HOME » NEWS » Films

ਕਾਜੋਲ ਢਾਈ ਸਾਲਾਂ ਵਿੱਚ ਪਹਿਲੀ ਵਾਰ ਆਪਣਾ ਕੰਮ ਕਰ ਰਹੀ ਸੀ ਯਾਦ, ਧੀ ਨਾਲ ਵੀ ਨਹੀਂ ਲਗਦਾ ਸੀ ਦਿਲ

News18 Punjabi | Trending Desk
Updated: August 5, 2021, 12:17 PM IST
share image
ਕਾਜੋਲ ਢਾਈ ਸਾਲਾਂ ਵਿੱਚ ਪਹਿਲੀ ਵਾਰ ਆਪਣਾ ਕੰਮ ਕਰ ਰਹੀ ਸੀ ਯਾਦ, ਧੀ ਨਾਲ ਵੀ ਨਹੀਂ ਲਗਦਾ ਸੀ ਦਿਲ
ਕਾਜੋਲ ਢਾਈ ਸਾਲਾਂ ਵਿੱਚ ਪਹਿਲੀ ਵਾਰ ਆਪਣਾ ਕੰਮ ਕਰ ਰਹੀ ਸੀ ਯਾਦ, ਧੀ ਨਾਲ ਵੀ ਨਹੀਂ ਲਗਦਾ ਸੀ ਦਿਲ

ਬਾਲੀਵੁੱਡ ਦੀ ਪ੍ਰਤਿਭਾਸ਼ਾਲੀ ਅਭਿਨੇਤਰੀ ਕਾਜੋਲ ਆਪਣੀ ਧੀ ਦਾ ਵਿਸ਼ੇਸ਼ ਧਿਆਨ ਰੱਖਦੀ ਹੈ। ਕੋਵਿਡ-19 ਦੀ ਪਹਿਲੀ ਲਹਿਰ ਰੁਕਣ ਤੋਂ ਬਾਅਦ, ਅਭਿਨੇਤਰੀ ਆਪਣੀ ਧੀ ਨਿਆਸਾ ਦੇਵਗਨ  ਨਾਲ ਸਿੰਗਾਪੁਰ ਚਲੀ ਗਈ, ਜਿੱਥੇ ਨਿਆਸਾ ਨੇ ਆਪਣਾ ਕਾਲਜ ਮੁੜ ਸ਼ੁਰੂ ਕੀਤਾ।

  • Share this:
  • Facebook share img
  • Twitter share img
  • Linkedin share img

ਬਾਲੀਵੁੱਡ ਦੀ ਪ੍ਰਤਿਭਾਸ਼ਾਲੀ ਅਭਿਨੇਤਰੀ ਕਾਜੋਲ ਆਪਣੀ ਧੀ ਦਾ ਵਿਸ਼ੇਸ਼ ਧਿਆਨ ਰੱਖਦੀ ਹੈ। ਕੋਵਿਡ-19 ਦੀ ਪਹਿਲੀ ਲਹਿਰ ਰੁਕਣ ਤੋਂ ਬਾਅਦ, ਅਭਿਨੇਤਰੀ ਆਪਣੀ ਧੀ ਨਿਆਸਾ ਦੇਵਗਨ  ਨਾਲ ਸਿੰਗਾਪੁਰ ਚਲੀ ਗਈ, ਜਿੱਥੇ ਨਿਆਸਾ ਨੇ ਆਪਣਾ ਕਾਲਜ ਮੁੜ ਸ਼ੁਰੂ ਕੀਤਾ। ਕਾਜੋਲ ਉਥੇ ਛੇ ਮਹੀਨੇ ਤੋਂ ਵੱਧ ਸਮਾਂ ਬਿਤਾਉਣ ਤੋਂ ਬਾਅਦ ਮੁੰਬਈ ਵਾਪਸ ਆ ਗਈ। ਕਾਜੋਲ ਨੇ ਮੰਨਿਆ ਕਿ ਸਿੰਗਾਪੁਰ ਵਿਚ ਉਸ ਦੀ ਬੇਟੀ ਨਾਲ ਬਹੁਤ ਵਧੀਆ ਸਮਾਂ ਸੀ ਪਰ ਉਹ ਅੰਦਰੋਂ ਮੁੰਬਈ ਆਉਣ ਲਈ ਉਤਸੁਕ ਸੀ।

HT ਅਨੁਸਾਰ ਇਸ ਬਾਰੇ ਗੱਲ ਕਰਦੇ ਹੋਏ ਕਾਜੋਲ  ਕਹਿੰਦੀ ਹੈ, 'ਸਿੰਗਾਪੁਰ ਇੱਕ ਪਿਆਰਾ ਸ਼ਹਿਰ ਹੈ, ਅਤੇ ਮੈਂ ਉੱਥੇ ਬਹੁਤ ਵਧੀਆ ਸਮਾਂ ਬਿਤਾਇਆ। ਪਰ ਮੇਰੇ ਮਨ ਵਿੱਚ ਦੋ ਚੀਜ਼ਾਂ ਚੱਲ ਰਹੀਆਂ ਸਨ ਕਿਉਂਕਿ ਮੇਰਾ ਬੇਟਾ ਯੁਗ ਦੇਵਗਨ ਮੁੰਬਈ ਵਿੱਚ ਸੀ। ਇੱਕ ਮਾਂ ਹੋਣ ਦੇ ਨਾਤੇ, ਤੁਸੀਂ ਇਸ ਤਰ੍ਹਾਂ ਮਹਿਸੂਸ ਕਰਦੇ ਹੋ ਜਦੋਂ ਤੁਸੀਂ ਆਪਣੇ ਬੱਚਿਆਂ ਵਿੱਚੋਂ ਕਿਸੇ ਇੱਕ ਦੇ ਆਸ-ਪਾਸ ਨਹੀਂ ਹੁੰਦੇ ਅਤੇ ਤੁਸੀਂ ਪੂਰੀ ਤਰ੍ਹਾਂ ਖੁਸ਼ ਨਹੀਂ ਹੁੰਦੇ। ਇੰਝ ਜਾਪਦਾ ਹੈ ਕਿ ਤੁਸੀਂ ਆਪਣੇ ਸਰੀਰ ਦੇ ਕਿਸੇ ਹਿੱਸੇ ਤੋਂ ਵੱਖਰੇ ਹੋ।
ਕਾਜੋਲ ਨੇ ਖੁਲਾਸਾ ਕੀਤਾ ਕਿ ਉਹ ਲੰਬੇ ਸਮੇਂ ਬਾਅਦ ਸੈੱਟ 'ਤੇ ਵਾਪਸ ਆਉਣ ਲਈ ਉਤਸ਼ਾਹਿਤ ਸੀ। ਉਸ ਨੇ ਕਿਹਾ, "ਮੈਂ ਕਈ ਸਾਲਾ ਤਕ ਕੰਮ ਨਹੀਂ ਕੀਤਾ। ਪਰ ਇਸ ਨੇ ਮੈਨੂੰ ਪਰੇਸ਼ਾਨ ਨਹੀਂ ਕੀਤਾ ਅਤੇ ਮੈਂ ਇਸ ਨਾਲ ਠੀਕ ਸੀ। ਮੈਂ ਆਪਣੀ ਜ਼ਿੰਦਗੀ ਨੂੰ ਆਪਣੇ ਤਰੀਕੇ ਨਾਲ ਜੀ ਕੇ ਖੁਸ਼ ਸੀ। ਪਰ ਢਾਈ ਸਾਲਾਂ ਵਿਚ ਪਹਿਲੀ ਵਾਰ ਮੈਨੂੰ ਆਪਣੇ ਕੰਮ ਦੀ ਯਾਦ ਆਈ। ਕਾਜੋਲ ਦੋ ਹਫ਼ਤੇ ਪਹਿਲਾਂ ਸੈੱਟ 'ਤੇ ਵਾਪਸ ਆ ਗਈ ਸਨ ।

ਰਿਪੋਰਟਾਂ ਅਨੁਸਾਰ, ਕਾਜੋਲ ਨੂੰ ਰਾਜਕੁਮਾਰ ਹਿਰਾਨੀ  ਦੀ ਅਗਲੀ ਫਿਲਮ ਲਈ ਚੁਣਿਆ ਗਿਆ ਹੈ। ਪਰ ਉਹ ਅਜੇ ਤੱਕ ਇਸ ਨਾਲ ਸਹਿਮਤ ਨਹੀਂ ਹੋਏ ਹਨ। ਕਾਜੋਲ  ਪਿਛਲੇ ਸਾਲ ਦੋ ਫਿਲਮਾਂ ਵਿੱਚ ਨਜ਼ਰ ਆਈ ਸੀ। 'ਤਨਹਾਜੀ ਦ ਅਨਸੰਗ ਵਾਰੀਅਰ'ਵਿੱਚ ਉਹਨਾਂ ਨੇ ਸਾਵਿਤਰੀ ਬਾਈ ਦੀ ਭੂਮਿਕਾ ਨਿਭਾਈ,ਜਦੋਂ ਕਿ ਇੱਕ ਸ਼ੋਰਟ ਫਿਲਮ 'ਦੇਵੀ' ਵਿੱਚ ਉਹ ਜੋਤੀ ਨਾਂ ਦੇ ਕਿਰਦਾਰ ਵਿੱਚ ਨਜ਼ਰ ਆਏ ਸਨ। ਇਸ ਸਾਲ ਉਹ ਨੈੱਟਫਲਿਕਸ 'ਤੇ 'ਤ੍ਰਿਭੰਗਾ' ਸਿਰਲੇਖ ਵਾਲੀ ਫਿਲਮ ਵਿੱਚ ਨਜ਼ਰ ਆਈ ਸੀ।
Published by: Ramanpreet Kaur
First published: August 5, 2021, 12:17 PM IST
ਹੋਰ ਪੜ੍ਹੋ
ਅਗਲੀ ਖ਼ਬਰ