ਅਦਾਕਾਰਾ ਕੰਗਨਾ ਰਣੌਤ ਵੱਲੋਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਬਾਰੇ ਕੀਤੀਆਂ ਟਿੱਪਣੀਆਂ ਤੋਂ ਭੜਕੇ ਕਿਸਾਨਾਂ ਨੇ ਸ਼ੁੱਕਰਵਾਰ ਨੂੰ ਪੰਜਾਬ ਦੇ ਕੀਰਤਪੁਰ 'ਚ ਉਸ ਦੇ ਕਾਫਲੇ ਨੂੰ ਘੇਰ ਲਿਆ। ਕਿਸਾਨਾਂ ਨੇ ਕੰਗਨਾ ਦੀ ਕਾਰ ਨੂੰ ਰੋਕਿਆ ਅਤੇ ਉਸ ਖਿਲਾਫ ਨਾਅਰੇਬਾਜ਼ੀ ਕੀਤੀ। ਕਿਸਾਨਾਂ ਅਤੇ ਔਰਤਾਂ ਨੇ ਉਸ ਤੋਂ ਜਨਤਕ ਮੁਆਫ਼ੀ ਦੀ ਮੰਗ ਕੀਤੀ।
ਕਿਸਾਨਾਂ ਦੇ ਰੋਸ ਨੂੰ ਦੇਖਦਿਆਂ ਮੌਕੇ ’ਤੇ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਸੀ। ਕਿਸਾਨ ਰਸਤਾ ਰੋਕ ਕੇ ਅੜੇ ਹੋਏ ਸਨ ਕਿ ਕੰਗਨਾ ਵੱਲੋਂ ਪਹਿਲਾਂ ਮੁਆਫੀ ਮੰਗਣ ਤੋਂ ਬਾਅਦ ਹੀ ਉਨ੍ਹਾਂ ਨੂੰ ਜਾਣ ਦਿੱਤਾ ਜਾਵੇਗਾ।
ਬਾਅਦ ਵਿਚ ਕੰਗਣਾ ਨੇ ਮੁਆਫੀ ਮੰਗ ਕੇ ਖਹਿੜਾ ਛੁਡਵਾਇਆ। ਕੰਗਨਾ ਰਣੌਤ ਹਿਮਾਚਲ ਤੋਂ ਪੰਜਾਬ 'ਚ ਆਈ ਸੀ। ਉਹ ਚੰਡੀਗੜ੍ਹ ਜਾ ਰਹੀ ਸੀ।
ਕੰਗਨਾ ਵੱਲੋਂ ਮੁਆਫੀ ਮੰਗਣ ਤੋਂ ਬਾਅਦ ਹੀ ਕਿਸਾਨਾਂ ਨੇ ਉਸ ਨੂੰ ਅੱਗੇ ਜਾਣ ਦਿੱਤਾ।
ਦੋ ਵਜੇ ਤੋਂ ਸਾਢੇ ਚਾਰ ਵਜੇ ਤੱਕ ਕਾਫਲਾ ਰੁਕਿਆ ਰਿਹਾ। ਆਖਰ ਅਭਿਨੇਤਰੀ ਨੂੰ ਗੱਡੀ ’ਚੋਂ ਉਤਰਨਾ ਪਿਆ। ਕੰਗਨਾ ਨੂੰ ਕਿਸਾਨ ਬੀਬੀਆਂ ਨੂੰ ਸਫਾਈ ਦਿੱਤੀ ਕਿ ਉਸ ਨੇ ਕਿਸਾਨ ਬੀਬੀਆਂ ਨੂੰ ਨਹੀਂ, ਬਲਕਿ ਉਸ ਨੇ ਤਾਂ ਸ਼ਾਹੀਨ ਬਾਗ ਦੀਆਂ ਔਰਤਾਂ ਖ਼ਿਲਾਫ਼ ਇਹ ਗੱਲ ਆਖੀ ਸੀ।
ਆਖਰ ਕੰਗਣਾ ਨੂੰ ਆਪਣੀ ਬੋਲੀ ਮੰਦਭਾਸ਼ਾ ਦੇ ਬਦਲੇ ਮੁਆਫੀ ਮੰਗਣ ਲਈ ਮਜਬੂਰ ਹੋਣਾ ਪਿਆ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।