ਆਮਿਰ ਖਾਨ ਕਿਰਨ ਰਾਵ ਦੇ ਤਲਾਕ ਦੀਆਂ ਖਬਰਾਂ 'ਤੇ ਬਾਲੀਵੁੱਡ ਐਕਟਰਸ ਕੰਗਨਾ ਰਾਣੋਤ ਨੇ ਰਿਐਕਟ ਕੀਤਾ ਹੈ। ਉਸ ਨੇ ਇੰਸਟਾਗ੍ਰਾਮ ਸੋਟਰੀ 'ਚ ਵਿਆਹ ਨੂੰ ਲੈ ਕੇ ਕਾਫੀ ਸਵਾਲ ਚੁੱਕੇ ਹਨ।ਜਿੱਥੇ ਕੰਗਨਾ ਲਿੱਖਦੇ,"ਇੱਕ ਸਮਾਂ ਪੰਜਾਬ ਵਿੱਚ ਜ਼ਿਆਦਾਤਰ ਪਰਿਵਾਰਾਂ ਨੇ ਇੱਕ ਬੇਟੇ ਨੂੰ ਹਿੰਦੂ ਅਤੇ ਦੂਜੇ ਨੂੰ ਸਿੱਖ ਦੇ ਰੂਪ 'ਚ ਪਾਲਿਆ ਹੈ।ਇਸ ਤੋਂ ਇਲਾਵਾ ਕੰਗਨਾ ਇੱਥੇ ਕਈ ਸਵਾਲ ਚੁੱਕੇ ਹਨ ਅਤੇ ਉਨ੍ਹਾਂ ਕਿਹਾ ਕਿ ਆਮਿਰ ਸਰ ਮੈਨੂੰ ਹੈਰਾਨਗੀ ਹੈ ਇੱਕ ਅੰਤਰਧਾਰਮਿਕ ਵਿਆਹ 'ਚ ਬੱਚੇ ਸਿਰਫ ਮੁਸਲਮਾਨ ਹੀ ਕਿਉਂ ਨਿਕਲਦੇ ਹਨ।ਉਸ ਨੇ ਅੱਗੇ ਕਿਹਾ ਕੀ ,"ਮਹਿਲਾ ਕਿਉਂ ਹਿੰਦੂ ਨਹੀਂ ਰਹਿ ਸਕਦੀ? ਬਦਲਦੇ ਸਮੇਂ ਨਾਲ ਅਸੀਂ ਇਸ ਨੂੰ ਬਦਲਣਾ ਹੋਵੇਗਾ।ਇਹ ਪ੍ਰਥਾ ਪੁਰਾਤੱਤਵ ਅਤੇ ਪ੍ਰਤਿਕ੍ਰਿਆਵਾਦੀ ਹੈ ... ਜੇਕਰ ਇੱਕ ਪਰਿਵਾਰ ਵਿੱਚ ਜੇ ਹਿੰਦੂ, ਜੈਨ, ਬੋਧੀ, ਸਿੱਖ, ਰਾਧਸਵਾਮੀ ਅਤੇ ਨਾਸਤਿਕ ਇਕੱਠੇ ਰਹਿ ਸਕਦੇ ਹਨ ਤਾਂ ਮੁਸਲਮਾਨ ਕਿਉਂ ਨਹੀਂ? ਇਕ ਮੁਸਲਮਾਨ ਨਾਲ ਵਿਆਹ ਕਰਾਉਣ ਲਈ ਕਿਸੇ ਦੇ ਧਰਮ ਨੂੰ ਕਿਉਂ ਬਦਲਣਾ ਚਾਹੀਦਾ ਹੈ?

ਆਮਿਰ ਖਾਨ ਅਤੇ ਕਿਰਨ ਰਾਵ ਦੇ ਤਲਾਕ ਤੋਂ ਬਾਅਦ ਕੰਗਨਾ ਨੇ ਦਿੱਤਾ ਆਪਣਾ ਪ੍ਰਤੀਕਰਮ
"ਆਮਿਰ ਅਤੇ ਕਿਰਨ ਨੇ ਸ਼ਨੀਵਾਰ ਨੂੰ ਪ੍ਰੈਸ ਨੂੰ ਜਾਰੀ ਬਿਆਨ ਵਿੱਚ ਵਿਆਹ ਦੇ 15 ਸਾਲਾਂ ਬਾਅਦ ਤਲਾਕ ਦੇਣ ਦਾ ਐਲਾਨ ਕੀਤਾ। ਬਿਆਨ ਵਿਚ ਲਿਖਿਆ ਹੈ: “ਹੁਣ ਅਸੀਂ ਆਪਣੀ ਜ਼ਿੰਦਗੀ ਵਿਚ ਇਕ ਨਵਾਂ ਅਧਿਆਇ ਆਰੰਭ ਕਰਨਾ ਚਾਹੁੰਦੇ ਹਾਂ - ਹੁਣ ਪਤੀ-ਪਤਨੀ ਵਜੋਂ ਨਹੀਂ, ਪਰ ਇਕ-ਦੂਜੇ ਲਈ ਸਹਿ-ਮਾਤਾ-ਪਿਤਾ ਅਤੇ ਪਰਿਵਾਰ ਦੇ ਤੌਰ ਤੇ ਇੱਕਠੇ ਹਾਂ।
Published by:Ramanpreet Kaur
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।