Home /News /entertainment /

ਕੰਗਨਾ ਰਣੌਤ ਵੱਲੋਂ ਮੂਸੇਵਾਲਾ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ, ਪੰਜਾਬ ਸਰਕਾਰ 'ਤੇ ਕਸਿਆ ਤੰਜ

ਕੰਗਨਾ ਰਣੌਤ ਵੱਲੋਂ ਮੂਸੇਵਾਲਾ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ, ਪੰਜਾਬ ਸਰਕਾਰ 'ਤੇ ਕਸਿਆ ਤੰਜ

(ਫਾਇਲ ਫੋਟੋ)

(ਫਾਇਲ ਫੋਟੋ)

  • Share this:
    Sidhu Moosewala Shot Dead:  ਸਿੱਧੂ ਮੂਸੇਵਾਲਾ ਦੇ ਕਤਲ ਕਾਰਨ ਉਨ੍ਹਾਂ ਦੇ ਪ੍ਰਸ਼ੰਸਕਾਂ 'ਚ ਸੋਗ ਦੀ ਲਹਿਰ ਹੈ। ਉਸ ਦੇ ਕਤਲ ਨੂੰ ਲੈ ਕੇ ਸਿਆਸੀ ਹਲਕਿਆਂ ਤੋਂ ਲੈ ਕੇ ਫਿਲਮ ਇੰਡਸਟਰੀ (Punjabi Film Industry) 'ਚ ਸੋਗ ਦੀ ਲਹਿਰ ਹੈ। ਵਿੱਕੀ ਕੌਸ਼ਲ (Vicky Kaushal) , ਸ਼ਹਿਨਾਜ਼ ਗਿੱਲ (Shehnaaz Gill), ਰਣਵੀਰ ਸਿੰਘ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਉਸ ਦੇ ਕਤਲ 'ਤੇ ਦੁੱਖ ਪ੍ਰਗਟ ਕੀਤਾ ਹੈ।

    ਫ਼ਿਲਮੀ ਅਦਾਕਾਰ ਕੰਗਨਾ ਰਣੌਤ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਦੇ ਨਾਲ ਹੀ ਕੰਗਨਾ ਨੇ ਪੰਜਾਬ ਸਰਕਾਰ ਉੱਪਰ ਨਿਸ਼ਾਨਾ ਵੀ ਸਾਧਿਆ ਹੈ।

    ਅਦਾਕਾਰਾ ਕੰਗਨਾ ਰਣੌਤ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਇਕ ਪੋਸਟ ਪਾ ਕੇ ਜਿੱਥੇ ਦੁੱਖ ਪ੍ਰਗਟ ਕੀਤਾ ਹੈ, ਉੱਥੇ ਹੀ ਪੰਜਾਬ ਵਿਚ ਕਾਨੂੰਨ ਵਿਵਸਥਾ 'ਤੇ ਸਵਾਲ ਚੁੱਕੇ ਹਨ। ਅਦਾਕਾਰਾ ਨੇ ਇੰਸਟਾਗ੍ਰਾਮ ਸਟੋਰੀ ਉਤੇ ਮੂਸੇਵਾਲਾ ਦੀ ਹੱਤਿਆ 'ਤੇ ਦੁੱਖ ਜ਼ਾਹਰ ਕੀਤਾ।

    ਪੋਸਟ ਵਿੱਚ ਕੰਗਨਾ ਨੇ ਲਿਖਿਆ , "ਪੰਜਾਬ ਦੇ ਇੱਕ ਜਾਣੇ-ਪਛਾਣੇ ਚਿਹਰੇ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਇਕ ਦੁਖਦਾਈ ਘਟਨਾ ਹੈ।" ਅੱਗੇ ਲਿਖਿਆ- ਇਹ ਘਟਨਾ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਸਪਸ਼ਟ ਰੂਪ ਨਾਲ ਬਿਆਨ ਕਰਦੀ ਹੈ"।

    ਸੋਨੂੰ ਸੂਦ (Sonu Sood) ਨੇ ਵੀ ਸਿੱਧੂ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਟਵਿਟਰ 'ਤੇ ਸਿੱਧੂ ਦੀ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਸਿੱਧੂ ਆਪਣੀ ਮਾਂ ਨਾਲ ਨਜ਼ਰ ਆ ਰਹੇ ਹਨ। ਇਸ ਵਿੱਚ ਉਹ ਆਪਣੀ ਮਾਂ ਨਾਲ ਇੱਕ ਫੋਟੋ ਐਲਬਮ ਵਿੱਚ ਨਜ਼ਰ ਆ ਰਹੀ ਹੈ। ਸੋਨੂੰ ਨੇ ਟੁੱਟੇ ਦਿਲ ਦੇ ਇਮੋਜੀ ਦੇ ਨਾਲ ਦਰਦਨਾਕ ਕੈਪਸ਼ਨ ਲਿਖਿਆ ਹੈ।
    Published by:Gurwinder Singh
    First published:

    Tags: Kangana Ranaut, Sidhu Moosewala, Sidhu musewala

    ਅਗਲੀ ਖਬਰ