ਕੰਗਣਾ ਰਨੌਤ ਨੂੰ ਗ੍ਰਹਿ ਮੰਤਰਾਲਾ ਨੇ ਦਿੱਤੀ Y ਸ਼੍ਰੇਣੀ ਦੀ ਸੁਰੱਖਿਆ

ਫਿਲਮ ਐਕਟਰਸ ਕੰਗਣਾ ਰਨੌਤ ਨੂੰ ਗ੍ਰਹਿ ਮੰਤਰਾਲਾ ਨੇ ਦਿੱਤੀ Y ਸ਼੍ਰੇਣੀ ਦੀ ਸੁਰੱਖਿਆ

 • Share this:
  ਫਿਲਮ ਐਕਟਰ ਕੰਗਣਾ ਰਨੌਤ (Kangna Ranaut) ਨੂੰ ਗ੍ਰਹਿ ਮੰਤਰਾਲਾ ਦੇ ਵੱਲੋਂ ਵਾਈ ਸ਼੍ਰੇਣੀ (Y  Category) ਦੀ ਸੁਰੱਖਿਆ ਦਿੱਤੀ ਗਈ ਹੈ।ਸੂਤਰਾਂ  ਦੇ ਮੁਤਾਬਿਕ ਪਿਛਲੇ ਕੁੱਝ ਦਿਨਾਂ ਤੋਂ ਕੰਗਣਾ ਨੂੰ ਧਮਕੀਆਂ ਮਿਲ ਰਹੀਆਂ ਸਨ। ਲਿਹਾਜਾ ਗ੍ਰਹਿ ਮੰਤਰਾਲਾ ਨੇ ਉਨ੍ਹਾਂ ਨੂੰ ਵਾਈ ਕੈਟੇਗਰੀ ਦੀ ਸੁਰੱਖਿਆ ਦੇਣ ਦਾ ਫੈਸਲਾ ਕੀਤਾ ਹੈ।ਦੱਸ ਦੇਈਏ ਕਿ ਪਿਛਲੇ ਕਰੀਬ ਇੱਕ ਹਫਤੇ ਤੋਂ ਕੰਗਣਾ ਅਤੇ ਸ਼ਿਵ ਸੈਨਾ ਦੇ ਸੰਸਦ ਸੰਜੇ ਰਾਉਤ ਦੇ ਵਿੱਚਕਾਰ ਜ਼ੁਬਾਨੀ ਜੰਗ ਛਿੜੀ ਹੋਈ ਹੈ।  ਕੰਗਣਾ ਰਨੌਤ ਨੇ ਹਾਲ ਹੀ ਵਿੱਚ ਸ਼ਿਵ ਸੈਨਾ ਨੇਤਾ ਸੰਜੇ ਰਾਉਤ (Sanjay Raut)  ਉੱਤੇ ਇਲਜ਼ਾਮ ਲਗਾਇਆ ਸੀ ਕਿ ਉਨ੍ਹਾਂ ਨੇ  ਉਨ੍ਹਾਂ ਨੂੰ ਮੁੰਬਈ ਵਾਪਸ ਨਾ ਆਉਣ ਦੀ ਧਮਕੀ ਦਿੱਤੀ ਹੈ।ਇਸ ਨੂੰ ਲੈ ਕੇ ਐਕਟਰਸ ਨੇ ਇੱਕ ਤੋਂ ਬਾਅਦ ਇੱਕ ਕਈ ਟਵੀਟ ਕੀਤੇ ਸਨ। ਕੰਗਣਾ ਇਹਨਾਂ ਦਿਨਾਂ ਆਪਣੇ ਘਰ ਹਿਮਾਚਲ ਪ੍ਰਦੇਸ਼ ਵਿੱਚ ਹੈ ਅਤੇ ਉਹ 9 ਸਤੰਬਰ ਨੂੰ ਮੁੰਬਈ ਜਾ ਸਕਦੀ ਹੈ।

  Y ਸ਼੍ਰੇਣੀ ਦੀਆਂ ਸੁਰੱਖਿਆ
  ਸੂਤਰਾਂ ਦੇ ਮੁਤਾਬਿਕ ਰਾਜ ਸਰਕਾਰ ਦੇ ਕਹਿਣ ਉੱਤੇ ਕੇਂਦਰ ਸਰਕਾਰ ਵਾਈ ਸ਼੍ਰੇਣੀ ਸੁਰੱਖਿਆ ਵਿਵਸਥਾ ਦੇ ਤਹਿਤ ਕੁੱਲ 11 ਸੁਰੱਖਿਆ ਕਰਮਚਾਰੀ ਸ਼ਾਮਿਲ ਹੁੰਦੇ ਹਨ। ਜਿਸ ਵਿੱਚ ਦੋ ਕਮਾਂਡੋ ਤੈਨਾਤ ਹੁੰਦੇ ਹਨ। ਇਹ ਸੁਰੱਖਿਆ ਕਰਮਚਾਰੀ  24 ਘੰਟੇ ਨਾਲ ਰਹਿੰਦੇ ਹਨ।

  ਕੰਗਣਾ ਨੇ ਅਮਿਤ ਸ਼ਾਹ ਦਾ ਕੀਤਾ ਧੰਨਵਾਦ
  ਉਥੇ ਹੀ ਕੰਗਣਾ ਨੇ ਟਵੀਟ ਕਰ ਗ੍ਰਹਿ ਮੰਤਰੀ ਅਮਿਤ ਸ਼ਾਹ  ਨੂੰ ਸੁਰੱਖਿਆ ਦੇਣ ਅਤੇ ਆਤਮ ਸਨਮਾਨ ਦੀ ਸੁਰੱਖਿਆ ਕਰਨ ਲਈ ਧੰਨਵਾਦ ਕੀਤਾ ਹੈ।  ਉਨ੍ਹਾਂ ਨੇ ਟਵੀਟ ਕੀਤਾ ਇਹ ਪ੍ਰਮਾਣ ਹੈ ਕਿ ਹੁਣ ਕਿਸੇ ਦੇਸ ਭਗਤ ਅਵਾਜ ਨੂੰ ਕੋਈ ਫਾਸੀਵਾਦੀ ਨਹੀਂ ਕੁਚਲ ਸਕੇਂਗਾ।ਮੈਂ ਅਮਿਤ ਸ਼ਾਹ ਜੀ ਦੀ ਅਹਿਸਾਨਮੰਦ ਹਾਂ।

  ਹਿਮਾਚਲ ਪ੍ਰਦੇਸ਼ ਦੇ ਵੱਲੋਂ ਵੀ ਸੁਰੱਖਿਆ
  ਦੱਸ ਦੇਈਏ ਕਿ ਐਤਵਾਰ ਨੂੰ ਕੰਗਣਾ ਰਨੌਤ ਨੂੰ ਹਿਮਾਚਲ ਪ੍ਰਦੇਸ਼ ਦੀ ਸਰਕਾਰ ਨੇ ਵੀ ਸੁਰੱਖਿਆ ਦੇਣ ਦਾ ਫੈਸਲਾ ਕੀਤਾ ਸੀ। ਕੰਗਣਾ ਨੇ ਕੁੱਝ ਦਿਨ ਪਹਿਲਾਂ ਹੀ ਹਿਮਾਚਲ ਪ੍ਰਦੇਸ਼ ਦੀ ਸਰਕਾਰ ਤੋਂ ਆਪਣੇ ਲਈ ਸੁਰੱਖਿਆ ਦੀ ਮੰਗ ਕੀਤੀ ਸੀ।  ਹਿਮਾਚਲ ਪ੍ਰਦੇਸ਼  ਦੇ ਸੀ ਐਮ ਜੈਰਾਮ ਠਾਕੁਰ  ਨੇ ਐਤਵਾਰ ਨੂੰ ਦੱਸਿਆ ਕਿ ਕੰਗਣਾ ਦੇ ਪਿਤਾ ਨੇ ਇਸ ਬਾਰੇ ਵਿੱਚ ਰਾਜ ਦੇ ਡੀਜੀਪੀ ਨੂੰ ਪੱਤਰ ਲਿਖਿਆ ਸੀ।ਜਿਸ ਤੋਂ ਸਰਕਾਰ ਨੇ ਕੇਂਦਰ ਸਰਕਾਰ ਨੂੰ ਸਿਫਾਰਿਸ਼ ਕੀਤੀ ਸੀ ਕਿ ਕੰਗਣਾ ਰਣੌਤ ਨੂੰ ਸੁਰੱਖਿਆ ਮਿਲਣੀ ਚਾਹੀਦੀ ਹੈ ਉਸ ਨੂੰ ਕਈ ਦਿਨਾਂ ਤੋਂ ਧਮਕੀਆ ਮਿਲ ਰਹੀਆ ਸਨ।
  Published by:Anuradha Shukla
  First published:
  Advertisement
  Advertisement