ ਇਲਾਜ ਲਈ 2017 ਵਿੱਚ ਕਨੇਡਾ ਲਿਆਇਆ ਗਿਆ ਸੀ। ਉਹ ਕਾਫ਼ੀ ਉਮਰ ਦੇ ਸਨ, ਉਨ੍ਹਾਂ ਦਾ ਇਲਾਜ ਚੱਲਿਆ ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਅਭਿਨੇਤਾ ਪਿਛਲੇ ਕੁੱਝ ਸਾਲਾਂ ਤੋਂ ਫ਼ਿਲਮੀ ਦੁਨੀਆਂ ਤੋਂ ਦੂਰ ਸਨ। ਉਨ੍ਹਾਂ ਨੂੰ ਚੱਲ਼ਣ ਦੀ ਪਰੇਸ਼ਾਨੀ ਸੀ। ਜਨਤਕ ਮੌਕਿਆਂ ਉੱਤੇ ਬੇਹੱਦ ਘਟ ਨਜ਼ਰ ਆਉਂਦੇ ਸਨ। ਕਾਦਰ ਖਾਨ  ਦੇ ਪਰਿਵਾਰ ਦੇ ਕਈ ਲੋਕ ਕਨੇਡਾ ਵਿੱਚ ਹੀ ਰਹਿੰਦੇ ਹਨ। ਦੱਸ ਦਈਏ ਕਿ 1937 ਵਿੱਚ ਕਾਦਰ ਖਾਨ ਦਾ ਜਨਮ ਅਫ਼ਗਾਨਿਸਤਾਨ ਦੇ ਕਾਬੁਲ ਵਿੱਚ ਹੋਇਆ ਸੀ। ਬਚਪਨ ਵਿੱਚ ਉਨ੍ਹਾਂ ਦਾ ਪਰਿਵਾਰ ਮੁੰਬਈ ਆ ਗਿਆ ਸੀ, ਦਿਲ ਤੋਂ ਹਿੰਦੁਸਤਾਨੀ ਕਾਦਰ ਖਾਨ ਨੇ ਕਨੇਡਾ ਵਿੱਚ ਆਪਣਾ ਆਖਿਰੀ ਸਾਹ ਲਿਆ ਹਾਲਾਂਕਿ ਉਹ ਭਾਰਤ ਵਾਪਿਸ ਜਾਣਾ ਚਾਹੁੰਦੇ ਸਨ।


First published: January 2, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...