ਕੰਗਨਾ ਰਨੌਤ ਨੇ ਕਿਹਾ, 'ਮੈਂ ਸਭ ਦੇ ਚੰਗੇ ਕੰਮ ਦੀ ਪ੍ਰਸ਼ੰਸਾ ਕਰਦੀ, ਪਰ ਬਦਲੇ 'ਚ ਮੈਨੂੰ ਕੋਈ ਨਹੀਂ ਕਰਦਾ'


Updated: January 13, 2019, 4:50 PM IST
ਕੰਗਨਾ ਰਨੌਤ ਨੇ ਕਿਹਾ, 'ਮੈਂ ਸਭ ਦੇ ਚੰਗੇ ਕੰਮ ਦੀ ਪ੍ਰਸ਼ੰਸਾ ਕਰਦੀ, ਪਰ ਬਦਲੇ 'ਚ ਮੈਨੂੰ ਕੋਈ ਨਹੀਂ ਕਰਦਾ'
ਕੰਗਨਾ ਰਨੌਤ

Updated: January 13, 2019, 4:50 PM IST
ਕੰਗਨਾ ਰਨੌਤ ਨੇ ਇਕ ਵੱਡੇ ਸੰਘਰਸ਼ ਤੋਂ ਬਾਅਦ ਇੰਡਸਟਰੀ ਵਿਚ ਖਾਸ ਮੁਕਾਮ ਹਾਸਲ ਕੀਤਾ ਹੈ। 'ਕਵੀਨ' ਫ਼ਿਲਮ ਵਿਚ ਉਨ੍ਹਾਂ ਦੀ ਅਦਾਕਾਰੀ ਦੀ ਚਰਚਾ ਹਰ ਪਾਸੇ ਰਹੀ। ਇਸ ਫ਼ਿਲਮ ਤੋਂ ਬਾਅਦ ਉਨ੍ਹਾਂ ਦਾ ਕਰਿਅਰ ਤੇਜੀ ਨਾਲ ਉਤੇ ਦੇ ਵੱਲ ਉੱਠਿਆ। ਅੱਜ ਕੰਗਨਾ ਦੇ ਬਹੁਤ ਸਾਰੇ ਸਰੋਤੇ ਹਨ। ਪਰ ਇਸ ਦੇ ਬਾਵਜੂਦ ਉਹ ਬਾਲੀਵੁੱਡ ਇੰਡਸਟਰੀ ਨਾਲ ਅਪਣੇ ਆਪ ਨੂੰ ਜੁੜਿਆ ਮਹਿਸੂਸ ਨਹੀਂ ਕਰ ਪਾਉਂਦੀ। ਅਕਸਰ ਉਨ੍ਹਾਂ ਦੇ ਦੁਆਰਾ ਅਜਿਹੇ ਬਿਆਨ ਸਾਹਮਣੇ ਆਉਂਦੇ ਰਹਿੰਦੇ ਹਨ ਜਿਸ ਵਿਚ ਉਹ ਇਸ ਗੱਲ ਨੂੰ ਲੈ ਕੇ ਖਫਾ ਨਜ਼ਰ ਆਉਂਦੀ ਹੈ।

ਇਕ ਇੰਟਰਵਿਊ ਵਿਚ ਉਨ੍ਹਾਂ ਨੇ ਬਾਲੀਵੁੱਡ ਵਿਚ ਬਾਕੀ ਅਦਾਕਾਰਾਂ ਨਾਲ ਮੁਕਾਬਲੇ ਉਤੇ ਗੱਲ ਕੀਤੀ ਹੈ। ਇੰਟਰਵਿਊ ਵਿਚ ਕੰਗਨਾ ਨੇ ਕਿਹਾ, ਉਹ ਅਪਣੇ ਨਾਲ ਦੀਆਂ ਅਦਾਕਾਰਾਂ ਦੀ ਹਮੇਸ਼ਾ ਤਾਰੀਫ ਕਰਦੀ ਹੈ। ਮੈਂ ਕਿਸੇ ਤੋਂ ਘਬਰਾਉਂਦੀ ਨਹੀਂ ਹਾਂ। ਅਜਿਹਾ ਤੁਸੀਂ ਵੀ ਦੇਖਿਆ ਹੋਵੇਗਾ ਕਿ ਮੈਂ ਆਲਿਆ ਭੱਟ ਜਾਂ ਅਨੁਸ਼ਕਾ ਸ਼ਰਮਾ ਦੀ ਹਮੇਸ਼ਾ ਪ੍ਰਸ਼ੰਸਾ ਕਰਦੀ ਰਹਿੰਦੀ ਹੈ। ਮੈਂ ਕਿਸੇ ਦੀ ਤਾਰੀਫ਼ ਕਰਨ ਤੋਂ ਪਿੱਛੇ ਨਹੀਂ ਹਟਦੀ। ਕੰਗਨਾ ਨੇ ਕਿਹਾ ਮੈਂ 'ਪੀਕੂ' ਫ਼ਿਲਮ ਵਿਚ ਦੀਪਿਕਾ ਦੀ ਤਾਰੀਫ਼ ਕਰਨ ਵਿਚ ਵੀ ਨਹੀਂ ਝਿਜਕਦੀ। ਅਪਣੇ ਪੱਧਰ ਉਤੇ ਮੈਂ ਸਾਰਿਆਂ ਦੀ ਤਾਰੀਫ਼ ਕੀਤੀ ਹੈ।

ਜਦੋਂ ਮੈਂ ਸੋਨਾਕਸ਼ੀ ਸਿੰਨਹਾ ਦੀ ਫ਼ਿਲਮ 'ਲੁਟੇਰਾ' ਦੇਖੀ ਤਾਂ ਮੈਂ ਸਾਲ ਭਰ ਉਨ੍ਹਾਂ ਦੇ ਕਿਰਦਾਰ ਦੀ ਪ੍ਰਸ਼ੰਸਾ ਕੀਤੀ। ਪਰ ਅਜਿਹਾ ਕਿਉਂ ਹੁੰਦਾ ਹੈ ਕਿ ਦੂਜੇ ਤੋਂ ਮੈਂ ਉਸ ਤਰ੍ਹਾਂ ਦੀ ਪ੍ਰਸ਼ੰਸਾ ਨਹੀਂ ਪਾਉਦੀ ਹਾਂ। ਅਜਿਹਾ ਕਿਉਂ ਲੱਗਦਾ ਹੈ ਕਿ ਸਾਰੇ ਲੋਕ ਮੈਨੂੰ ਇਗਨੋਰ ਕਰਦੇ ਹਨ। ਅਜਿਹਾ ਕਿਉਂ ਹੋ ਰਿਹਾ ਹੈ? ਮੈਂ ਹਾਂ। ਮੇਰੀ ਫ਼ਿਲਮ ਨੂੰ ਢੇਰ ਸਾਰੇ ਵਿਊਜ ਮਿਲ ਰਹੇ ਹਨ। ਮਨੀਕਰਨਿਕਾ ਸਾਲ ਦੀ ਸਭ ਤੋਂ ਚੰਗੀਆਂ ਫਿਲਮਾਂ ਵਿਚੋਂ ਇਕ ਹੈ। ਫਿਰ ਕਿਉਂ ਅਜਿਹਾ ਮੰਨਿਆ ਜਾਂਦਾ ਹੈ ਕਿ ਮੇਰਾ ਕੋਈ ਅਸਤੀਤਵ ਹੀ ਨਹੀਂ ਹੈ। ਇਥੇ ਤੱਕ ਕਿ ਕੋਈ ਮੇਰੇ ਟ੍ਰੇਲਰ ਅਤੇ ਟੀਜਰ ਦੇ ਬਾਰੇ ਵਿਚ ਵੀ ਗੱਲ ਨਹੀਂ ਕਰਦਾ।
First published: January 13, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...