HOME » NEWS » Films

ਡਰਗ ਰੈਕੇਟ : ਪੁਲਿਸ ਨੇ ਕਨੰੜ ਅਦਾਕਾਰਾ ਸੰਜਨਾ ਗਲਰਾਣੀ ਨੂੰ ਕੀਤਾ ਗ੍ਰਿਫਤਾਰ

News18 Punjabi | News18 Punjab
Updated: September 8, 2020, 1:52 PM IST
share image
ਡਰਗ ਰੈਕੇਟ : ਪੁਲਿਸ ਨੇ ਕਨੰੜ ਅਦਾਕਾਰਾ ਸੰਜਨਾ ਗਲਰਾਣੀ ਨੂੰ ਕੀਤਾ ਗ੍ਰਿਫਤਾਰ
ਕਨੰੜ ਅਦਾਕਾਰਾ ਸੰਜਨਾ ਗਲਰਾਣੀ ਗ੍ਰਿਫਤਾਰ photo@sanjjanaagalrani/Instagram

ਸੈਂਡਲਵੁੱਡ ਡਰੱਗ ਰੈਕੇਟ ਮਾਮਲੇ ਵਿੱਚ ਪੁਲਿਸ ਹੁਣ ਤੱਕ ਅਭਿਨੇਤਰੀ ਰਾਗਿਨੀ ਦਿਵੇਦੀ ਸਮੇਤ 6 ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।

  • Share this:
  • Facebook share img
  • Twitter share img
  • Linkedin share img
ਸੈਂਡਲਵੁੱਡ ਡਰੱਗ ਰੈਕੇਟ ਮਾਮਲੇ ਦੀ ਜਾਂਚ ਸੈਂਟਰਲ ਕ੍ਰਾਈਮ ਬ੍ਰਾਂਚ ਕਰ ਰਹੀ ਹੈ। ਤਾਜ਼ਾ ਜਾਣਕਾਰੀ ਅਨੁਸਾਰ ਇਸ ਮਾਮਲੇ ‘ਤੇ ਪੁਲਿਸ ਨੇ ਕੰਨੜ ਅਦਾਕਾਰਾ ਸੰਜਨਾ ਗਾਲਰਾਨੀ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਹੁਣ ਤੱਕ ਅਭਿਨੇਤਰੀ ਰਾਗਿਨੀ ਦਿਵੇਦੀ ਸਮੇਤ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸੰਜਨਾ ਗਾਲਰਾਨੀ ਦੀ ਨਸ਼ਾ ਨਾਲ ਜੁੜੇ ਮਾਮਲੇ ਵਿਚ ਸ਼ਮੂਲੀਅਤ ਸਾਹਮਣੇ ਆਈ, ਜਿਸ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ।

ਗ੍ਰਿਫਤਾਰੀ ਤੋਂ ਪਹਿਲਾਂ ਸੀਸੀਬੀ ਅਧਿਕਾਰੀ ਬੰਗਲੌਰ ਦੇ ਇੰਦਰਾਨਗਰ ਵਿਖੇ ਸੰਜਨਾ ਗਾਲਰਾਨੀ ਦੇ ਘਰ ਪਹੁੰਚੇ, ਜਿਥੇ ਉਨ੍ਹਾਂ ਨੇ ਛਾਪਾ ਮਾਰਿਆ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਇਕ ਮਹਿਲਾ ਪੁਲਿਸ ਇੰਸਪੈਕਟਰ ਸਮੇਤ ਅੱਠ ਪੁਲਿਸ ਅਧਿਕਾਰੀ ਅਭਿਨੇਤਰੀ ਦੇ ਘਰ ਪਹੁੰਚੇ। ਟਾਈਮਜ਼ ਆਫ ਇੰਡੀਆ ਦੀ ਇਕ ਖ਼ਬਰ ਦੇ ਅਨੁਸਾਰ, ਗਾਲਰਾਨੀ ਨੂੰ ਅੱਜ ਸਵੇਰੇ (ਮੰਗਲਵਾਰ) ਸਵੇਰੇ ਉਸਦੀ ਇੰਦਰਾ ਨਗਰ ਦੀ ਰਿਹਾਇਸ਼ 'ਤੇ ਸੀ.ਸੀ.ਬੀ. ਦੀ ਛਾਪੇਮਾਰੀ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ। ਉਸਨੂੰ ਪੁੱਛਗਿੱਛ ਲਈ ਸੀਸੀਬੀ ਦਫ਼ਤਰ ਲਿਜਾਇਆ ਗਿਆ ਹੈ।

ਇਸ ਮਾਮਲੇ ਵਿੱਚ ਹੁਣ ਤੱਕ ਅਭਿਨੇਤਰੀ ਰਾਗਿਨੀ ਦਿਵੇਦੀ ਸਮੇਤ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਅਭਿਨੇਤਰੀ ਰਾਗਿਨੀ ਨੂੰ ਐਨਡੀਪੀਐਸ ਐਕਟ ਤਹਿਤ ਗ੍ਰਿਫਤਾਰ ਕੀਤਾ ਗਿਆ । ਰਾਗਿਨੀ ਦਿਵੇਦੀ ਨੂੰ 3 ਦਿਨਾਂ ਲਈ ਪੁਲਿਸ ਹਿਰਾਸਤ ਵਿੱਚ ਭੇਜਿਆ ਗਿਆ। ਉਸ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਇਸ ਦੇ ਨਾਲ ਹੀ ਪੁਲਿਸ ਨੇ ਹੁਣ ਤੱਕ ਆਰਟੀਓ ਕਲਰਕ ਰਵੀ ਸ਼ੰਕਰ, ਇੰਟੀਰਿਅਰ ਡਿਜ਼ਾਈਨਰ ਰਾਹੁਲ ਅਤੇ ਪਾਰਟੀ ਹੋਸਟ ਵੀਰੇਨ ਨੂੰ ਗ੍ਰਿਫਤਾਰ ਕੀਤਾ ਹੈ।
Published by: Ashish Sharma
First published: September 8, 2020, 1:49 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading