HOME » NEWS » Films

ਕੰਗਣਾ ਰਣੌਤ ਦੇ ਆਪਣੇ ਜਨਮਦਿਨ ਸੰਦੇਸ਼ ਵਿਚ ਰਾਜਗੁਰੂ, ਭਗਤ ਸਿੰਘ, ਸੁਖਦੇਵ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਗੀਤ ਗਾਇਆ

News18 Punjabi | News18 Punjab
Updated: March 23, 2020, 4:14 PM IST
share image
ਕੰਗਣਾ ਰਣੌਤ ਦੇ ਆਪਣੇ ਜਨਮਦਿਨ ਸੰਦੇਸ਼ ਵਿਚ ਰਾਜਗੁਰੂ, ਭਗਤ ਸਿੰਘ, ਸੁਖਦੇਵ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਗੀਤ ਗਾਇਆ
ਕੰਗਣਾ ਰਣੌਤ ਦੇ ਆਪਣੇ ਜਨਮਦਿਨ ਸੰਦੇਸ਼ ਵਿਚ ਰਾਜਗੁਰੂ, ਭਗਤ ਸਿੰਘ, ਸੁਖਦੇਵ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਗੀਤ ਗਾਇਆ

  • Share this:
  • Facebook share img
  • Twitter share img
  • Linkedin share img
ਕੰਗਨਾ ਰਣੌਤ ਨੇ ਆਪਣਾ ਜਨਮਦਿਨ ਸੋਮਵਾਰ ਨੂੰ ਮਨਾਇਆ। ਉਸਨੇ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸਨਮਾਨ ਕਰਨ ਲਈ ਇੱਕ ਵੀਡੀਓ ਸਾਂਝਾ ਕੀਤਾ - ਇਹ ਤਿੰਨੇ ਵੀ 23 ਮਾਰਚ ਨੂੰ ਸ਼ਹੀਦ ਹੋਏ ਸਨ, ਜਿਸ ਨੂੰ ਭਾਰਤ ਵਿਚ ਸ਼ਹੀਦ ਦਿਵਸ ਵੱਜੋਂ ਮਨਾਇਆ ਜਾਂਦਾ ਹੈ।

ਗੁਲਾਬੀ ਸਿਲਕ ਦੀ ਸਾੜੀ ਪਹਿਨੀ ਕੰਗਨਾ ਨੇ ਆਪਣੇ ਪ੍ਰਸ਼ੰਸਕਾਂ, ਪਰਿਵਾਰ, ਦੋਸਤਾਂ ਅਤੇ ਸਹਿਯੋਗੀਆਂ ਦਾ ਉਸ ਦੇ ਜਨਮਦਿਨ 'ਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਵੀਡੀਓ ਦੀ ਸ਼ੁਰੂਆਤ ਕੀਤੀ। ਫਿਰ ਉਹ ਕੈਫੀ ਆਜ਼ਮੀ ਦੀ ਮਸ਼ਹੂਰ ਨਜ਼ਮ ਅਬ ਤੁਮ੍ਹਾਰੇ ਹਵਾਲੇ ਵਤਨ ਸਾਥੀਓ ਨੂੰ ਗੁਣਗੁਣਾਉਣ ਲੱਗੀ। ਕੰਗਨਾ ਨੇ ਸ਼ਹੀਦਾਂ ਨੂੰ ਯਾਦ ਕਰਦਿਆਂ ਕਿਹਾ, “ਕਿਆ ਸਮਾ ਰਹਾ ਹੋਗਾ ਜਬ ਹਮਾਰੇ ਸ਼ਹੀਦ ‘ਮੇਰਾ ਰੰਗ ਦੇ ਬਸੰਤੀ ਚੋਲਾ’ ਗਾਤੇ ਹੂਏ ਫਾਂਸੀ ਪਰ ਚੜ੍ਹ ਗਏ ਹੋਣਗੇ। "


ਕੰਗਨਾ ਸੋਮਵਾਰ ਨੂੰ 33 ਸਾਲ ਦੀ ਹੋ ਗਈ ਅਤੇ ਉਹ ਆਪਣੇ ਪਰਿਵਾਰ ਨਾਲ ਮਨਾਲੀ 'ਚ ਆਪਣਾ ਜਨਮਦਿਨ ਮਨਾ ਰਹੀ ਹੈ। ਜਿਵੇਂ ਕਿ ਕੋਰੋਨਾਵਾਇਰਸ ਦੇ ਪ੍ਰਕੋਪ ਅਤੇ ਬਾਅਦ ਵਿੱਚ ਲੌਕਡਾਉਨ ਕਾਰਨ ਫਿਲਮਾਂ ਦੀ ਸ਼ੂਟਿੰਗ ਬੰਦ ਹੋ ਗਈ ਹੈ, ਕੰਗਨਾ ਆਪਣੇ ਜੱਦੀ ਸ਼ਹਿਰ ਲਈ ਰਵਾਨਾ ਹੋ ਗਈ।

ਕਿਸ਼ਨ ਸਿੰਘ ਅਤੇ ਵਿਦਿਆਵਤੀ ਦੇ ਘਰ 28 ਸਤੰਬਰ, 1907 ਨੂੰ ਪੈਦਾ ਹੋਏ, ਭਗਤ ਸਿੰਘ ਭਾਰਤ ਦੇ ਆਜ਼ਾਦੀ ਘੁਲਾਟੀਆਂ ਵਿਚੋਂ ਇਕ ਹਨ ਜਿਨ੍ਹਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਤਾਂ ਜੋ ਅਸੀਂ ਆਜ਼ਾਦ ਰਹਿ ਸਕੀਏ। ਉਸਨੂੰ ਮੌਤ ਦੀ ਸਜਾ ਸੁਣਾਈ ਗਈ ਅਤੇ ਉਸਦੇ ਨਾਲ ਸਾਥੀ ਇਨਕਲਾਬੀ ਰਾਜਗੁਰੂ ਅਤੇ ਸੁਖਦੇਵ ਵੀ ਸ਼ਾਮਲ ਹੋਏ। ਤਿੰਨਾਂ ਨਾਇਕਾਂ ਨੇ ਭਾਰਤ ਦੀ ਆਜ਼ਾਦੀ ਦੀ ਲਹਿਰ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਅਤੇ 23 ਮਾਰਚ, 1931 ਨੂੰ ਫਾਂਸੀ ਤੇ ਲਟਕਾ ਦਿੱਤਾ ਗਿਆ। ‘ਇਨਕਲਾਬ ਜ਼ਿੰਦਾਬਾਦ’ ਸ਼ਬਦ ਨੂੰ ਭਗਤ ਸਿੰਘ ਨੇ ਹਰਮਨ ਪਿਆਰਾ ਬਣਾਇਆ ਸੀ ਤੇ 23 ਮਾਰਚ ਹਰ ਸਾਲ ਸ਼ਹੀਦ ਦਿਵਸ ਵੱਜੋਂ ਮਨਾਇਆ ਜਾਂਦਾ ਹੈ।
First published: March 23, 2020
ਹੋਰ ਪੜ੍ਹੋ
ਅਗਲੀ ਖ਼ਬਰ