HOME » NEWS » Films

ਸੰਜੇ ਰਾਉਤ ਦੀ ਅਪਮਾਨਜਨਕ ਟਿੱਪਣੀ ਉੱਤੇ ਕੰਗਣਾ ਰਨੌਤ ਦਾ ਪਲਟਵਾਰ, Video ਸ਼ੇਅਰ ਕਰ ਕਿਹਾ- ਤੁਸੀਂ ਮਹਾਰਾਸ਼ਟਰ ਨਹੀਂ ਹੋ ਜੋ....

News18 Punjabi | News18 Punjab
Updated: September 7, 2020, 2:08 PM IST
share image
ਸੰਜੇ ਰਾਉਤ ਦੀ ਅਪਮਾਨਜਨਕ ਟਿੱਪਣੀ ਉੱਤੇ ਕੰਗਣਾ ਰਨੌਤ ਦਾ ਪਲਟਵਾਰ,  Video ਸ਼ੇਅਰ ਕਰ ਕਿਹਾ- ਤੁਸੀਂ ਮਹਾਰਾਸ਼ਟਰ ਨਹੀਂ ਹੋ ਜੋ....
ਸੰਜੇ ਰਾਉਤ ਦੀ ਅਪਮਾਨਜਨਕ ਟਿੱਪਣੀ ਉੱਤੇ ਕੰਗਣਾ ਰਨੌਤ ਦਾ ਪਲਟਵਾਰ, Video ਸ਼ੇਅਰ ਕਰ ਕਿਹਾ- ਤੁਸੀਂ ਮਹਾਰਾਸ਼ਟਰ ਨਹੀਂ ਹੋ ਜੋ....

  • Share this:
  • Facebook share img
  • Twitter share img
  • Linkedin share img
ਬਾਲੀਵੁੱਡ ਐਕਟਰ ਕੰਗਣਾ ਰਣੌਤ (Kangana Ranaut) ਅਤੇ ਸ਼ਿਵ ਸੈਨਾ ਨੇਤਾ ਸੰਜੇ ਰਾਉਤ (Sanjay Raut) ਦੇ ਵਿਚਕਾਰ ਸ਼ਬਦੀ ਵਿਵਾਦ ਕਿਸੇ ਤੋਂ ਨਹੀਂ ਲੁਕਿਆ ਹੈ।ਕੰਗਣਾ ਰਨੌਤ ਦੇ ਮੁੰਬਈ ਪੁਲਿਸ ਅਤੇ ਮਹਾਰਾਸ਼ਟਰ ਸਰਕਾਰ ਉੱਤੇ ਦਿੱਤੇ ਬਿਆਨਾਂ ਤੋਂ ਬਾਅਦ ਸੰਜੇ ਰਾਉਤ ਨੇ ਐਕਟਰ ਨੂੰ ਖੁੱਲ੍ਹੇਆਮ ਅਪਮਾਨ ਜਨਕ ਸ਼ਬਦ ਕਹੇ ਸਨ।ਜਿਸ ਤੋਂ ਬਾਅਦ ਕੰਗਣਾ ਰਨੌਤ ਨੇ ਵੀ ਸ਼ਿਵ ਸੈਨਾ ਨੇਤਾ ਦੀ ਇਸ ਟਿੱਪਣੀ ਉੱਤੇ ਪ੍ਰਤੀਕਿਰਆ ਦਿੱਤੀ ਹੈ।ਐਕਟਰੇਸ ਨੇ ਇੱਕ ਤੋਂ ਬਾਅਦ ਇੱਕ ਕਈ ਟਵੀਟ ਕੀਤਾ ਅਤੇ ਸੰਜੇ ਰਾਉਤ ਦੀ ਉਸ ਟਿੱਪਣੀ ਉੱਤੇ ਵਿਰੋਧ ਜਤਾਇਆ। ਜਿਸ ਵਿੱਚ ਉਨ੍ਹਾਂ ਨੇ ਐਕਟਰ ਅਪਮਾਨ ਜਨਕ  ਸ਼ਬਦ ਕਹੇ ਸਨ।


ਇਹੀ ਨਹੀਂ ਕੰਗਣਾ ਰਨੌਤ (Kangana Ranaut)  ਨੇ ਸੰਜੇ ਰਾਉਤ (Sanjay Raut)  ਨੂੰ ਖੁੱਲੀ ਚੁਨੌਤੀ ਦਿੱਤੀ ਹੈ ਕਿ ਉਹ 9 ਸਤੰਬਰ ਨੂੰ ਮੁੰਬਈ ਪਹੁੰਚ ਰਹੀ ਹੈ ਅਤੇ ਉਹ ਵੇਖਣਾ ਚਾਹੁੰਦੀਆਂ ਹੈ ਕਿ ਉਨ੍ਹਾਂ ਨੂੰ ਕੌਣ ਕੀ ਕਹਿੰਦਾ ਹੈ।ਐਕਟਰ ਨੇ ਸੋਸ਼ਲ ਮੀਡੀਆ ਦੇ ਜਰੀਏ ਇੱਕ ਵੀਡੀਓ ਜਾਰੀ ਕੀਤਾ ਹੈ।
ਵੀਡੀਓ ਸ਼ੇਅਰ ਕਰਦੇ ਹੋਏ ਕੰਗਣਾ ਰਨੌਤ ਨੇ ਲਿਖਿਆ ਹੈ ਕਿ ਸੰਜੇ ਜੀ ਮੈਨੂੰ ਪੂਰੀ ਆਜ਼ਾਦੀ ਹੈ। ਮੈਨੂੰ ਆਪਣੇ ਦੇਸ਼ ਵਿੱਚ ਕਿਤੇ ਵੀ ਜਾਣ ਦੀ ਆਜ਼ਾਦੀ ਹੈ।ਮੈਂ ਆਜ਼ਾਦ ਹਾਂ।
ਵੀਡੀਉ ਵਿਚ ਕੰਗਣਾ ਕਹਿੰਦੀ ਹੈ ਕਿ ਸੰਜੇ ਰਾਉਤ ਜੀ ਤੁਸੀਂ ਮੈਨੂੰ ਅਪਮਾਨਜਨਕ ਸ਼ਬਦ ਕਹੇ ਹਨ। ਤੁਸੀਂ ਤਾਂ ਇੱਕ ਸਰਕਾਰੀ ਮੁਲਾਜ਼ਮ ਹਨ।ਤੁਸੀਂ ਇੱਕ ਮੰਤਰੀ ਹੋਣ ਨਾਤੇ ਜਾਣਦੇ ਹੀ ਹੋਵੋਗੇ ਕਿ ਇਸ ਦੇਸ਼ ਵਿਚ ਹਰ ਦਿਨ ਨਹੀਂ ਹਰ ਘੰਟੇ ਲੜਕੀਆਂ ਦੇ ਬਲਾਤਕਾਰ ਹੋ ਰਹੇ ਹਨ। ਉਹਨਾ ਦੀ ਬਾਡੀ ਉੱਤੇ ਐਸਿਡ ਪਾ ਕੇ ਸਾੜ ਦਿੱਤਾ ਜਾਂਦਾ ਹੈ।ਉਨ੍ਹਾਂ ਨੂੰ ਬੇਇੱਜ਼ਤ ਕੀਤਾ ਜਾਂਦਾ ਹੈ।ਉਨ੍ਹਾਂ ਦੇ ਪਤੀ ਉਨ੍ਹਾਂ ਦਾ ਕੰਨ, ਨੱਕ ਅਤੇ ਕੁੱਟਮਾਰ ਕਰਦੇ ਹਨ।
ਕੰਗਣਾ ਅੱਗੇ ਕਹਿੰਦੀ ਹੈ ਕਿ ਤੁਹਾਨੂੰ ਪਤਾ ਹੈ ਕਿ ਇਸ ਦਾ ਜ਼ਿੰਮੇਵਾਰ ਕੌਣ ਹੈ?  ਇਸ ਦਾ ਜ਼ਿੰਮੇਵਾਰ ਹੈ ਕੋਝੀ ਮਾਨਸਿਕਤਾ। ਜਿਸ ਦਾ ਨੁਮਾਇਸ਼ ਤੁਸੀਂ ਪੂਰੇ ਦੇਸ਼,  ਪੂਰੇ ਸਮਾਜ  ਦੇ ਸਾਹਮਣੇ ਕੀਤਾ ਹੈ। ਇਸ ਦੇਸ਼ ਦੀਆਂ ਲੜਕੀਆਂ ਤੁਹਾਨੂੰ ਕਦੇ ਮਾਫ਼ ਨਹੀਂ ਕਰਨਗੀਆਂ ਸੰਜੇ ਜੀ।ਮੈਂ ਸੰਜੇ ਜੀ ਤੁਹਾਡੀ ਨਿੰਦਿਆ ਕਰਦੀ ਹਾਂ।ਤੁਸੀਂ ਮਹਾਰਾਸ਼ਟਰ ਨਹੀਂ ਹੋ,  ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੈਂ ਮਹਾਰਾਸ਼ਟਰ ਦੀ ਨਿੰਦਿਆ ਕੀਤੀ। ਮੈਂ 9 ਸਤੰਬਰ ਨੂੰ ਮੁੰਬਈ ਆ ਰਹੀ ਹਾਂ। ਤੁਹਾਡੇ ਲੋਕ ਮੈਨੂੰ ਕਹਿ ਰਹੇ ਹਨ ਕਿ ਉਹ ਮੇਰਾ ਜਬਾੜਾ ਭੰਨ ਦੇਣਗੇ।  ਮੈਨੂੰ ਮਾਰ ਦੇਣਗੇ।ਤੁਸੀਂ ਲੋਕ ਮੈਨੂੰ ਮਾਰ..ਤਾਂ ਮਿਲਦੇ ਹਾਂ 9 ਸਤੰਬਰ ਨੂੰ... ਜੈ ਹਿੰਦ,  ਜੈ ਮਹਾਰਾਸ਼ਟਰ।
Published by: Anuradha Shukla
First published: September 7, 2020, 2:08 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading