HOME » NEWS » Films

ਬਿਨਾਂ ਮਾਈ ਬਾਪ ਆਪਣੀ ਥਾਂ ਬਣਾਉਣ ਵਾਲੇ ਅਦਾਕਾਰਾਂ ਖ਼ਿਲਾਫ਼ ਸਾਜ਼ਿਸ਼ ਕਰਨ ਵਾਲਿਆਂ 'ਤੇ ਫੁੱਟਿਆ ਕੰਗਣਾ ਦਾ ਗ਼ੁੱਸਾ

News18 Punjabi | News18 Punjab
Updated: June 15, 2020, 8:14 PM IST
share image
ਬਿਨਾਂ ਮਾਈ ਬਾਪ ਆਪਣੀ ਥਾਂ ਬਣਾਉਣ ਵਾਲੇ ਅਦਾਕਾਰਾਂ ਖ਼ਿਲਾਫ਼ ਸਾਜ਼ਿਸ਼ ਕਰਨ ਵਾਲਿਆਂ 'ਤੇ ਫੁੱਟਿਆ ਕੰਗਣਾ ਦਾ ਗ਼ੁੱਸਾ

  • Share this:
  • Facebook share img
  • Twitter share img
  • Linkedin share img
ਬਾਲੀਵੁੱਡ ਫ਼ਿਲਮ ਇੰਡਸਟਰੀ ਵਿੱਚ ਬਿਨਾਂ ਮਾਈ ਬਾਪ ਕਰੜਾ ਸੰਘਰਸ਼ ਕਰ ਕੇ ਆਪਣੀ ਥਾਂ ਬਣਾਉਣ ਵਾਲੇ ਸੁਸ਼ਾਂਤ ਸਿੰਘ ਰਾਜਪੂਤ ਵਰਗੇ ਕਲਾਕਾਰਾਂ ਲਈ ਬਾਲੀਵੁੱਡ ਦੀ ਰਾਹ ਬਹੁਤ ਹੀ ਮੁਸ਼ਕਿਲ ਹੈ। ਸੁਸ਼ਾਂਤ ਦੇ ਇਸ ਤਰਾਂ ਦੁਨੀਆ ਛੱਡ ਕੇ ਜਾਣ ਦਾ ਦਰਦ ਹਰ ਉਸ ਇਨਸਾਨ ਦੇ ਦਿਲ ਵਿੱਚ ਹੈ ਜੋ ਕਿਸੇ ਆਮ ਘਰ ਤੋਂ ਕਰੜੀ ਮਿਹਨਤ ਸਦਕਾ ਆਪਣੇ ਸੁਪਨਿਆਂ ਦਾ ਮੁਕਾਮ ਹਾਸਲ ਕਰਦਾ ਹੈ ਪਰ ਉਸ ਨੂੰ ਅਪਣਾਉਣ ਦੀ ਥਾਂ ਉਸ ਲਈ ਹਰ ਤਰਾਂ ਦੀ ਮੁਸ਼ਕਲਾਂ ਖੜੀ ਕੀਤੀਆਂ ਜਾਂਦੀਆਂ ਹਨ। ਸ਼ਾਇਦ ਇਸੇ ਲਈ ਸੁਸ਼ਾਂਤ ਦਾ ਜਾਣਾ ਹਰ ਦਿਲ 'ਚ ਰਿੱਸ ਰਹੇ ਜ਼ਖਮ ਵਾਂਗ ਧੜਕ ਰਿਹਾ ਹੈ। ਇਸ ਵੱਲ ਇਸ਼ਾਰਾ ਕਰਦਿਆਂ ਅੱਜ ਕੰਗਣਾ ਰਣੌਤ ਨੇ ਸੁਸ਼ਾਂਤ ਦੇ ਚਲੇ ਜਾਣਾ ਨੂੰ ਇੱਕ ਪਲੈਂਡ ਮਰਡਰ (planned murder) ਤੱਕ ਕਹਿ ਦਿੱਤਾ।

ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਨ੍ਹਾਂ ਨੇ ਕੁੱਝ ਅਹਿਮ ਸਵਾਲ ਖੜੇ ਕੀਤੇ ਤੇ ਉਨ੍ਹਾਂ ਲੋਕਾਂ ਵੱਲ ਇਸ਼ਾਰਾ ਕੀਤਾ ਜਿਨ੍ਹਾਂ ਦਾ ਬਾਲੀਵੁੱਡ ਉੱਤੇ ਕਬਜ਼ਾ ਹੈ ਅਤੇ ਜੋ ਬਾਲੀਵੁੱਡ ਦੇ ਇਤਿਹਾਸ ਨੂੰ ਇਹ ਰੰਗ ਦੇਣਾ ਚਾਹੁੰਦੇ ਹਨ ਕਿ ਸੁਸ਼ਾਂਤ ਵਰਗੇ ਬਿਹਤਰੀਨ ਅਦਾਕਾਰ ਇੱਕ ਕਮਜ਼ੋਰ ਦਿਮਾਗ਼ ਦੇ ਸਨ। ਉਨ੍ਹਾਂ ਨੇ ਇਲਜ਼ਾਮ ਲਾਇਆ ਕਿ ਸੁਸ਼ਾਂਤ ਨੂੰ ਉਨ੍ਹਾਂ ਦੇ ਭਰਪੂਰ ਟੈਲੇੰਟ ਵਾਸਤੇ ਮਾਨਤਾ ਦੇਣ ਦੀ ਥਾਂ ਅੱਜ ਉਨ੍ਹਾਂ ਨੂੰ ਇੱਕ ਕਮਜ਼ੋਰ ਦਿਮਾਗ਼ ਵਾਲਾ ਦਰਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। "ਜਿਸ ਬੰਦੇ ਨੇ ਪੜਾਈ 'ਚ ਐਨੇ ਸਿਖਰ ਦੀ ਪ੍ਰਾਪਤੀਆਂ ਕੀਤੀਆਂ ਹੋਣ ਉਹ ਕਮਜ਼ੋਰ ਦਿਮਾਗ਼ ਵਾਲਾ ਕਿਵੇਂ ਹੋ ਸਕਦਾ ਹੈ। ਉਨ੍ਹਾਂ ਦੀ ਇੱਕ ਤੋਂ ਇੱਕ ਬਿਹਤਰੀਨ ਫ਼ਿਲਮਾਂ ਨੂੰ ਕਦੇ ਸਰਾਹਿਆ ਨਹੀਂ ਗਿਆ। ਬਲਕਿ ਫ਼ਿਲਮਾਂ ਦੇ ਇਤਿਹਾਸ ਵਿੱਚ ਗ਼ਲਤ ਢੰਗ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।"
ਉਨ੍ਹਾਂ ਕਿਹਾ, "ਸੁਸ਼ਾਂਤ ਦੀ ਇਹੀ ਗ਼ਲਤੀ ਹੈ ਕਿ ਉਹ ਭੁੱਲ ਗਏ ਕਿ ਉਨ੍ਹਾਂ ਦੀ ਮਾਂ ਨੇ ਉਨ੍ਹਾਂ ਨੂੰ ਕੀ ਕਿਹਾ ਸੀ। ਉਨ੍ਹਾਂ ਨੂੰ ਬੇਕਾਰ ਕਿਹਾ ਗਿਆ ਤੇ ਉਹਨ੍ਹਾ ਨੇ ਇਹ ਮੰਨ ਲਿਆ ਹੀ ਸੁਸ਼ਾਂਤ ਦੀ ਗ਼ਲਤੀ ਸੀ।"
https://twitter.com/KanganaTeam/status/1272468124118298625
First published: June 15, 2020, 5:00 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading